ਮੋਦੀ ਕਰਨਗੇ ਇਨ੍ਹਾਂ ਥਾਵਾਂ ਦਾ ਦੌਰਾ, ਕੋਰੋਨਾ ਵੈਕਸੀਨ ਦੀਆਂ ਤਿਆਰੀਆਂ ਦਾ ਲੈਣਗੇ ਜਾਇਜ਼ਾ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਪੁਣੇ ਜਾਣਗੇ, ਜਿੱਥੇ ਸੀਰਮ ਇੰਸਟੀਟਿਊਟ ਆਫ ਇੰਡੀਆ (SII) ਦਾ ਦੌਰਾ ਕਰਨਗੇ। ਸੀਰਮ ਇੰਸਟੀਟਿਊਟ ਨੇ ਕੋਵਿਡ-19 ਦਾ ਟੀਕਾ ਵਿਕਸਤ ਕਰਨ ਲਈ ਮਸ਼ਹੂਰ ਦਵਾਈ ਕੰਪਨੀ ਐਸਟ੍ਰੈਜੈਨੇਕਾ ਤੇ ਔਕਸਫੋਰਡ ਯੂਨੀਵਰਸਿਟੀ ਦੇ ਨਾਲ ਹਿੱਸੇਦਾਰੀ ਕੀਤੀ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸ਼ਨੀਵਾਰ ਅਹਿਮਦਾਬਾਦ, ਹੈਦਰਾਬਾਦ ਤੇ ਪੁਣੇ ਦਾ ਦੌਰਾ ਕਰਨਗੇ ਤੇ ਉੱਥੇ ਵਿਕਸਤ ਕੀਤੇ ਜਾ ਰਹੇ ਕੋਵਿਡ-19 ਟੀਕੇ ਨਾਲ ਜੁੜੇ ਕੰਮਾਂ ਦੀ ਸਮੀਖਿਆ ਕਰਨਗੇ। ਪੀਐਮ ਮੋਦੀ ਅਹਿਮਦਾਬਾਦ 'ਚ ਜਾਇਡਸ ਬਾਇਓਟੈਕ ਪਾਰਕ, ਹੈਦਰਾਬਾਦ 'ਚ ਭਾਰਤ ਬਆਇਓਟੈਕ ਤੇ ਪੁਣੇ 'ਚ ਸੀਰਮ ਇੰਸਟੀਟਿਊਟ ਆਫ ਇੰਡੀਆ (SII) ਦਾ ਦੌਰਾ ਕਰਨਗੇ।
ਪੀਐਮਓ ਨੇ ਕਿਹਾ ਕਿ ਮੋਦੀ ਇਨ੍ਹਾਂ ਕੇਂਦਰਾਂ ਦਾ ਦੌਰਾ ਕਰਨਗੇ ਤੇ ਉਹ ਵਿਗਿਆਨੀਆਂ ਨਾਲ ਚਰਚਾ ਕਰਕੇ ਆਪਣੇ ਨਾਗਰਿਕਾਂ ਦੇ ਟੀਕਾਕਰਨ ਲਈ ਤਿਆਰੀਆਂ, ਚੁਣੌਤੀਆਂ ਤੇ ਯਤਨਾਂ ਦਾ ਖਾਕਾ ਤਿਆਰ ਕਰਨ ਸਬੰਧੀ ਜਾਣਕਾਰੀ ਹਾਸਲ ਕਰਨਗੇ। ਆਪਣੇ ਦੌਰੇ ਦੌਰਾਨ ਪੀਐਮ ਸਭ ਤੋਂ ਪਹਿਲਾਂ ਅਹਿਮਦਾਬਾਦ ਕੋਲ ਸਥਿਤ ਪ੍ਰਮੁੱਖ ਦਵਾਈ ਕੰਪਨੀ ਜਾਇਡਸ ਕੈਡਿਲਾ ਦਾ ਦੌਰਾ ਕਰਨਗੇ। ਅਹਿਮਦਾਬਾਦ ਤੋਂ ਬਾਅਦ ਉਹ ਹੈਦਰਾਬਾਦ ਜਾਣਗੇ। ਜਿੱਥੇ ਉਹ ਕੋਵਿਡ-19 ਦਾ ਟੀਕਾ ਵਿਕਸਤ ਕਰ ਰਹੀ ਕੰਪਨੀ ਭਾਰਤ ਬਾਇਓਟੈਕ ਦਾ ਦੌਰਾ ਕਰਨਗੇ।
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਪੁਣੇ ਜਾਣਗੇ, ਜਿੱਥੇ ਸੀਰਮ ਇੰਸਟੀਟਿਊਟ ਆਫ ਇੰਡੀਆ (SII) ਦਾ ਦੌਰਾ ਕਰਨਗੇ। ਸੀਰਮ ਇੰਸਟੀਟਿਊਟ ਨੇ ਕੋਵਿਡ-19 ਦਾ ਟੀਕਾ ਵਿਕਸਤ ਕਰਨ ਲਈ ਮਸ਼ਹੂਰ ਦਵਾਈ ਕੰਪਨੀ ਐਸਟ੍ਰੈਜੈਨੇਕਾ ਤੇ ਔਕਸਫੋਰਡ ਯੂਨੀਵਰਸਿਟੀ ਦੇ ਨਾਲ ਹਿੱਸੇਦਾਰੀ ਕੀਤੀ ਹੈ। ਮੋਦੀ ਬਾਅਦ ਦੁਪਹਿਰ ਕਰੀਬ ਸਾਢੇ ਚਾਰ ਵਜੇ SII ਪਹੁੰਚਣਗੇ। ਇਸ ਤੋਂ ਬਾਅਦ ਉਹ ਦਿੱਲੀ ਲਈ ਰਵਾਨਾ ਹੋ ਜਾਣਗੇ।
ਕੇਜਰੀਵਾਲ ਨੇ ਜਿੱਤਿਆ ਪੰਜਾਬੀਆਂ ਦਾ ਦਿਲ, ਖੁਦ ਰੱਖ ਰਹੇ ਕਿਸਾਨਾਂ ਦੇ ਪ੍ਰਬੰਧ ਦਾ ਖਿਆਲ
ਕਿਸਾਨਾਂ ਅੱਗੇ ਝੁਕੀ ਕੇਂਦਰ ਸਰਕਾਰ! ਕਿਸਾਨਾਂ ਨੂੰ ਕਿਹਾ ਅੰਦੋਲਨ ਛੱਡੋ, ਅਸੀਂ ਗੱਲਬਾਤ ਲਈ ਤਿਆਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ