ਕਿਸਾਨਾਂ ਲਈ ਜ਼ਰੂਰੀ ਖਬਰ! 30 ਜੂਨ ਤਕ ਕਰਵਾ ਲਓ ਇਹ ਕੰਮ, ਨਹੀਂ ਤਾਂ ਹੋ ਜਾਵੇਗਾ ਨੁਕਸਾਨ
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਤਹਿਤ ਮੋਦੀ ਸਰਕਾਰ ਛੋਟੇ ਕਿੱਤੇ ਵਾਲੇ ਕਿਸਾਨਾਂ ਨੂੰ ਤਿੰਨ ਕਿਸ਼ਤਾਂ 'ਚ ਸਾਲਾਨਾ 6000 ਰੁਪਏ ਦਿੰਦੀ ਹੈ। ਹੁਣ ਤਕ ਇਸ ਯੋਜਨਾ ਦੀਆਂ 8 ਕਿਸ਼ਤਾਂ ਖਾਤੇ 'ਚ ਭੇਜੀਆਂ ਗਈਆਂ ਹਨ।
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਅਧੀਨ ਕਿਸਾਨਾਂ ਦੇ ਖਾਤੇ 'ਚ 2000 ਰੁਪਏ ਦੀ ਅਗਲੀ ਕਿਸ਼ਤ ਪਾ ਦਿੱਤੀ ਹੈ। ਇਸ ਵਿਚਕਾਰ ਕੁਝ ਅਜਿਹੇ ਕਿਸਾਨ ਵੀ ਹਨ, ਜਿਨ੍ਹਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲ ਰਿਹਾ। ਇਹ ਖ਼ਬਰ ਉਨ੍ਹਾਂ ਨਵੇਂ ਕਿਸਾਨਾਂ ਲਈ ਬਹੁਤ ਮਹੱਤਵਪੂਰਨ ਹੈ ਜੋ ਇਸ ਯੋਜਨਾ 'ਚ ਸ਼ਾਮਲ ਹੋਣਾ ਚਾਹੁੰਦੇ ਹਨ।
ਇਹ ਜਾਣਕਾਰੀ ਉਨ੍ਹਾਂ ਕਿਸਾਨਾਂ ਲਈ ਹੈ ਜਿਨ੍ਹਾਂ ਨੇ ਅਜੇ ਤਕ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਲਈ ਰਜਿਸਟਰਡ ਨਹੀਂ ਕੀਤਾ। ਜੇ ਤੁਹਾਡੇ ਕੋਲ ਦਸਤਾਵੇਜ਼ ਹਨ ਤਾਂ 30 ਜੂਨ ਤਕ ਰਜਿਸਟਰ ਕਰਵਾ ਲਓ, ਜਿਸ ਨਾਲ ਤੁਹਾਨੂੰ ਆਸਾਨੀ ਨਾਲ 4000 ਰੁਪਏ ਡਬਲ ਕਿਸ਼ਤ ਦੇ ਰੂਪ 'ਚ ਮਿਲ ਜਾਣਗੇ।
ਰਜਿਸਟ੍ਰੇਸ਼ਨ ਉਨ੍ਹਾਂ ਕਿਸਾਨਾਂ ਨੂੰ ਹੀ ਕਰਵਾਉਣੀ ਪਵੇਗੀ, ਜਿਨ੍ਹਾਂ ਨੂੰ ਅਜੇ ਤਕ ਇਸ ਦਾ ਲਾਭ ਨਹੀਂ ਮਿਲਿਆ ਹੈ। ਜੇ ਤੁਸੀਂ ਇਸ ਸਕੀਮ 'ਚ 30 ਜੂਨ ਤਕ ਰਜਿਸਟਰ ਨਹੀਂ ਕਰਵਾਉਂਦੇ ਤਾਂ 4000 ਰੁਪਏ ਦਾ ਨੁਕਸਾਨ ਹੋਵੇਗਾ।
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਤਹਿਤ ਮੋਦੀ ਸਰਕਾਰ ਛੋਟੇ ਕਿੱਤੇ ਵਾਲੇ ਕਿਸਾਨਾਂ ਨੂੰ ਤਿੰਨ ਕਿਸ਼ਤਾਂ 'ਚ ਸਾਲਾਨਾ 6000 ਰੁਪਏ ਦਿੰਦੀ ਹੈ। ਹੁਣ ਤਕ ਇਸ ਯੋਜਨਾ ਦੀਆਂ 8 ਕਿਸ਼ਤਾਂ ਖਾਤੇ 'ਚ ਭੇਜੀਆਂ ਗਈਆਂ ਹਨ।
ਯੋਜਨਾ 'ਚ ਰਜਿਸਟਰ ਹੋਣ ਲਈ ਕਿਸਾਨ ਪ੍ਰਧਾਨ ਮੰਤਰੀ ਸਨਮਾਨ ਯੋਜਨਾ ਯੋਜਨਾ ਦੀ ਅਧਿਕਾਰਤ ਵੈੱਬਸਾਈਟ pmkisan.gov.in 'ਤੇ ਲੌਗ-ਇਨ ਕਰ ਸਕਦੇ ਹਨ।
ਜਿਹੜੇ ਕਿਸਾਨ 30 ਜੂਨ ਤਕ ਰਜਿਸਟਰਡ ਕਰਵਾ ਲੈਣਗੇ, ਉਨ੍ਹਾਂ ਨੂੰ ਅਪ੍ਰੈਲ-ਜੁਲਾਈ ਲਈ 2000 ਹਜ਼ਾਰ ਰੁਪਏ ਦੀ ਕਿਸ਼ਤ ਵੀ ਮਿਲੇਗੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਮਈ-ਜੂਨ ਦੀ ਕਿਸ਼ਤ ਵੀ 2000 ਰੁਪਏ ਮਿਲ ਜਾਵੇਗੀ। ਮਤਲਬ ਕਿਸਾਨਾਂ ਨੂੰ ਦੋ ਕਿਸ਼ਤਾਂ ਦਾ ਲਾਭ ਮਿਲੇਗਾ। ਇਸ ਤਰ੍ਹਾਂ ਨਵੇਂ ਕਿਸਾਨ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਸਿੱਧਾ 4000 ਰੁਪਏ ਦਾ ਲਾਭ ਮਿਲੇਗਾ।
ਜਾਣੋ ਕਿਸ਼ਤ ਕਦੋਂ ਆਵੇਗੀ
ਉਹ ਸਾਰੇ ਕਿਸਾਨ ਜਿਨ੍ਹਾਂ ਨੇ ਜੂਨ ਮਹੀਨੇ 'ਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਵਿੱਚ ਨਾਂਅ ਦਰਜ ਕਰਵਾ ਲਿਆ ਹੈ। ਉਨ੍ਹਾਂ ਨੂੰ ਜੁਲਾਈ ਮਹੀਨੇ 'ਚ ਅੱਠਵੀਂ ਕਿਸ਼ਤ ਮਿਲੇਗੀ, ਕਿਉਂਕਿ ਸਰਕਾਰ ਆਮ ਤੌਰ 'ਤੇ ਅਗਸਤ ਦੇ ਮਹੀਨੇ 'ਚ ਟਰਾਂਸਫਰ ਕਰ ਦਿੰਦੀ ਹੈ।
ਇਸ ਦਾ ਮਤਲਬ ਹੈ ਕਿ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਦੋਹਰਾ ਲਾਭ ਮਿਲੇਗਾ। ਇਸ ਲਈ ਜਿਹੜੇ ਕਿਸਾਨ ਅਜੇ ਤਕ ਰਜਿਸਟਰਡ ਨਹੀਂ ਹੋਏ ਹਨ, ਅਜਿਹੇ ਕਿਸਾਨਾਂ ਨੂੰ 4000 ਰੁਪਏ ਦਾ ਲਾਭ ਪ੍ਰਾਪਤ ਕਰਨ ਲਈ ਜਿੰਨੀ ਛੇਤੀ ਹੋ ਸਕੇ ਰਜਿਸਟਰ ਕਰਵਾਉਣਾ ਚਾਹੀਦਾ ਹੈ।