Rahul Gandhi Speech in Lok Sabha: ਰਾਹੁਲ ਗਾਂਧੀ ਦਾ ਮੋਦੀ 'ਤੇ ਨਿਸ਼ਾਨਾ, ਖੇਤੀ ਕਾਨੂੰਨਾ ਕਰਕੇ ਵੀ ਸਰਕਾਰ 'ਤੇ ਬਰਸੇ
ਰਾਹੁਲ ਗਾਂਧੀ ਨੇ ਲੋਕਸਭਾ 'ਚ ਪੀਐਮ ਮੋਦੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਕੰਟੇੇਟ 'ਚ ਮੰਡੀਆਂ ਨੂੰ ਖ਼ਤਮ ਕਰਨਾ ਹੈ। ਇਹ "ਅਸੀਂ ਦੋ ਸਾਡੇ ਦੋ" ਵਾਲੀ ਸਰਕਾਰ ਹੈ।
ਨਵੀਂ ਦਿੱਲੀ: ਵੀਰਵਾਰ ਨੂੰ ਲੋਕ ਸਭਾ ਵਿੱਚ ਬੋਲਦਿਆਂ ਸਾਬਕਾ ਕਾਂਗਰਸ ਪ੍ਰਧਾਨ ਅਤੇ ਵਯਨਾਡ ਤੋਂ ਸਾਂਸਦ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਰਾਹੁਲ ਗਾਂਧੀ ਨੇ ਕਿਹਾ ਕਿ ਪਹਿਲਾਂ ਖੇਤੀ ਕਾਨੂੰਨ ਦੇ ਕੰਟੇਂਟ 'ਚ ਮੰਡੀਆਂ ਨੂੰ ਖ਼ਤਮ ਕਰਨਾ ਹੈ। ਦੂਜੇ ਖੇਤੀ ਕਾਨੂੰਨ ਦੇ ਕੰਟੈਂਟ ਇਹ ਹੈ ਕਿ ਕੋਈ ਵੀ ਉਦਯੋਗਪਤੀ ਜਿੰਨਾ ਚਾਹੇ ਅਨਾਜ, ਫਲ ਅਤੇ ਸਬਜ਼ੀਆਂ ਨੂੰ ਸਟੌਕ ਕਰ ਸਕਦਾ ਹੈ। ਕਾਨੂੰਨ ਦਾ ਟੀਚਾ ਹੋਰਡਿੰਗ ਨੂੰ ਉਤਸ਼ਾਹਤ ਕਰਨਾ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਤੀਜੇ ਕਾਨੂੰਨ ਦਾ ਕੰਟੈਂਟ ਇਹ ਹੈ ਕਿ ਜਦੋਂ ਕੋਈ ਭਾਰਤ ਦਾ ਕਿਸਾਨ ਜਦੋਂ ਦੇਸ਼ ਦੇ ਸਭ ਤੋਂ ਵੱਡੇ ਉਦਯੋਗਪਤੀਆਂ ਦੇ ਸਾਹਮਣੇ ਸਬਜ਼ੀਆਂ-ਅਨਾਜਾਂ ਦਾ ਸਹੀ ਮੁੱਲ ਮੰਗਣ ਜਾਵੇਗਾ ਤਾਂ ਉਸਨੂੰ ਅਦਾਲਤ ਵਿੱਚ ਜਾਣ ਨਹੀਂ ਦਿੱਤਾ ਜਾਵੇਗਾ।
ਰਾਹੁਲ ਗਾਂਧੀ ਦੇ ਭਾਸ਼ਣ ਦੌਰਾਨ ਭਾਜਪਾ ਦੇ ਮੈਂਬਰ ਹੰਗਾਮਾ ਕਰਦੇ ਨਜ਼ਰ ਆਏ। ਇਸ ਤੋਂ ਬਾਅਦ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਤੁਸੀਂ ਬਜਟ ‘ਤੇ ਗੱਲ ਕਰੋ। ਰਾਹੁਲ ਗਾਂਧੀ ਆਪਣੀ ਗੱਲ ਕਰਦੇ ਰਹੇ।
ਦੱਸ ਦੇਈਏ ਕਿ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਦਨ ਵਿੱਚ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਕੰਟੈਂਟ (ਵਿਸ਼ਾ ਵਸਤੂ) ਅਤੇ ਇੰਟੈਂਟ (ਇਰਾਦੇ) ਬਾਰੇ ਵਿਚਾਰ ਵਟਾਂਦਰੇ ਨਹੀਂ ਹੋਏ। ਇਸ ਬਿਆਨ 'ਤੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ' ਤੇ ਨਿਸ਼ਾਨਾ ਸਾਧਿਆ।
ਇਹ ਵੀ ਪੜ੍ਹੋ: Rajnath Singh Lok Sabha Speech: ਲੋਕਸਭਾ 'ਚ ਰਾਜਨਾਥ ਨੇ ਦਿੱਤਾ ਬਿਆਨ, ਕਿਹਾ ਅਸੀਂ ਚੀਨੀ ਪੱਖ ਨਾਲ ਸਮਝੌਤਾ ਕਰਨ 'ਚ ਰਹੇ ਕਾਮਯਾਬ
ਜਾਣੋ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੀ ਕੁਝ ਕਿਹਾ:
ਰਾਹੁਲ ਗਾਂਧੀ ਨੇ ਕਿਹਾ ਕਿ ਕਈ ਸਾਲ ਪਹਿਲਾਂ ਪਰਿਵਾਰ ਯੋਜਨਾਬੰਦੀ ਦਾ ਨਾਅਰਾ ਸੀ 'ਅਸੀਂ ਦੋ ਸਾਡੇ ਦੋ' ਅੱਜ ਕੀ ਹੋ ਰਿਹਾ ਹੈ? ਇਹ ਨਾਅਰਾ ਦੂਜੇ ਰੂਪ ਵਿਚ ਆਇਆ ਹੈ। ਇਸ ਦੇਸ਼ ਨੂੰ ਚਾਰ ਲੋਕ ਚਲਾਉਂਦੇ ਹਨ। ਅੱਜ ਇਸ ਸਰਕਾਰ ਦਾ ਨਾਅਰਾ ਹੈ 'ਅਸੀਂ ਦੋ ਸਾਡੇ ਦੋ'।
ਰਾਹੁਲ ਗਾਂਧੀ ਨੇ ਕਿਹਾ ਦੋਵਾਂ ਦੋਸਤਾਂ ਚੋਂ ਇੱਕ ਨੂੰ ਫਲ ਅਤੇ ਸਬਜ਼ੀਆਂ ਵੇਚਣ ਦਾ ਅਧਿਕਾਰ ਹੈ। ਇਸ ਨਾਲ ਨੁਕਸਾਨ ਠੇਲੇ ਵਾਲਿਆਂ ਦਾ ਹੋਏਗਾ। ਛੋਟੇ ਕਾਰੋਬਾਰੀ ਦੀ ਹੋਵੇਗਾ। ਬਾਜ਼ਾਰ ਵਿਚ ਕੰਮ ਕਰਨ ਵਾਲੇ ਲੋਕਾਂ ਦਾ ਹੋਏਗਾ। ਦੂਜੇ ਦੋਸਤ ਨੂੰ ਪੂਰੇ ਦੇਸ਼ ਵਿਚ ਅਨਾਜ, ਫਲ ਅਤੇ ਸਬਜ਼ੀਆਂ ਸਟੋਰ ਕਰਨੀਆਂ ਹਨ।
ਰਾਹੁਲ ਗਾਂਧੀ ਨੇ ਕਿਹਾ, “ਜਦੋਂ ਇਹ ਕਾਨੂੰਨ ਲਾਗੂ ਹੋਣਗੇ। ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਕਾਰੋਬਾਰ ਰੁਕ ਜਾਵੇਗਾ। ਕਿਸਾਨਾਂ ਦੇ ਖੇਤ ਚੱਲੇ ਜਾਣਗੇ। ਸਹੀ ਕੀਮਤਾਂ ਨਹੀਂ ਮਿਲੇਣਗੀਆਂ ਅਤੇ ਸਿਰਫ ਦੋ ਲੋਕ ਅਤੇ ਸਾਡੇ ਦੋ ਲੋਕ ਇਸਨੂੰ ਚਲਾਉਣਗੇ। ਸਾਲਾਂ ਬਾਅਦ ਭਾਰਤ ਦੇ ਲੋਕਾਂ ਨੂੰ ਭੁੱਖ ਨਾਲ ਮਰਨਾ ਪਏਗਾ। ਪੇਂਡੂ ਆਰਥਿਕਤਾ ਤਬਾਹ ਹੋ ਜਾਵੇਗੀ। ਸਰਕਾਰ ਦੀ ਇਹ ਪਹਿਲੀ ਕੋਸ਼ਿਸ਼ ਨਹੀਂ ਹੈ। ਪ੍ਰਧਾਨ ਮੰਤਰੀ ਨੇ ਇਸ ਨੂੰ ਨੋਟਬੰਦੀ ਵਿੱਚ ਸ਼ੁਰੂ ਕੀਤਾ ਸੀ। ਪਹਿਲੀ ਸੱਟ ਨੋਟਬੰਦੀ ਸੀ। ਇਹ ਵਿਚਾਰ ਕਿਸਾਨਾਂ ਅਤੇ ਗਰੀਬਾਂ ਤੋਂ ਪੈਸੇ ਲੈ ਕੇ ਉਦਯੋਗਪਤੀਆਂ ਦੀ ਜੇਬ ਵਿੱਚ ਪਾਉਣ ਦਾ ਸੀ। ਇਸ ਤੋਂ ਬਾਅਦ ਜੀਐਸਟੀ ਲਿਆਂਦਾ ਗਿਆ ਅਤੇ ਕਿਸਾਨ-ਮਜ਼ਦੂਰਾਂ ‘ਤੇ ਹਮਲਾ ਕੀਤਾ ਗਿਆ।
ਰਾਹੁਲ ਗਾਂਧੀ ਨੇ ਕਿਹਾ, “ਕੋਰੋਨਾ ਆਇਆ। ਕੋਰੋਨਾ ਦੇ ਸਮੇਂ ਕਰਮਚਾਰੀ ਕਹਿੰਦੇ ਹਨ ਕਿ ਬੱਸ ਅਤੇ ਇੱਕ ਟਿਕਟ ਦਿਓ। ਸਰਕਾਰ ਕਹਿੰਦੀ ਹੈ ਨਹੀਂ ਮਿਲੇਗਾ। ਪਰ ਸਰਕਾਰ ਕਹਿੰਦੀ ਹੈ ਕਿ ਉਦਯੋਗਪਤੀ ਮਿੱਤਰਾਂ ਦਾ ਕਰਜ਼ਾ ਮਾਫ ਹੋਵੇਗਾ।''
ਰਾਹੁਲ ਗਾਂਧੀ ਨੇ ਕਿਹਾ, "ਇਹ ਕਿਸਾਨਾਂ ਦਾ ਨਹੀਂ ਦੇਸ਼ ਦਾ ਅੰਦੋਲਨ ਹੈ। ਕਿਸਾਨ ਤਾਂ ਬੱਸ ਰਸਤਾ ਦਿਖਾ ਰਿਹਾ ਹੈ। ਕਿਸਾਨ ਹਨੇਰੇ ਵਿੱਚ ਫਲੈਸ਼ਲਾਈਟ ਦਿਖਾ ਰਿਹਾ ਹੈ। ਪੂਰਾ ਦੇਸ਼ ਇਕੋ ਆਵਾਜ਼ ਨਾਲ ‘ਹਮ ਦੋ, ਹਮਰੇ ਦੋ’ ਦੇ ਖਿਲਾਫ ਆਵਾਜ਼ ਬੁਲੰਦ ਕਰਨ ਜਾ ਰਿਹਾ ਹੈ। ਕਿਸਾਨ ਇੱਕ ਇੰਚ ਵੀ ਪਿੱਛੇ ਨਹੀਂ ਹਟੇਗਾ। ਕਿਸਾਨ ਅਤੇ ਮਜ਼ਦੂਰ ਤੁਹਾਨੂੰ ਹਟਾ ਦੇਣਗੇ। ਤੁਹਾਨੂੰ ਕਾਨੂੰਨ ਵਾਪਸ ਲੈਣਾ ਪਏਗਾ।"
ਕਾਂਗਰਸੀ ਆਗੂ ਨੇ ਕਿਹਾ, “ਸਰਕਾਰ ਕਿਸਾਨਾਂ ਦੇ ਮੁੱਦੇ ‘ਤੇ ਵਿਚਾਰ ਵਟਾਂਦਰੇ ਨਹੀਂ ਕਰਨਾ ਚਾਹੁੰਦੀ। ਮੈਂ ਬਜਟ 'ਤੇ ਕੋਈ ਟਿੱਪਣੀ ਨਹੀਂ ਕਰਾਂਗਾ। ਮੈਂ ਪ੍ਰਦਰਸ਼ਨ ਦੇ ਤੌਰ 'ਤੇ ਬਜਟ 'ਤੇ ਨਹੀਂ ਬੋਲਾਂਗਾ। ਸਦਨ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਨਹੀਂ ਦਿੱਤੀ। ਭਾਸ਼ਣ ਤੋਂ ਬਾਅਦ ਮੈਂ ਦੋ ਮਿੰਟ ਕਿਸਾਨਾਂ ਲਈ ਮੌਨ ਰਹਾਂਗਾ।” ਇਸ ਤੋਂ ਬਾਅਦ ਕਾਂਗਰਸ ਦੇ ਮੈਂਬਰਾਂ ਨੇ ਚੁੱਪੀ ਧਾਰ ਲਈ।
ਇਹ ਵੀ ਪੜ੍ਹੋ: ਪੰਜਾਬ 'ਚ ਡੀਜ਼ਲ-ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧੇ ਖਿਲਾਫ ਰੋਸ਼ ਪ੍ਰਦਰਸ਼ਨ, ਜਾਖੜ ਨੇ ਸਰਕਾਰ ਦੇ ਰਵਈਏ 'ਤੇ ਚੁੱਕੇ ਸਵਾਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904