ਦੇਸ਼ 'ਚ ਸੰਪੂਰਨ ਲੌਕਡਾਊਨ ਬਾਰੇ ਪੀਐਮ ਮੋਦੀ ਦਾ ਇਹ ਵਿਚਾਰ, ਕੋਰੋਨਾ ਕਾਰਨ ਗੰਭੀਰ ਹੋ ਰਹੀ ਸਥਿਤੀ
ਮੋਦੀ ਨੇ ਮੁੱਖ ਮੰਤਰੀਆਂ ਦੇ ਨਾਲ ਬੈਠਕ 'ਚ ਟੀਕਾ ਉਤਸਵ ਮਨਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ 11 ਅਪ੍ਰੈਲ ਨੂੰ ਜਯੋਤਿਬਾ ਫੁਲੇ ਜੀ ਦੀ ਜਨਮ ਜਯੰਤੀ ਹੈ ਤੇ 14 ਅਪ੍ਰੈਲ ਨੂੰ ਬਾਬਾ ਸਾਹਿਬ ਦੀ ਜਨਮ ਜਯੰਤੀ ਹੈ।
ਨਵੀਂ ਦਿੱਲੀ: ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕੀਤੀ। ਦੇਸ਼ 'ਚ ਕੋਰੋਨਾ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ। ਪਰ ਇਸ ਦਰਮਿਆਨ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਸੰਪੂਰਨ ਲੌਕਡਾਊਨ ਦੀ ਲੋੜ ਨਹੀਂ ਹੈ। ਫਿਲਹਾਲ ਨਾਈਟ ਕਰਫਿਊ ਕਾਫੀ ਹੈ। ਇਸ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਮੁੱਖ ਮੰਤਰੀਆਂ ਦਾ ਸੁਝਾਅ ਜ਼ਰੂਰੀ ਹੈ। ਇਕ ਵਾਰ ਫਿਰ ਤੋਂ ਚੁਣੌਤੀਪੂਰਵਕ ਸਥਿਤੀ ਬਣ ਰਹੀ ਹੈ। ਇਕ ਵਾਰ ਫਿਰ ਸ਼ਾਸਨ ਵਿਵਸਥਾ 'ਚ ਸੁਧਾਰ ਜ਼ਰੂਰੀ ਹੈ। ਲੋਕ ਲਾਪਰਵਾਹ ਦਿਖ ਰਹੇ ਹਨ।
ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਪਹਿਲੇ ਫੇਜ਼ ਦੀ ਪੀਕ ਤੋਂ ਅੱਗੇ ਵਧ ਚੁੱਕਾ ਹੈ। ਕਈ ਸੂਬੇ ਪਹਿਲੇ ਫੇਜ ਦੇ ਪੀਕ ਨੂੰ ਪਾਰ ਕਰ ਚੁੱਕੇ ਹਨ। ਕਈ ਸੂਬੇ ਇਸ ਵੱਲ ਵਧ ਰਹੇ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਾਈਟ ਕਰਫਿਊ ਦੀ ਵਕਾਲਤ ਕਰਦਿਆਂ ਹੋਇਆਂ ਕਿਹਾ ਕਿ ਇਸ ਦੀ ਥਾਂ ਸਾਨੂੰ ਕੋਰੋਨਾ ਕਰਫਿਊ ਸ਼ਬਦ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਨਾਲ ਲੋਕਾਂ 'ਚ ਸੰਦੇਸ਼ ਜਾਵੇਗਾ। ਪੀਐਮ ਮੋਦੀ ਨੇ ਕਿਹਾ ਕਿ ਕੁਝ ਲੋਕ ਸਵਾਲ ਉਠਾਉਂਦੇ ਹਨ ਕਿ ਕੀ ਕੋਰੋਨਾ ਸਿਰਫ ਰਾਤ 'ਚ ਫੈਲਦਾ ਹੈ ਤਾਂ ਮੈਂ ਕਹਿਣਾ ਚਾਹੁੰਦਾ ਹਾਂ ਕਿ ਨਾਈਟ ਕਰਫਿਊ ਦਾ ਫਾਰਮੂਲਾ ਦੁਨੀਆ ਭਰ 'ਚ ਅਜਮਾਇਆ ਗਿਆ ਹੈ।
ਪੀਐਮ ਮੋਦੀ ਨੇ ਕਿਹਾ ਕਿ ਚੰਗਾ ਹੋਵੇਗਾ ਕਿ ਕੋਰੋਨਾ ਕਰਫਿਊ ਰਾਤ 10 ਵਜੇ ਤੋਂ ਚਾਲੂ ਕਰਨ ਤੇ ਸਵੇਰ ਤਕ ਚੱਲੇ। ਇਹ ਲੋਕਾਂ ਨੂੰ ਜਾਗਰੂਕ ਕਰਨ ਦੇ ਕੰਮ ਆ ਰਿਹਾ ਹੈ। ਪੀਐਮ ਨੇ ਕਿਹਾ ਕਿ ਤਮਾਮ ਚੁਣੌਤੀਆਂ ਦੇ ਬਾਵਜੂਦ ਸਾਡੇ ਕੋਲ ਪਹਿਲਾਂ ਦੇ ਮੁਕਾਬਲੇ ਬਿਹਤਰ ਤਜ਼ਰਬਾ ਹੈ। ਸਾਧਨ ਹਨ, ਵੈਕਸੀਨ ਹਨ। ਲੋਕਾਂ ਦੀ ਹਿੱਸੇਦਾਰੀ ਦੇ ਨਾਲ-ਨਾਲ ਸਾਡੇ ਮਿਹਨਤੀ ਡਾਕਟਰ ਤੇ ਹੇਲਥ ਕੇਅਰ ਸਟਾਫ ਨੇ ਸਥਿਤੀ ਨੂੰ ਸੰਭਾਲਣ 'ਚ ਬਹੁਤ ਮਦਦ ਕੀਤੀ ਹੈ ਤੇ ਅੱਜ ਵੀ ਕਰ ਰਹੇ ਹਨ।
ਮੋਦੀ ਨੇ ਮੁੱਖ ਮੰਤਰੀਆਂ ਦੇ ਨਾਲ ਬੈਠਕ 'ਚ ਟੀਕਾ ਉਤਸਵ ਮਨਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ 11 ਅਪ੍ਰੈਲ ਨੂੰ ਜਯੋਤਿਬਾ ਫੁਲੇ ਜੀ ਦੀ ਜਨਮ ਜਯੰਤੀ ਹੈ ਤੇ 14 ਅਪ੍ਰੈਲ ਨੂੰ ਬਾਬਾ ਸਾਹਿਬ ਦੀ ਜਨਮ ਜਯੰਤੀ ਹੈ। ਇਸ ਦਰਮਿਆਨ ਅਸੀਂ ਸਾਰੇ ਟੀਕਾ ਉਤਸਵ ਮਨਾਈਏ। ਉਨ੍ਹਾਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਵੈਕਸੀਨ ਲਾਉਣ ਦੀ ਲੋੜ 'ਤੇ ਜ਼ੋਰ ਦਿੱਤਾ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰ ਕਰੀਬ ਅੱਠ ਵਜੇ ਜਾਰੀ ਅੰਕੜਿਆਂ ਦੇ ਮੁਤਾਬਕ, 24 ਘੰਟਿਆ 'ਚ ਕੋਵਿਡ-19 ਦੇ 1,26,789 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਕੁੱਲ ਇਨਫੈਕਟਡ ਮਰੀਜ਼ਾਂ ਦੀ ਸੰਖਿਆਂ ਵਧ ਕੇ 1,29,28,574 ਹੋ ਗਈ ਤੇ 685 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਸੰਖਿਆ ਵਧ ਕੇ 1,66,862 ਹੋ ਗਈ।
Check out below Health Tools-
Calculate Your Body Mass Index ( BMI )