ਪੜਚੋਲ ਕਰੋ
Advertisement
Delhi Air Pollution: ਕੁਝ ਦਿਨਾਂ ਤੋਂ ਲਗਾਤਾਰ ਵਧ ਰਿਹਾ ਦਿੱਲੀ ‘ਚ ਪ੍ਰਦੂਸ਼ਨ, ਰਾਜਧਾਨੀ ‘ਚ AQI 400 ਤੋਂ ਪਾਰ
ਅੱਜ ਸਵੇਰ ਤੋਂ ਦਿੱਲੀ ਅਤੇ ਐਨਸੀਆਰ ਦੀ ਏਕਿਯੂਆਈ ਕਾਫ਼ੀ ਜ਼ਿਆਦਾ ਹੈ। ਸਵੇਰੇ ਸ਼ਾਮ ਸਮੋਗ ਵੇਖਣ ਨੂੰ ਮਿਲ ਰਿਹਾ ਹੈ।
ਨਵੀਂ ਦਿੱਲੀ: ਦਿੱਲੀ ਵਿਚ ਹਵਾ ਦੀ ਗੁਣਵੱਤਾ (Delhi Air Quality) ਦਾ ਪੱਧਰ ਲਗਾਤਾਰ ਖਰਾਬ ਹੁੰਦਾ ਜਾ ਰਿਹਾ ਹੈ। ਬਹੁਤੇ ਖੇਤਰਾਂ ਵਿਚ ਏਕਿਊਆਈ 400 ਤੋਂ ਪਾਰ ਪਹੁੰਚ ਗਿਆ ਹੈ। ਸਵੇਰੇ ਸ਼ਾਮ ਜ਼ਿਆਦਾਤਰ ਖੇਤਰਾਂ ਵਿਚ ਸਮੋਗ (Smog in delhi) ਦੀ ਚਾਦਰ ਨਜ਼ਰ ਆਉਂਦੀ ਹੈ। ਪਰ ਅੱਜ ਸਵੇਰੇ ਦਿੱਲੀ ਅਤੇ ਐਨਸੀਆਰ ਦਾ ਏਕਿਊਆਈ ਬਹੁਤ ਜ਼ਿਆਦਾ ਹੈ। ਸਮੋਕਿੰਗ ਘੱਟ ਹੋਣ ਨਾਲ ਵਿਜ਼ੀਬਿਲਟੀ ‘ਚ ਵੀ ਕਮੀਂ ਨਹੀਂ ਆਈ।
ਪਿਛਲੇ ਦਿਨਾਂ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਦਿੱਲੀ ਦੇ ਪ੍ਰਮੁੱਖ ਖੇਤਰਾਂ ਦੀ ਗੱਲ ਕਰੀਏ ਤਾਂ ਅਨੰਦ ਵਿਹਾਰ ਵਿਚ ਏਕਿਊਆਈ 484, ਮੁੰਡਕਾ ਵਿਚ 470, ਓਖਲਾ ਫੇਜ਼ 2 ਵਿਚ 465, ਵਰਿਜ਼ਪੁਰ ਵਿਚ 468 ਦਰਜ ਕੀਤਾ ਗਿਆ। ਧਰਤੀ ਵਿਗਿਆਨ ਮੰਤਰਾਲੇ, ਏਅਰ ਕੁਆਲਟੀ ਸਿਸਟਮ ਅਤੇ ਮੌਸਮ ਪੂਰਵ ਅਨੁਮਾਨ ਅਤੇ ਖੋਜ (SAFAR) ਦੀ ਏਅਰ ਕੁਆਲਟੀ ਨਿਗਰਾਨੀ ਕਰਨ ਵਾਲੀ ਸੰਸਥਾ ਨੇ ਕਿਹਾ ਕਿ ਪਰਾਲੀ ਸਾੜਨ ਦੀ ਘਟਨਾ ਵਿਚ ਕਮੀ ਨਾ ਆਉਣ ਤਕ ਸਥਿਤੀ ਵਿਚ ਸੁਧਾਰ ਹੋਣ ਦੀ ਸੰਭਾਵਨਾ ਨਹੀਂ ਹੈ।
ਦੱਸ ਦਈਏ ਕਿ 0 ਅਤੇ 50 ਦੇ ਵਿਚਕਾਰ ਏਕਿਊਆਈ 'ਚੰਗਾ', 51 ਅਤੇ 100 'ਸੰਤੁਸ਼ਟੀਜਨਕ' ਹੈ, 101 ਅਤੇ 200 'ਮੱਧਮ', 201 ਅਤੇ 300 'ਮਾੜੇ', 301 ਅਤੇ 400 'ਬਹੁਤ ਖ਼ਰਾਬ' ਤੇ 401 ਅਤੇ 500 ਦੇ ਵਿਚਕਾਰ 'ਗੰਭੀਰ' ਸ਼੍ਰੇਣੀ ਵਿੱਚ ਮੰਨੇ ਜਾਂਦੇ ਹਨ। DC vs SRH, Qualifier 2: ਸਨਰਾਈਜ਼ਰਸ ਹੈਦਰਾਬਾਦ ਨੂੰ ਹਰਾ ਕੇ ਪਹਿਲੀ ਵਾਰ ਫਾਈਨਲ ਵਿੱਚ ਪਹੁੰਚੀ ਦਿੱਲੀ ਕੈਪੀਟਲਸ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Delhi: National capital continues to reel under pollution. Air Quality Index (AQI) is at 484 in Anand Vihar, 470 in Mundka, 465 Okhla Phase 2 and 468 in Wazirpur, all in 'severe category', as per Central Pollution Control Board (CPCB). pic.twitter.com/XbqPNijpUv
— ANI (@ANI) November 9, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਵਿਸ਼ਵ
ਪੰਜਾਬ
ਸਿਹਤ
Advertisement