ਪੜਚੋਲ ਕਰੋ
Advertisement
ਲੋਕ ਸਭਾ ਚੋਣਾਂ ਹਾਰਨ ਪਿੱਛੋਂ ਰਾਹੁਲ ਗਾਂਧੀ ਨੇ ਕੀਤੀ ਅਸਤੀਫ਼ੇ ਦੀ ਪੇਸ਼ਕਸ਼..!
2019 ਦੀਆਂ ਆਮ ਚੋਣਾਂ ਦੇ ਨਤੀਜੇ ਫੈਸਲਾਕੁੰਨ ਪੜਾਅ 'ਤੇ ਪਹੁੰਚ ਚੁੱਕੇ ਹਨ, ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐਨਡੀਏ ਗਠਜੋੜ ਦੇ ਹਿੱਸੇ ਲੋਕ ਸਭਾ ਦੀਆਂ 542 ਸੀਟਾਂ ਵਿੱਚੋਂ 346 ਸੀਟਾਂ ਆਉਂਦੀਆਂ ਦਿਖਾਈ ਦੇ ਰਹੀਆਂ ਹਨ ਅਤੇ ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਦੀ ਝੋਲੀ 86 ਸੀਟਾਂ ਪਈਆਂ ਹਨ ਅਤੇ ਹੋਰ ਦਲ 110 ਸੀਟਾਂ 'ਤੇ ਕਾਬਜ਼ ਹੁੰਦੇ ਜਾਪਦੇ ਹਨ।
ਨਵੀਂ ਦਿੱਲੀ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਮਗਰੋਂ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ। ਸੂਤਰਾਂ ਮੁਤਾਬਕ ਰਾਹੁਲ ਨੇ ਇਹ ਪੇਸ਼ਕਸ਼ ਸੋਨੀਆ ਗਾਂਧੀ ਸਾਹਮਣੇ ਕੀਤੀ ਹੈ। ਹਾਲਾਂਕਿ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਦੀ ਲੀਡਰਸ਼ਿਪ 'ਤੇ ਤਸੱਲੀ ਪ੍ਰਗਟਾਈ, ਪਰ ਸੂਤਰਾਂ ਮੁਤਾਬਕ ਰਾਹੁਲ ਨੇ ਪਾਰਟੀ ਨੂੰ ਖ਼ੁਦ ਇਹ ਪੇਸ਼ਕਸ਼ ਕੀਤੀ ਹੈ।
2019 ਦੀਆਂ ਆਮ ਚੋਣਾਂ ਦੇ ਨਤੀਜੇ ਫੈਸਲਾਕੁੰਨ ਪੜਾਅ 'ਤੇ ਪਹੁੰਚ ਚੁੱਕੇ ਹਨ, ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐਨਡੀਏ ਗਠਜੋੜ ਦੇ ਹਿੱਸੇ ਲੋਕ ਸਭਾ ਦੀਆਂ 542 ਸੀਟਾਂ ਵਿੱਚੋਂ 346 ਸੀਟਾਂ ਆਉਂਦੀਆਂ ਦਿਖਾਈ ਦੇ ਰਹੀਆਂ ਹਨ ਅਤੇ ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਦੀ ਝੋਲੀ 86 ਸੀਟਾਂ ਪਈਆਂ ਹਨ ਅਤੇ ਹੋਰ ਦਲ 110 ਸੀਟਾਂ 'ਤੇ ਕਾਬਜ਼ ਹੁੰਦੇ ਜਾਪਦੇ ਹਨ। ਹਾਲਾਂਕਿ, ਪਿਛਲੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਕਾਂਗਰਸ ਦੀ ਹਾਲਤ ਵਿੱਚ ਕੁਝ ਸੁਧਾਰ ਆਇਆ ਹੈ, ਪਰ ਪ੍ਰਧਾਨਗੀ ਬਦਲਣ ਦੇ ਬਾਅਦ ਇਹ ਸੁਧਾਰ ਨਾਕਾਫੀ ਦਿਖਾਈ ਦੇ ਰਿਹਾ ਹੈ। ਰਾਹੁਲ ਗਾਂਧੀ ਨੇ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਕਰ ਆਪਣੀ ਹਾਰ ਕਬੂਲੀ ਸੀ ਅਤੇ ਵਰਕਰਾਂ ਨੂੰ ਨਿਰਾਸ਼ ਨਾ ਹੋਣ ਲਈ ਹੱਲਾਸ਼ੇਰੀ ਵੀ ਦਿੱਤੀ। ਗਾਂਧੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਨਰੇਂਦਰ ਮੋਦੀ ਨਾਲ ਲੜਾਈ ਵਿਚਾਰਧਾਰਾ ਦੀ ਜੰਗ ਹੈ, ਜੋ ਜਾਰੀ ਰਹੇਗੀ।.@INCIndia defeat doesn’t raise questions on @RahulGandhi leadership, winning & losing is part of the game but @INCIndia will introspect and work towards revival, says @capt_amarinder pic.twitter.com/uuE4BjKh8T
— RaveenMediaAdvPunCM (@RT_MediaAdvPbCM) May 23, 2019
ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵੀ ਜਿੱਤ ਦੀ ਵਧਾਈ ਦਿੱਤੀ ਅਤੇ ਗਾਂਧੀ ਪਰਿਵਾਰ ਦੀ ਜੱਦੀ ਸੀਟ ਮੰਨੀ ਜਾਂਦੀ ਅਮੇਠੀ ਤੋਂ ਆਪਣੀ ਹਾਰ ਦੀ ਜ਼ਿੰਮੇਵਾਰੀ ਲਈ। ਉਨ੍ਹਾਂ ਭਾਜਪਾ ਦੀ ਸਮ੍ਰਿਤੀ ਇਰਾਨੀ ਨੂੰ ਅਮੇਠੀ ਤੋਂ ਜਿੱਤ ਵੱਲ ਵਧਣ ਦੀ ਵਧਾਈ ਦਿੱਤੀ।आज निर्णय का दिन है। यह महत्वपूर्ण नहीं है कि क्या गलत हुआ। हम मोदी को शुभकामनाएं देते हैं। यह विचारधारा की लड़ाई थी और मैं कार्यकर्ताओं को यही कहूँगा कि उम्मीद न हारें @RahulGandhi pic.twitter.com/z94mUY6nwO
— Congress (@INCIndia) May 23, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅਜ਼ਬ ਗਜ਼ਬ
ਪੰਜਾਬ
ਪੰਜਾਬ
ਪੰਜਾਬ
Advertisement