(Source: ECI/ABP News)
Rain Alert: ਬੰਗਾਲ ਦੀ ਖਾੜੀ ਤੋਂ ਉਠੀ ਆਫਤ!, 18 ਅਕਤੂਬਰ ਤੱਕ ਭਾਰੀ ਮੀਂਹ ਤੇ ਤੂਫਾਨ ਦਾ ਅਲਰਟ, ਇਹ ਜ਼ਿਲ੍ਹੇ ਹੋਣਗੇ ਸਭਾ ਤੋਂ ਵੱਧ ਪ੍ਰਭਾਵਿਤ
ਹਿੰਦ ਮਹਾਸਾਗਰ ਵਿਚ ਹਾਲਾਤ ਵਿਗੜਨ ਕਾਰਨ ਤੱਟਵਰਤੀ ਖੇਤਰਾਂ ਦੇ ਮੌਸਮ ‘ਚ ਵੱਡੇ ਬਦਲਾਅ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਤਾਮਿਲਨਾਡੂ, ਕਰਨਾਟਕ ਅਤੇ ਕੇਰਲ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।
![Rain Alert: ਬੰਗਾਲ ਦੀ ਖਾੜੀ ਤੋਂ ਉਠੀ ਆਫਤ!, 18 ਅਕਤੂਬਰ ਤੱਕ ਭਾਰੀ ਮੀਂਹ ਤੇ ਤੂਫਾਨ ਦਾ ਅਲਰਟ, ਇਹ ਜ਼ਿਲ੍ਹੇ ਹੋਣਗੇ ਸਭਾ ਤੋਂ ਵੱਧ ਪ੍ਰਭਾਵਿਤ Rain Alert Disaster from the Bay of Bengal Heavy rain and storm alert till October 18 these districts will be more affected Rain Alert: ਬੰਗਾਲ ਦੀ ਖਾੜੀ ਤੋਂ ਉਠੀ ਆਫਤ!, 18 ਅਕਤੂਬਰ ਤੱਕ ਭਾਰੀ ਮੀਂਹ ਤੇ ਤੂਫਾਨ ਦਾ ਅਲਰਟ, ਇਹ ਜ਼ਿਲ੍ਹੇ ਹੋਣਗੇ ਸਭਾ ਤੋਂ ਵੱਧ ਪ੍ਰਭਾਵਿਤ](https://feeds.abplive.com/onecms/images/uploaded-images/2024/10/13/0bad131dfc1c0e2caa7af46532e9e2f81728807859932995_original.jpg?impolicy=abp_cdn&imwidth=1200&height=675)
Rain Alert: ਹਿੰਦ ਮਹਾਸਾਗਰ ਵਿਚ ਹਾਲਾਤ ਵਿਗੜਨ ਕਾਰਨ ਤੱਟਵਰਤੀ ਖੇਤਰਾਂ ਦੇ ਮੌਸਮ ‘ਚ ਵੱਡੇ ਬਦਲਾਅ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਤਾਮਿਲਨਾਡੂ, ਕਰਨਾਟਕ ਅਤੇ ਕੇਰਲ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਖਾਸ ਤੌਰ ਉਤੇ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਅਤੇ ਆਸਪਾਸ ਦੇ ਇਲਾਕੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਇਸ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਦੁੱਧ, ਪੀਣ ਵਾਲੇ ਪਾਣੀ ਅਤੇ ਹੋਰ ਜ਼ਰੂਰੀ ਵਸਤਾਂ ਦਾ ਸਟਾਕ ਤਿਆਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਨੀਵੇਂ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ। ਸੂਬਾ ਸਰਕਾਰ ਨੇ ਦੱਸਿਆ ਕਿ ਹੁਣ ਤੱਕ 65 ਹਜ਼ਾਰ ਵਾਲੰਟੀਅਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।
ਇਹ ਵੀ ਪੜ੍ਹੋ: ਹੁਣ ਬੁਢਾਪੇ ਦਾ ਫਿਕਰ ਖਤਮ!, ਕਮਾਲ ਦੀ ਹੈ ਸਰਕਾਰ ਦੀ ਇਹ ਪੈਨਸ਼ਨ ਯੋਜਨਾ...
ਲੋੜ ਪੈਣ ‘ਤੇ NDRF ਦੀ ਮਦਦ ਵੀ ਲਈ ਜਾਵੇਗੀ
ਇਸ ਦੇ ਨਾਲ ਹੀ ਲੋੜ ਪੈਣ ‘ਤੇ NDRF ਦੀ ਮਦਦ ਵੀ ਲਈ ਜਾਵੇਗੀ। ਮੌਸਮ ਵਿਭਾਗ ਦੇ ਤਾਜ਼ਾ ਅਪਡੇਟ ਮੁਤਾਬਕ ਤਾਮਿਲਨਾਡੂ, ਕਰਨਾਟਕ, ਕੇਰਲ ਵਰਗੇ ਸੂਬਿਆਂ ‘ਚ ਅਗਲੇ 5 ਤੋਂ 6 ਦਿਨਾਂ ਤੱਕ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਲਗਾਤਾਰ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਣਾ ਯਕੀਨੀ ਹੈ। ਆਈਐਮਡੀ ਦੇ ਅਨੁਸਾਰ ਹਿੰਦ ਮਹਾਸਾਗਰ ਨਾਲ ਜੁੜੇ ਬੰਗਾਲ ਦੀ ਖਾੜੀ ਦੇ ਦੱਖਣ-ਪੂਰਬੀ ਹਿੱਸੇ ਵਿੱਚ ਚੱਕਰਵਾਤੀ ਸਰਕੂਲੇਸ਼ਨ ਸਰਗਰਮ ਹੈ।
ਬੰਗਾਲ ਦੀ ਖਾੜੀ ਵਿਚ ਘੱਟ ਦਬਾਅ ਵਾਲਾ ਖੇਤਰ
ਇਸ ਦੇ ਪ੍ਰਭਾਵ ਕਾਰਨ 14 ਅਕਤੂਬਰ ਤੱਕ ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਵਾਲਾ ਖੇਤਰ ਬਣ ਜਾਵੇਗਾ। ਇਸ ਕਾਰਨ ਤੱਟਵਰਤੀ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਖਾਸ ਕਰਕੇ ਤਾਮਿਲਨਾਡੂ ਸਭ ਤੋਂ ਵੱਧ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੀ ਅਪਡੇਟ ਤੋਂ ਬਾਅਦ ਸਰਕਾਰ ਤੋਂ ਲੈ ਕੇ ਪ੍ਰਸ਼ਾਸਨ ਤੱਕ ਹਰ ਕੋਈ ਸਰਗਰਮ ਹੋ ਗਿਆ ਹੈ।
ਇਹ ਵੀ ਪੜ੍ਹੋ: ਬੈਂਕ ਵਿੱਚ ਨੌਕਰੀ ਪ੍ਰਾਪਤ ਕਰਨ ਦਾ ਸੁਨਿਹਰੀ ਮੌਕਾ, 600 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ
ਜ਼ਰੂਰੀ ਵਸਤਾਂ ਦਾ ਅਗਾਊਂ ਪ੍ਰਬੰਧ
ਮੌਸਮ ਵਿਭਾਗ ਦੇ ਅਲਰਟ ਤੋਂ ਬਾਅਦ ਤਾਮਿਲਨਾਡੂ ਸਰਕਾਰ ਸਰਗਰਮ ਹੋ ਗਈ ਹੈ। ਮੰਤਰੀ ਕੇਐਸਐਸਆਰ ਰਾਮਚੰਦਰਨ ਨੇ ਕਿਹਾ ਕਿ ਅਗਲੇ ਹਫ਼ਤੇ ਹੋਣ ਵਾਲੀ ਭਾਰੀ ਬਾਰਸ਼ ਨਾਲ ਨਜਿੱਠਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਰੈਵੇਨਿਊ ਅਤੇ ਡਿਜ਼ਾਸਟਰ ਮੈਨੇਜਮੈਂਟ ਨੇ ਕਿਹਾ ਹੈ ਕਿ ਉਨ੍ਹਾਂ ਇਲਾਕਿਆਂ ‘ਚ ਰਾਹਤ ਕਾਰਜ ਕੀਤੇ ਜਾਣਗੇ ਜਿੱਥੇ 10 ਤੋਂ 20 ਸੈਂਟੀਮੀਟਰ ਦੇ ਵਿਚਕਾਰ ਬਾਰਿਸ਼ ਹੋਵੇਗੀ।
ਮੰਤਰੀ ਰਾਮਚੰਦਰਨ ਨੇ ਕਿਹਾ ਕਿ 15, 16, 17 ਅਤੇ 18 ਅਕਤੂਬਰ ਨੂੰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਚੇਨਈ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਇਸ ਦਾ ਵਿਆਪਕ ਪ੍ਰਭਾਵ ਪੈਣ ਦੀ ਉਮੀਦ ਹੈ। ਅਜਿਹੇ ‘ਚ ਮੁੱਖ ਮੰਤਰੀ ਐਮਕੇ ਸਟਾਲਿਨ ਦੇ ਨਿਰਦੇਸ਼ਾਂ ‘ਤੇ ਅਧਿਕਾਰੀ 24 ਘੰਟੇ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਦੁੱਧ, ਪੀਣ ਵਾਲੇ ਪਾਣੀ ਅਤੇ ਹੋਰ ਜ਼ਰੂਰੀ ਵਸਤਾਂ ਦਾ ਸਟਾਕ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)