'ਪਨੌਤੀ ਨੇ ਹਰਵਾ ਦਿੱਤਾ ਵਿਸ਼ਵ ਕੱਪ', PM ਮੋਦੀ 'ਤੇ ਰਾਹੁਲ ਗਾਂਧੀ ਦਾ ਵਿਵਾਦਿਤ ਬਿਆਨ, ਭਾਜਪਾ ਨੇ ਦਿੱਤਾ ਜਵਾਬ
ਵਿਸ਼ਵ ਕੱਪ 2023 ਦਾ ਫਾਈਨਲ ਐਤਵਾਰ 19 ਨੂੰ ਗੁਜਰਾਤ ਦੇ ਅਹਿਮਦਾਬਾਦ ਵਿੱਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਗਿਆ, ਜਿਸ ਵਿੱਚ ਟੀਮ ਇੰਡੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਨੂੰ ਦੇਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸਟੇਡੀਅਮ ਪਹੁੰਚੇ।
Rahul Gandhi Targets PM Modi: ਟੀਮ ਇੰਡੀਆ ਨੂੰ ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਆਸਟਰੇਲੀਆ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਨੂੰ ਦੇਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸਟੇਡੀਅਮ ਵਿੱਚ ਮੌਜੂਦ ਸਨ। ਹੁਣ ਇਸ ਨੂੰ ਮੁੱਦਾ ਬਣਾ ਕੇ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਪਨੌਤੀ ਨਾਲ ਕੀਤੀ ਹੈ।
ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਉਨ੍ਹਾਂ 'ਤੇ ਹਮਲਾ ਬੋਲਿਆ ਹੈ ਅਤੇ ਉਨ੍ਹਾਂ ਨੂੰ ਆਪਣੇ ਬਿਆਨ ਲਈ ਮੁਆਫੀ ਮੰਗਣ ਲਈ ਕਿਹਾ ਹੈ। ਇਸ ਸਬੰਧੀ ਭਾਜਪਾ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਰਾਹੁਲ ਗਾਂਧੀ ਪੀਐਮ ਮੋਦੀ ਲਈ ਜਿਸ ਤਰ੍ਹਾਂ ਦੇ ਸ਼ਬਦ ਵਰਤ ਰਹੇ ਹਨ, ਉਹ ਅਸ਼ਲੀਲ ਹੈ। ਰਾਹੁਲ ਗਾਂਧੀ ਨੂੰ ਮੋਦੀ ਜੀ ਤੋਂ ਮਾਫੀ ਮੰਗਣੀ ਪਵੇਗੀ। ਨਹੀਂ ਤਾਂ ਅਸੀਂ ਇਸਨੂੰ ਦੇਸ਼ ਵਿੱਚ ਇੱਕ ਵੱਡਾ ਮੁੱਦਾ ਬਣਾ ਦੇਵਾਂਗੇ।
ਰਾਹੁਲ ਗਾਂਧੀ ਦਾ ਬਿਆਨ
ਰਾਹੁਲ ਗਾਂਧੀ ਨੇ ਮੰਗਲਵਾਰ (21 ਨਵੰਬਰ) ਨੂੰ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਜਾਲੋਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ 'ਤੇ ਤਿੱਖਾ ਹਮਲਾ ਕੀਤਾ।
पनौती 😉 pic.twitter.com/kVTgt0ZCTs
— Congress (@INCIndia) November 21, 2023
ਕਾਂਗਰਸ ਸਾਂਸਦ ਨੇ ਅੱਗੇ ਕਿਹਾ, ਚੰਗਾ ਭਲਾ ਸਾਡੇ ਮੁੰਡੇ ਉੱਥੇ ਵਿਸ਼ਵ ਕੱਪ ਜਿੱਤ ਜਾਂਦੇ, ਪਰ ਉੱਥੇ ਪਨੌਤੀ ਨੇ ਹਰਵਾ ਦਿੱਤੀ, ਪਰ ਟੀਵੀ ਵਾਲੇ ਇਹ ਨਹੀਂ ਕਹਿਣਗੇ। ਜਨਤਾ ਇਹ ਜਾਣਦੀ ਹੈ।"
ਫਾਈਨਲ ਵਿੱਚ ਭਾਰਤ ਹਾਰਿਆ
ਤੁਹਾਨੂੰ ਦੱਸ ਦੇਈਏ ਕਿ ਗੁਜਰਾਤ ਦੇ ਅਹਿਮਦਾਬਾਦ ਵਿੱਚ ਐਤਵਾਰ (19 ਨਵੰਬਰ) ਨੂੰ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਆਸਟਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ 240 ਦੌੜਾਂ ਬਣਾਈਆਂ। ਭਾਰਤ ਲਈ ਕੇਐੱਲ ਰਾਹੁਲ ਅਤੇ ਵਿਰਾਟ ਕੋਹਲੀ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ।
ਇਸ ਦੇ ਨਾਲ ਹੀ 241 ਦੌੜਾਂ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆਈ ਟੀਮ ਨੇ 43 ਓਵਰਾਂ 'ਚ ਟੀਚਾ ਹਾਸਲ ਕਰ ਲਿਆ। ਆਸਟਰੇਲੀਆ ਵੱਲੋਂ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਨੇ 120 ਗੇਂਦਾਂ ਵਿੱਚ 137 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਵਿਸ਼ਵ ਚੈਂਪੀਅਨ ਬਣਾਇਆ।
ਇਹ ਵੀ ਪੜ੍ਹੋ: Stubble Burning: ਕਿਸਾਨਾਂ ਦੇ ਪ੍ਰਦਰਸ਼ਨ ਨੂੰ ਟਿੱਚ ਜਾਣਦੀ ਸਰਕਾਰ ! ਪਰਾਲੀ ਸਾੜਨ ਦੇ 634 ਮਾਮਲੇ ਦਰਜ, 1084 ਲੋਕਾਂ 'ਤੇ FIR