ਪੜਚੋਲ ਕਰੋ
DCP ਪਿਤਾ ਤੇ IPS ਧੀ ਪਹਿਲੀ ਵਾਰ ਆਹਮੋ-ਸਾਹਮਣੇ, ਪਿਤਾ ਨੇ ਧੀ ਨੂੰ ਕੀਤਾ ਸਲਿਊਟ
ਹੈਦਰਾਬਾਦ: ਡੀਸੀਪੀ ਏਆਰ ਉਮਾਮਹੇਸ਼ਵਰਾ ਸ਼ਰਮਾ ਨੇ ਸਭ ਦੇ ਸਾਹਮਣੇ ਆਪਣੀ ਆਈਪੀਐਸ ਧੀ ਨੂੰ ਸਲਿਊਟ ਕੀਤਾ। ਉਮਾਮਹੇਸ਼ਵਰਾ ਤੇਲੰਗਾਨਾ ਪੁਲਿਸ ਵਿੱਚ ਡੀਸੀਪੀ ਹਨ ਤੇ ਉਨ੍ਹਾਂ ਦੀ ਧੀ ਨੇ ਚਾਰ ਸਾਲ ਪਹਿਲਾਂ ਬਤੌਰ ਆਈਪੀਐਸ ਪੁਲਿਸ ਫੋਰਸ ਜੁਆਇਨ ਕੀਤੀ ਹੈ। ਹਾਲ ਹੀ ਵਿੱਚ ਜਦੋਂ ਪਿਉ-ਧੀ ਸਾਹਮਣੇ ਆਏ ਤਾਂ ਪਿਤਾ ਨੇ ਆਪਣੀ ਵਰਦੀ ਦਾ ਫਰਜ਼ ਨਿਭਾਉਂਦਿਆਂ ਆਪਣੀ ਸੀਨੀਅਰ ਧੀ ਨੂੰ ਸਲਿਊਟ ਮਾਰਿਆ।
ਦਰਅਸਲ ਹੈਦਰਾਬਾਦ ਦੇ ਕੋਂਗਰਾ ਕਾਲਨ ਵਿੱਚ ਹੋਈ ਤੇਲੰਗਾਨਾ ਕੌਮੀ ਕਮੇਟੀ ਦੀ ਜਨਤਕ ਮੀਟਿੰਗ ਵਿੱਚ ਡੀਸੀਪੀ ਉਮਾਮਹੇਸ਼ਵਰਾ ਦੀ ਤਾਇਨਾਤੀ ਸੀ। ਇਸੇ ਮੀਟਿੰਗ ਵਿੱਚ ਉਨ੍ਹਾਂ ਦੀ ਧੀ ਸਿੰਧੂ ਸ਼ਰਮਾ ਦੀ ਵੀ ਡਿਊਟੀ ਲੱਗੀ ਸੀ। ਉਹ ਤੇਲੰਗਾਨਾ ਵਿੱਚ ਜਗਟਿਆਲ ਜ਼ਿਲ੍ਹੇ ਦੀ ਐਸਪੀ ਲੱਗੀ ਹੈ। ਇਸ ਮੀਟਿੰਗ ਵਿੱਚ ਜਦੋਂ ਪਿਤਾ ਤੇ ਧੀ ਆਹਮੋ-ਸਾਹਮਣੇ ਆਏ ਤਾਂ ਡੀਸੀਪੀ ਪਿਤਾ ਨੇ ਆਪਣੀ ਆਈਪੀਐਸ ਧੀ ਨੂੰ ਸਲਿਊਟ ਕੀਤਾ ਤੇ ਮੁਸਕਰਾ ਪਏ।
ਸਿੰਧੂ 2014 ਆਈਪੀਐਸ ਬੈਚ ਤੋਂ ਹੈ। ਉਸ ਨੇ ਚਾਰ ਸਾਲ ਪਹਿਲਾਂ ਨੌਕਰੀ ਜੁਆਇਨ ਕੀਤੀ ਹੈ ਜਦਕਿ ਉਸ ਦੇ ਪਿਤਾ ਪਿਛਲੇ 30 ਸਾਲਾਂ ਤੋਂ ਪੁਲਿਸ ਵਿੱਚ ਹਨ ਤੇ ਅਗਲੇ ਸਾਲ ਰਿਟਾਇਰ ਹੋਣ ਵਾਲੇ ਹਨ। ਉਨ੍ਹਾਂ ਬਤੌਰ ਸਬ-ਇੰਸਪੈਕਟਰ ਪੁਲਿਸ ਜੁਆਇਨ ਕੀਤੀ ਸੀ।
ਧੀ ਨੂੰ ਸਲਿਊਟ ਕਰਨ ਮੌਕੇ ਉਮਾਮਹੇਸ਼ਵਰਾ ਨੇ ਕਿਹਾ ਕਿ ਇਹ ਪਹਿਲੀ ਵਾਰ ਸੀ ਜਦੋਂ ਉਹ ਦੋਵੇਂ ਆਨ ਡਿਊਟੀ ਇੱਕ-ਦੂਜੇ ਸਾਹਮਣੇ ਆਏ ਹਨ। ਉਹ ਖ਼ੁਦ ਨੂੰ ਖ਼ੁਸ਼ਨਸੀਬ ਮੰਨਦੇ ਹਨ ਕਿ ਉਨ੍ਹਾਂ ਨੂੰ ਉਸ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਦੀ ਧੀ ਅਹੁਦੇ ਮੁਤਾਬਕ ਉਨ੍ਹਾਂ ਦੀ ਸੀਨੀਅਰ ਹੈ। ਧੀ ਸਿੰਧੂ ਨੇ ਵੀ ਕਿਹਾ ਕਿ ਉਹ ਵੀ ਪਿਤਾ ਨਾਲ ਕੰਮ ਕਰਕੇ ਬਹੁਤ ਖ਼ੁਸ਼ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਕ੍ਰਿਕਟ
Advertisement