Rahul Gandhi Meet Bajrang Punia: ਕੁਸ਼ਤੀ ਦੇ ਅਖਾੜੇ 'ਚ ਨਿੱਤਰੇ ਰਾਹੁਲ ਗਾਂਧੀ, ਪੂਨੀਆ ਸਮੇਤ ਹੋਰ ਪਹਿਲਵਾਨਾਂ ਨਾਲ ਕੀਤੀ ਮੁਲਾਕਾਤ
Rahul Gandhi Wrestlers Meeting: ਰਾਹੁਲ ਨੇ ਪਹਿਲਵਾਨਾਂ ਨਾਲ ਅਜਿਹੇ ਸਮੇਂ ਮੁਲਾਕਾਤ ਕੀਤੀ ਹੈ ਜਦੋਂ ਭਾਰਤੀ ਕੁਸ਼ਤੀ ਮਹਾਸੰਘ (WFI) ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਕੇਂਦਰੀ ਖੇਡ ਮੰਤਰਾਲੇ ਨੇ ਹਾਲ ਹੀ ਵਿੱਚ WFI ਦੇ ਨਵੇਂ ਸੰਗਠਨ ਨੂੰ
Rahul Gandhi Wrestlers Meeting: ਕਾਂਗਰਸ ਨੇਤਾ ਰਾਹੁਲ ਗਾਂਧੀ ਬੁੱਧਵਾਰ (27 ਦਸੰਬਰ) ਸਵੇਰੇ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਛਾਰਾ ਪਿੰਡ ਪਹੁੰਚੇ। ਇੱਥੇ ਰਾਹੁਲ ਨੇ ਵਰਿੰਦਰ ਆਰੀਆ ਅਖਾੜਾ ਜਾ ਕੇ ਬਜਰੰਗ ਪੂਨੀਆ ਅਤੇ ਹੋਰ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ। ਛਾਰਾ ਪਹਿਲਵਾਨ ਦੀਪਕ ਪੁਨੀਆ ਦਾ ਪਿੰਡ ਹੈ। ਦੀਪਕ ਅਤੇ ਬਜਰੰਗ ਨੇ ਵਰਿੰਦਰ ਅਖਾੜਾ ਤੋਂ ਆਪਣੇ ਕੁਸ਼ਤੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਰਾਹੁਲ ਨੇ ਪਹਿਲਵਾਨਾਂ ਨਾਲ ਅਜਿਹੇ ਸਮੇਂ ਮੁਲਾਕਾਤ ਕੀਤੀ ਹੈ ਜਦੋਂ ਭਾਰਤੀ ਕੁਸ਼ਤੀ ਮਹਾਸੰਘ (WFI) ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਕੇਂਦਰੀ ਖੇਡ ਮੰਤਰਾਲੇ ਨੇ ਹਾਲ ਹੀ ਵਿੱਚ WFI ਦੇ ਨਵੇਂ ਸੰਗਠਨ ਨੂੰ ਰੱਦ ਕਰ ਦਿੱਤਾ ਹੈ। ਇੰਨਾ ਹੀ ਨਹੀਂ ਨਵੇਂ ਚੁਣੇ ਪ੍ਰਧਾਨ ਸੰਜੇ ਸਿੰਘ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ। ਸੰਜੇ ਸਿੰਘ ਨੂੰ ਭਾਜਪਾ ਦੇ ਸੰਸਦ ਮੈਂਬਰ ਅਤੇ WFI ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਕਰੀਬੀ ਮੰਨਿਆ ਜਾਂਦਾ ਹੈ। ਬ੍ਰਿਜ ਭੂਸ਼ਣ 'ਤੇ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ ਹੈ।
ਬਜਰੰਗ ਪੁਨੀਆ ਨਾਲ ਕੁਸ਼ਤੀ
ਇਸ ਦੇ ਨਾਲ ਹੀ ਰਾਹੁਲ ਗਾਂਧੀ ਨੂੰ ਮਿਲਣ ਤੋਂ ਬਾਅਦ ਜਦੋਂ ਮੀਡੀਆ ਨੇ ਬਜਰੰਗ ਪੂਨੀਆ ਨੂੰ ਪੁੱਛਿਆ ਕਿ ਕਾਂਗਰਸ ਨੇਤਾ ਇੱਥੇ ਕਿਉਂ ਆਏ ਹਨ? ਜਵਾਬ ਵਿੱਚ ਪੂਨੀਆ ਨੇ ਕਿਹਾ ਕਿ ਉਹ ਸਾਡੀ ਰੋਜ਼ਾਨਾ ਦੀ ਕੁਸ਼ਤੀ ਨੂੰ ਸਮਝਣ ਅਤੇ ਦੇਖਣ ਲਈ ਆਏ ਸਨ। ਰਾਹੁਲ ਗਾਂਧੀ ਨੇ ਸਾਡੇ ਨਾਲ ਕੁਸ਼ਤੀ ਤੇ ਕਸਰਤ ਵੀ ਕੀਤੀ ਸੀ। ਹਾਲਾਂਕਿ ਪੂਨੀਆ ਨੇ ਇਹ ਨਹੀਂ ਦੱਸਿਆ ਕਿ ਰਾਹੁਲ ਨਾਲ ਉਨ੍ਹਾਂ ਦਾ ਕੀ ਖਾਸ ਸਬੰਧ ਹੈ।
ਰਾਹੁਲ ਰੋਹਤਕ ਅਖਾੜੇ ਵੀ ਜਾ ਸਕਦੇ
ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਸੂਤਰਾਂ ਨੇ ਦੱਸਿਆ ਹੈ ਕਿ ਰਾਹੁਲ ਗਾਂਧੀ ਬੁੱਧਵਾਰ ਨੂੰ ਰੋਹਤਕ ਵੀ ਜਾ ਸਕਦੇ ਹਨ, ਜਿੱਥੇ ਉਹ ਕੁਸ਼ਤੀ ਦੇ ਪ੍ਰੋਗਰਾਮ 'ਚ ਹਿੱਸਾ ਲੈਣਗੇ। ਉਹ ਦੇਵ ਕਾਲੋਨੀ ਸਥਿਤ ਮੇਹਰ ਸਿੰਘ ਅਖਾੜੇ ਦਾ ਵੀ ਦੌਰਾ ਕਰਨ ਜਾ ਰਹੇ ਹਨ। ਮੰਨਿਆ ਜਾਂਦਾ ਹੈ ਕਿ ਉਹ ਰੋਹਤਕ ਜਾਂਦੇ ਸਮੇਂ ਝੱਜਰ ਵਿਖੇ ਪਹਿਲਵਾਨਾਂ ਨੂੰ ਮਿਲੇ ਸਨ।
ਰਾਹੁਲ ਨੇ ਜਿਸ ਛਾਰਾ ਪਿੰਡ ਦਾ ਦੌਰਾ ਕੀਤਾ ਉਹ ਦੀਪਕ ਪੂਨੀਆ ਦਾ ਪਿੰਡ ਹੈ, ਜਿਸ ਨੇ 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਸੀ। ਬਜਰੰਗ ਪੂਨੀਆ, ਦੀਪਕ ਪੂਨੀਆ, ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਉਨ੍ਹਾਂ ਪਹਿਲਵਾਨਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੇ ਬ੍ਰਿਜ ਭੂਸ਼ਣ ਸਿੰਘ ਦਾ ਵਿਰੋਧ ਕੀਤਾ ਹੈ। ਜਦੋਂ ਸੰਜੇ ਸਿੰਘ ਨੂੰ ਚੁਣਿਆ ਗਿਆ ਤਾਂ ਪਹਿਲਵਾਨਾਂ ਨੇ ਉਸ ਦਾ ਵਿਰੋਧ ਵੀ ਕੀਤਾ ਸੀ। ਪਹਿਲਵਾਨਾਂ ਨੇ ਕਿਹਾ ਕਿ ਸੰਜੇ ਸਿੰਘ ਦੀ ਨਿਯੁਕਤੀ ਨਾਲ ਡਬਲਯੂਐਫਆਈ ਵਿੱਚ ਸੁਧਾਰ ਨਹੀਂ ਹੋਵੇਗਾ, ਕਿਉਂਕਿ ਉਹ ਬ੍ਰਿਜ ਭੂਸ਼ਣ ਦੇ ਕਰੀਬੀ ਹਨ।
ਇਸ ਦੇ ਨਾਲ ਹੀ, WFI ਦੇ ਨਵੇਂ ਪ੍ਰਧਾਨ ਸੰਜੇ ਸਿੰਘ ਦੁਆਰਾ ਇਸ ਸਾਲ ਦੇ ਅੰਤ ਤੱਕ ਅੰਡਰ-15 ਅਤੇ ਅੰਡਰ-20 ਕੁਸ਼ਤੀ ਮੁਕਾਬਲੇ ਕਰਵਾਉਣ ਦੇ ਐਲਾਨ ਤੋਂ ਬਾਅਦ, ਖੇਡ ਮੰਤਰਾਲੇ ਨੇ WFI ਨੂੰ ਮੁਅੱਤਲ ਕਰ ਦਿੱਤਾ। ਮੰਤਰਾਲੇ ਨੇ ਕਿਹਾ ਕਿ ਕੁਸ਼ਤੀ ਮੁਕਾਬਲੇ ਦਾ ਐਲਾਨ ਕਰਦੇ ਸਮੇਂ ਨਿਯਮਾਂ ਨੂੰ ਧਿਆਨ 'ਚ ਨਹੀਂ ਰੱਖਿਆ ਗਿਆ।