ਪੜਚੋਲ ਕਰੋ
Advertisement
Power Crisis : ਬਿਜਲੀ ਸੰਕਟ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਸਰਕਾਰ, ਰਾਹੁਲ ਗਾਂਧੀ ਨੇ ਕਿਹਾ- ਕੀ ਇਸ ਨਾਕਾਮੀ ਦਾ ਦੋਸ਼ ਨਹਿਰੂ ਜੀ ਨੂੰ ਦਿਓਗੇ ?
ਦੇਸ਼ ਵਿੱਚ ਗਰਮੀ ਲਗਾਤਾਰ ਪਿਛਲੇ ਰਿਕਾਰਡ ਤੋੜ ਰਹੀ ਹੈ ਅਤੇ ਇਸ ਦੌਰਾਨ ਬਿਜਲੀ ਸੰਕਟ ਵੀ ਪੈਦਾ ਹੋ ਗਿਆ ਹੈ। ਦੇਸ਼ ਦੇ ਕਈ ਇਲਾਕਿਆਂ ਵਿੱਚ ਕੋਲੇ ਦੀ ਕਮੀ ਕਾਰਨ ਬਿਜਲੀ ਕੱਟ ਲੱਗ ਗਏ ਹਨ। ਕਈ ਘੰਟੇ ਬਿਜਲੀ ਕੱਟ ਰਹੀ।
India Power Crisis : ਦੇਸ਼ ਵਿੱਚ ਗਰਮੀ ਲਗਾਤਾਰ ਪਿਛਲੇ ਰਿਕਾਰਡ ਤੋੜ ਰਹੀ ਹੈ ਅਤੇ ਇਸ ਦੌਰਾਨ ਬਿਜਲੀ ਸੰਕਟ ਵੀ ਪੈਦਾ ਹੋ ਗਿਆ ਹੈ। ਦੇਸ਼ ਦੇ ਕਈ ਇਲਾਕਿਆਂ ਵਿੱਚ ਕੋਲੇ ਦੀ ਕਮੀ ਕਾਰਨ ਬਿਜਲੀ ਕੱਟ ਲੱਗ ਗਏ ਹਨ। ਕਈ ਘੰਟੇ ਬਿਜਲੀ ਕੱਟ ਰਹੀ। ਫਿਲਹਾਲ ਸਰਕਾਰ ਨੂੰ ਇਸ ਸੰਕਟ ਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ। ਇਸ ਦੌਰਾਨ ਵਿਰੋਧੀ ਪਾਰਟੀਆਂ ਨੇ ਵੀ ਮੋਦੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਸ ਨੂੰ ਸਰਕਾਰ ਦੀ ਨਾਕਾਮੀ ਦੱਸਿਆ ਹੈ।
ਰਾਹੁਲ ਨੇ ਪੁੱਛਿਆ- ਹੁਣ ਕਿਸਨੂੰ ਦੋਸ਼ ਦਿਓਗੇ ?
ਰਾਹੁਲ ਨੇ ਪੁੱਛਿਆ- ਹੁਣ ਕਿਸਨੂੰ ਦੋਸ਼ ਦਿਓਗੇ ?
ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਟਵਿਟਰ ਰਾਹੀਂ ਬਿਜਲੀ ਕੱਟ ਦਾ ਮੁੱਦਾ ਉਠਾਇਆ ਹੈ। ਬਿਜਲੀ ਸੰਕਟ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, "ਪ੍ਰਧਾਨ ਮੰਤਰੀ ਦੇ 'ਵਾਅਦਿਆਂ' ਅਤੇ 'ਇਰਾਦਿਆਂ' ਵਿਚਕਾਰ ਤਾਰ ਹਮੇਸ਼ਾ ਕੱਟੀ ਜਾਂਦੀ ਹੈ। ਮੋਦੀ ਜੀ ਇਸ ਬਿਜਲੀ ਸੰਕਟ ਵਿੱਚ ਤੁਸੀਂ ਆਪਣੀ ਨਾਕਾਮੀ ਲਈ ਕਿਸ ਨੂੰ ਦੋਸ਼ ਦਿਓਗੇ ? ਨਹਿਰੂ ਜੀ ਨੂੰ ? ਰਾਜ ਸਰਕਾਰਾਂ? ਜਾਂ ਫ਼ਿਰ ਜਨਤਾ ਨੂੰ ਹੀ ?
प्रधानमंत्री जी के ‘वादों’ और ‘इरादों’ के बीच का तार तो हमेशा से ही कटा था।
— Rahul Gandhi (@RahulGandhi) April 30, 2022
मोदी जी, इस बिजली संकट में आप अपनी नाकामी के लिए किसे दोष देंगे?
नेहरू जी को? राज्य सरकारों को? या फिर जनता को ही? pic.twitter.com/fNDMz6rMt1
ਰਾਹੁਲ ਗਾਂਧੀ ਨੇ ਇਸ ਟਵੀਟ ਦੇ ਨਾਲ ਪੀਐਮ ਮੋਦੀ ਦਾ ਇੱਕ ਪੁਰਾਣਾ ਵੀਡੀਓ ਵੀ ਪੋਸਟ ਕੀਤਾ ਹੈ। ਇਹ ਵੀਡੀਓ 2015 ਦੀ ਹੈ। ਜਿਸ ਵਿੱਚ ਪੀਐਮ ਮੋਦੀ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਜਦੋਂ 2022 ਵਿੱਚ ਦੇਸ਼ ਦੀ ਆਜ਼ਾਦੀ ਦੇ 75 ਸਾਲ ਹੋਣਗੇ ਤਾਂ ਉਹ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਿਜਲੀ ਪ੍ਰਦਾਨ ਕਰਨਗੇ। ਇਸ ਤੋਂ ਬਾਅਦ 2017 ਦੀ ਦੂਜੀ ਵੀਡੀਓ ਕਲਿੱਪ ਵਿੱਚ ਪੀਐਮ ਮੋਦੀ ਕਹਿ ਰਹੇ ਹਨ ਕਿ ਦੇਸ਼ ਹੁਣ ਬਿਜਲੀ ਸੰਕਟ ਨੂੰ ਪਿੱਛੇ ਛੱਡ ਕੇ ਵਾਧੂ ਬਿਜਲੀ ਬਣ ਰਿਹਾ ਹੈ।
ਸਪਾ ਨੇ ਵੀ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ
ਰਾਹੁਲ ਗਾਂਧੀ ਹੀ ਨਹੀਂ, ਸਾਰੇ ਵਿਰੋਧੀ ਨੇਤਾ ਅਤੇ ਪਾਰਟੀਆਂ ਇਸ ਮੁੱਦੇ ਨੂੰ ਲੈ ਕੇ ਸਰਕਾਰ 'ਤੇ ਹਮਲੇ ਕਰ ਰਹੀਆਂ ਹਨ। ਸਮਾਜਵਾਦੀ ਪਾਰਟੀ ਨੇ ਵੀ ਟਵੀਟ ਕਰਕੇ ਬਿਜਲੀ ਦਾ ਮੁੱਦਾ ਉਠਾਇਆ ਹੈ। ਸਪਾ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਕੀਤੇ ਗਏ ਟਵੀਟ 'ਚ ਲਿਖਿਆ ਗਿਆ ਹੈ ਕਿ, ''ਕੇਂਦਰ 'ਚ ਭਾਜਪਾ ਦੀ ਸਰਕਾਰ ਹੈ, ਸੂਬੇ 'ਚ ਵੀ ਭਾਜਪਾ ਦੀ ਸਰਕਾਰ ਹੈ। ਫਿਰ ਵੀ ਯੂਪੀ 'ਚ ਬਿਜਲੀ ਕੱਟਾਂ ਕਾਰਨ ਹਾਹਾਕਾਰ ਮਚਿਆ ਹੈ। 5 ਸਾਲਾਂ ਤੋਂ ਯੂਪੀ ਦੀ ਸੱਤਾ 'ਤੇ ਕਾਬਜ਼ ਭਾਜਪਾ ਸਰਕਾਰ ਨੇ ਬਿਜਲੀ ਦਾ ਇੱਕ ਵੀ ਨਵਾਂ ਕਾਰਖਾਨਾ ਨਹੀਂ ਲਗਾਇਆ ,ਜਿਸ ਕਾਰਨ ਲੋਕ ਕੜਾਕੇ ਦੀ ਗਰਮੀ 'ਚ ਬਿਜਲੀ ਕੱਟਾਂ ਦਾ ਸੰਤਾਪ ਭੋਗ ਰਹੇ ਹਨ। ਬਿਜਲੀ ਸੰਕਟ ਲਈ ਭਾਜਪਾ ਸਰਕਾਰ ਜ਼ਿੰਮੇਵਾਰ ਹੈ।
ਇਸ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਆਗੂ ਵੀ ਕੇਂਦਰ ਸਰਕਾਰ 'ਤੇ ਲਗਾਤਾਰ ਦੋਸ਼ ਲਗਾ ਰਹੇ ਹਨ। ਉਸ ਦਾ ਕਹਿਣਾ ਹੈ ਕਿ ਕੇਂਦਰ ਤੋਂ ਦਿੱਲੀ ਨੂੰ ਕੋਲੇ ਦੀ ਸਪਲਾਈ ਨਹੀਂ ਕੀਤੀ ਜਾ ਰਹੀ ਹੈ। ਕਈ ਪਲਾਂਟਾਂ 'ਤੇ ਕੋਲਾ ਖਤਮ ਹੋਣ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਕੇਂਦਰ ਸਰਕਾਰ ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਹੈ, ਜੇਕਰ ਬਿਜਲੀ ਸੰਕਟ 'ਤੇ ਜਲਦ ਹੀ ਕੁਝ ਨਾ ਕੀਤਾ ਗਿਆ ਤਾਂ ਸਰਕਾਰ 'ਤੇ ਇਹ ਹਮਲਾ ਹੋਰ ਤੇਜ਼ ਹੋ ਸਕਦਾ ਹੈ, ਉਥੇ ਹੀ ਭਿਆਨਕ ਗਰਮੀ ਦੀ ਮਾਰ ਝੱਲ ਰਹੇ ਲੋਕਾਂ ਲਈ ਵੀ ਵੱਡੀ ਸਮੱਸਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਆਈਪੀਐਲ
ਪੰਜਾਬ
ਉਲੰਪਿਕ
Advertisement