ਪੜਚੋਲ ਕਰੋ
ਆਖਰ ਮੰਨ ਗਏ ਰਾਹੁਲ ਗਾਂਧੀ, ਇਸ ਸ਼ਰਤ 'ਤੇ ਬਣੇ ਰਹਿਣਗੇ ਪ੍ਰਧਾਨ
ਸੂਤਰਾਂ ਮੁਤਾਬਕ ਜਦੋਂ ਵੱਡੇ ਲੀਡਰਾਂ ਨੇ ਕਿਹਾ ਕਿ ਸੰਗਠਨ ਵਿੱਚ ਕੌਣ ਕਿਸ ਅਹੁਦੇ 'ਤੇ ਰਹੇਗਾ, ਇਹ ਸਭ ਰਾਹੁਲ ਤੈਅ ਕਰਨਗੇ ਤਾਂ ਉਹ ਪ੍ਰਧਾਨ ਬਣੇ ਰਹਿਣ ਨੂੰ ਮੰਨ ਗਏ।
ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਮਿਲੀ ਕਰਾਰੀ ਹਾਰ ਮਗਰੋਂ ਰਾਹੁਲ ਗਾਂਧੀ ਆਖ਼ਰਕਾਰ ਪ੍ਰਧਾਨਗੀ ਦੇ ਅਹੁਦੇ 'ਤੇ ਬਣੇ ਰਹਿਣ ਲਈ ਮੰਨ ਗਏ ਹਨ। ਸੂਤਰਾਂ ਮੁਤਾਬਕ ਜਦੋਂ ਵੱਡੇ ਲੀਡਰਾਂ ਨੇ ਕਿਹਾ ਕਿ ਸੰਗਠਨ ਵਿੱਚ ਕੌਣ ਕਿਸ ਅਹੁਦੇ 'ਤੇ ਰਹੇਗਾ, ਇਹ ਸਭ ਰਾਹੁਲ ਤੈਅ ਕਰਨਗੇ ਤਾਂ ਉਹ ਪ੍ਰਧਾਨ ਬਣੇ ਰਹਿਣ ਨੂੰ ਮੰਨ ਗਏ। ਇਸ ਤੋਂ ਪਹਿਲਾਂ ਉਹ ਪਾਰਟੀ ਦੇ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦੇਣ 'ਤੇ ਅੜੇ ਹੋਏ ਸੀ। ਦੱਸ ਦੇਈਏ ਪਾਰਟੀ ਦੀ ਹਾਰ ਮਗਰੋਂ ਪਿਛਲੇ 5 ਦਿਨਾਂ ਤੋਂ ਲਗਾਤਾਰ ਬੈਠਕਾਂ ਚੱਲ ਰਹੀਆਂ ਹਨ।
ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਪ੍ਰਧਾਨ ਬਣੇ ਰਹਿਣਗੇ ਪਰ ਇਸ ਦੇ ਬਦਲੇ ਉਨ੍ਹਾਂ ਪਾਰਟੀ ਸਾਹਮਣੇ ਕੁਝ ਸ਼ਰਤਾਂ ਰੱਖੀਆਂ ਹਨ। ਰਾਹੁਲ ਨੇ ਕਿਹਾ ਹੈ ਕਿ ਉਹ ਪਾਰਟੀ ਪ੍ਰਧਾਨ ਜ਼ਰੂਰ ਹਨ ਪਰ ਸੰਗਠਨ ਤੇ ਪਾਰਟੀ ਨਾਲ ਸਬੰਧਤ ਵੱਡੇ ਫੈਸਲੇ ਲੈਣ ਦਾ ਅਧਿਕਾਰ ਉਨ੍ਹਾਂ ਕੋਲ ਨਹੀਂ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਚਾਹੁੰਦੇ ਸੀ ਕਿ ਪਾਰਟੀ ਨਾਲ ਸਬੰਧਤ ਹਰ ਵੱਡੇ ਫੈਸਲੇ ਲੈਣ ਦਾ ਅਧਿਕਾਰ ਉਨ੍ਹਾਂ ਨੂੰ ਦਿੱਤਾ ਜਾਏ।
ਦਰਅਸਲ ਰਾਜਸਥਾਨ ਤੇ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਜਿੱਤ ਤੋਂ ਬਾਅਦ ਰਾਹੁਲ ਸਚਿਨ ਪਾਇਲਟ ਤੇ ਜੋਤੀਰਾਦਿੱਤਿਆ ਸਿੰਧਿਆ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਸੀ ਪਰ ਪਾਰਟੀ ਦੇ ਵੱਡੇ ਲੀਡਰਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਸੀ। ਉਸ ਸਮੇਂ ਲੀਡਰਾਂ ਨੇ ਰਾਹੁਲ ਨੂੰ ਕਿਹਾ ਸੀ ਕਿ ਇਨ੍ਹਾਂ ਸੀਟਾਂ 'ਤੇ ਜੇ ਲੋਕ ਸਭਾ ਚੋਣਾਂ ਦੌਰਾਨ ਜ਼ਿਆਦਾ ਸੀਟਾਂ ਹਾਸਲ ਕਰਨੀਆਂ ਹਨ ਤਾਂ ਅਸ਼ੋਕ ਗਹਿਲੋਤ ਤੇ ਕਮਲਨਾਥ 'ਤੇ ਦਾਅ ਖੇਡਣਾ ਪਏਗਾ।
ਹੁਣ ਜਦੋਂ ਲੋਕ ਸਭਾ ਚੋਣਾਂ ਵਿੱਚ ਦੋਵਾਂ ਸੂਬਿਆਂ ਵਿੱਚ ਨਤੀਜੇ ਉਮੀਦ ਦੇ ਉਲਟ ਆਏ ਤਾਂ ਇੱਕ ਵਾਰ ਫਿਰ ਰਾਹੁਲ ਦੀ ਅਗਵਾਈ 'ਤੇ ਸਵਾਲ ਉੱਠਣ ਲੱਗੇ। ਇਸੇ ਲਈ ਉਨ੍ਹਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹੁਣ ਵੱਡੇ ਲੀਡਰਾਂ ਨੇ ਕਿਹਾ ਕਿ ਪਾਰਟੀ ਕੋਲ ਰਾਹੁਲ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ। ਉਨ੍ਹਾਂ ਰਾਹੁਲ ਨੂੰ ਭਰੋਸਾ ਦਵਾਇਆ ਕਿ ਜਿਵੇਂ ਉਹ ਚਾਹੁਣਗੇ, ਪਾਰਟੀ ਉਵੇਂ ਹੀ ਚੱਲੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਸਿਹਤ
ਲਾਈਫਸਟਾਈਲ
ਆਟੋ
Advertisement