'ਭਗਵਾਨ ਨਹੀਂ ਹੈ PM ਨਰਿੰਦਰ ਮੋਦੀ', ਅਰਵਿੰਦ ਕੇਜਰੀਵਾਲ ਚੁਣੌਤੀ ਦੇ ਬੋਲੇ- 2 ਲੋਕਾਂ ਨੂੰ ਜੇਲ੍ਹ 'ਚ ਪਾ ਦਿਓ...
ਦਿੱਲੀ ਵਿਧਾਨ ਸਭਾ 'ਚ ਇੱਕ ਭਾਸ਼ਣ ਦੌਰਾਨ Arvind Kejriwal ਨੇ ਭਾਜਪਾ ਅਤੇ ਪੀਐਮ ਮੋਦੀ ਨੂੰ ਲੰਬੇ ਹੱਥੀਂ ਲਿਆ। ਉਨ੍ਹਾਂ ਨੇ ਆਪਣੇ ਧਮਾਕੇਦਾਰ ਭਾਸ਼ਣ 'ਚ ਕਿਹਾ ਕਿ ਭਾਜਪਾ ਦੇ 2 ਲੋਕਾਂ ਨੂੰ ਜੇਲ੍ਹ 'ਚ ਡੱਕ ਦਿਓਗੇ ਤਾਂ ਪਾਰਟੀ ਪਲਾਂ 'ਚ ਹੀ ਟੁੱਟ
Arvind Kejriwal in Delhi Vidhan Sabha: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (AAP) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੱਡਾ ਹਮਲਾ ਕੀਤਾ ਹੈ। ਵੀਰਵਾਰ ਯਾਨੀਕਿ 26 ਸਤੰਬਰ ਨੂੰ ਦਿੱਲੀ ਵਿਧਾਨ ਸਭਾ ਵਿੱਚ ਇੱਕ ਭਾਸ਼ਣ ਦੌਰਾਨ, ਉਨ੍ਹਾਂ ਨੇ ਦਾਅਵਾ ਕੀਤਾ ਕਿ ਪੀਐਮ ਮੋਦੀ ਭਗਵਾਨ ਨਹੀਂ ਹਨ। ਭਾਸ਼ਣ ਦੌਰਾਨ 'ਆਪ' ਕਨਵੀਨਰ ਨੇ ਵੀ ਲਲਕਾਰਦਿਆਂ ਕਿਹਾ, 'ਜੇ ਤੁਸੀਂ ਭਾਜਪਾ (BJP) ਦੇ ਦੋ ਲੋਕਾਂ ਨੂੰ ਜੇਲ੍ਹ 'ਚ ਡੱਕ ਦਿਓਗੇ ਤਾਂ ਪਾਰਟੀ ਪਲਾਂ 'ਚ ਹੀ ਟੁੱਟ ਜਾਵੇਗੀ।'
'ਭਾਜਪਾ ਦਾ ਏਜੰਡਾ ਸਰਕਾਰ ਨੂੰ ਅਸਥਿਰ ਕਰਨਾ...'
ਕੇਜਰੀਵਾਲ ਨੇ ਆਪਣੇ ਭਾਸ਼ਣ 'ਚ ਭਾਜਪਾ 'ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦਾ ਮੁੱਖ ਏਜੰਡਾ ਉਨ੍ਹਾਂ ਦੀ ਸਰਕਾਰ ਨੂੰ ਅਸਥਿਰ ਕਰਨਾ ਹੈ। ਕੇਜਰੀਵਾਲ ਨੇ ਕਿਹਾ, ''ਜੇ ਤੁਹਾਡੀ ਪਾਰਟੀ ਦੇ ਦੋ ਲੋਕਾਂ ਨੂੰ ਜੇਲ 'ਚ ਡੱਕ ਦਿੱਤਾ ਜਾਵੇ ਤਾਂ ਪਾਰਟੀ ਪਲਾਂ ਵਿੱਚ ਹੀ ਟੁੱਟ ਜਾਏਗੀ। ਸਾਡੇ ਨੇਤਾਵਾਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਪਰ ਸਾਡੀ ਪਾਰਟੀ ਟੁੱਟੀ ਨਹੀਂ।'' ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਵਿੱਚ ਭਾਜਪਾ ਦੇ ਕੱਟੜ ਸਮਰਥਕ ਵੀ ਇਹ ਨਹੀਂ ਕਹਿੰਦੇ ਕਿ ਕੇਜਰੀਵਾਲ ਬੇਈਮਾਨ ਹੈ।
ਮੋਦੀ-ਸ਼ਾਹ 'ਤੇ ਕੇਜਰੀਵਾਲ ਦਾ ਨਿਸ਼ਾਨਾ
ਕੇਜਰੀਵਾਲ ਨੇ ਕਿਹਾ ਕਿ ਭਾਜਪਾ ਵੱਲੋਂ ਉਨ੍ਹਾਂ ਦੇ ਕੰਮ 'ਚ ਵਿਘਨ ਪਏ ਗਏ ਪਰ 'ਆਪ' ਦਿੱਲੀ ਵਾਸੀਆਂ ਦਾ ਭਰੋਸਾ ਟੁੱਟਣ ਨਹੀਂ ਦੇਏਗੀ। ਉਨ੍ਹਾਂ ਬਜ਼ੁਰਗਾਂ ਅਤੇ ਸ਼ਰਧਾਲੂਆਂ ਦੀ ਪੈਨਸ਼ਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਜਪਾ ਵੱਲੋਂ ਬਜ਼ੁਰਗਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਗਈ ਹੈ ਅਤੇ ਤੀਰਥ ਯਾਤਰਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ, ਪਰ ਹੁਣ ਉਹ ਵਾਪਿਸ ਆ ਗਏ ਅਤੇ ਹੁਣ ਮੁੜ ਤੋਂ ਸ਼ੁਰੂ ਕਰਨਗੇ।
ਕੇਜਰੀਵਾਲ ਨੇ ਇਹ ਵੀ ਕਿਹਾ ਕਿ ਹੁਣ ਦਿੱਲੀ ਦੇ ਪੇਂਡੂ ਬੱਚੇ ਬੱਸ ਮਾਰਸ਼ਲ ਦਾ ਕੰਮ ਨਹੀਂ ਕਰ ਸਕਦੇ, ਪਰ ਇਸ ਸਮੱਸਿਆ ਦੇ ਹੱਲ ਲਈ ਕਦਮ ਚੁੱਕੇ ਜਾਣਗੇ। ਕੇਜਰੀਵਾਲ ਨੇ ਇਹ ਵੀ ਦਾਅਵਾ ਕੀਤਾ ਕਿ ਦਿੱਲੀ ਦੇ ਲੋਕ ਪਿਛਲੇ 27 ਸਾਲਾਂ ਤੋਂ ਭਾਜਪਾ ਨੂੰ ਵੋਟ ਨਹੀਂ ਪਾ ਰਹੇ ਹਨ ਅਤੇ ਭਾਜਪਾ ਉਨ੍ਹਾਂ ਦੇ ਨਾਂ ਦੀ ਦੁਰਵਰਤੋਂ ਕਰਕੇ ਜਨਤਾ ਤੋਂ ਵੋਟਾਂ ਮੰਗਣਾ ਚਾਹੁੰਦੀ ਹੈ।
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਵੀ ਸੜਕਾਂ ਦੀ ਮੁਰੰਮਤ ਨੂੰ ਰੋਕ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਮੈਂ ਵੋਟਾਂ ਮੰਗਣ ਆਵਾਂਗਾ ਤਾਂ ਕਹਾਂਗਾ ਕਿ ਕੇਜਰੀਵਾਲ ਆ ਗਿਆ ਹੈ, ਤੁਹਾਡੀਆਂ ਸੜਕਾਂ ਦੀ ਮੁਰੰਮਤ ਕਰਵਾ ਦੇਏਗਾ।
ਦੇਖੋ, ਦਿੱਲੀ ਵਿਧਾਨ ਸਭਾ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀ ਕਿਹਾ:
.@ArvindKejriwal Addressing the Delhi Legislative Assembly l LIVE https://t.co/QUlBFtuaif
— AAP (@AamAadmiParty) September 26, 2024
ਹੋਰ ਪੜ੍ਹੋ : ਲੱਗੀਆਂ ਮੌਜਾਂ! ਸਸਤਾ ਮਿਲ ਰਿਹਾ ਪਿਆਜ਼, 35 ਰੁਪਏ ਕਿਲੋ ਦੇ ਹਿਸਾਬ ਨਾਲ ਮਿਲ ਰਿਹਾ