ਪੜਚੋਲ ਕਰੋ
Advertisement
ਬਾਰਸ਼ ਨਾਲ ਤਬਾਹੀ, ਹੁਣ ਤਕ 15 ਮੌਤਾਂ
ਤਮਿਲਨਾਡੂ ‘ਚ ਭਾਰੀ ਬਾਰਸ਼ ਕਰਕੇ ਅੱਜ ਸਵੇਰੇ ਕੰਧ ਢਹਿਣ ਨਾਲ 15 ਲੋਕਾਂ ਦੀ ਮੌਤ ਹੋਣ ਗਈ। ਭਾਰੀ ਬਾਰਸ਼ ਕਰਕੇ ਕੰਧ ਕਮਜ਼ੋਰ ਪੈ ਗਈ। ਪੁਲਿਸ ਨੇ ਦੱਸਿਆ ਕਿ ਬਚਾਅ ਕਰਮੀਆਂ ਨੇ ਅਜੇ ਤੱਕ ਨੌਂ ਮ੍ਰਿਤਕ ਦੇਹਾਂ ਬਰਾਮਦ ਕੀਤੀਆਂ ਹਨ।
ਨਵੀਂ ਦਿੱਲੀ: ਤਮਿਲਨਾਡੂ ‘ਚ ਭਾਰੀ ਬਾਰਸ਼ ਕਰਕੇ ਅੱਜ ਸਵੇਰੇ ਕੰਧ ਢਹਿਣ ਨਾਲ 15 ਲੋਕਾਂ ਦੀ ਮੌਤ ਹੋਣ ਗਈ। ਭਾਰੀ ਬਾਰਸ਼ ਕਰਕੇ ਕੰਧ ਕਮਜ਼ੋਰ ਪੈ ਗਈ। ਪੁਲਿਸ ਨੇ ਦੱਸਿਆ ਕਿ ਬਚਾਅ ਕਰਮੀਆਂ ਨੇ ਅਜੇ ਤੱਕ ਨੌਂ ਮ੍ਰਿਤਕ ਦੇਹਾਂ ਬਰਾਮਦ ਕੀਤੀਆਂ ਹਨ। ਬਚਾਅ ਕਾਰਜ ਜਾਰੀ ਹਨ। ਮਰਨ ਵਾਲਿਆਂ ‘ਚ ਚਾਰ ਔਰਤਾਂ ਵੀ ਸ਼ਾਮਲ ਹਨ।
ਉਧਰ, ਸੂਬਾ ਸਰਕਾਰ ਨੇ ਇਸ ਹਾਦਸੇ ‘ਚ ਮਰਨ ਵਾਲਿਆਂ ਦੇ ਪਰਿਵਾਰ ਨੂੰ ਚਾਰ-ਚਾਰ ਲੱਖ ਰੁਪਏ ਮੁਆਵਜ਼ਾ ਦੇਣ ਦੀ ਗੱਲ ਕੀਤੀ ਹੈ। ਤਮਿਲਨਾਡੂ ਤੇ ਪੁਡੂਚੇਰੀ ‘ਚ ਭਾਰੀ ਮੀਂਹ ਕਰਕੇ ਸੋਮਵਾਰ ਨੂੰ ਸਿੱਖਿਅਕ ਅਦਾਰੇ ਬੰਦ ਕੀਤੇ ਗਏ ਹਨ। ਮਦਰਾਸ ਯੂਨੀਵਰਸਿਟੀ ਤੇ ਅੰਨਾ ਯੂਨੀਵਰਸਿਟੀ ਦੀ ਪ੍ਰੀਖਿਆਵਾਂ ਵੀ ਅੱਗੇ ਕਰ ਦਿੱਤੀਆਂ ਗਈਆਂ ਹਨ।
ਪਿਛਲੇ 24 ਘੰਟਿਆਂ ਤੋਂ ਉੱਤਰ-ਪੂਰਬ ਮਾਨਸੂਨ ਕੲਕੇ ਬਾਰਸ਼ ਨੇ ਤਮਿਲਨਾਡੂ ਤੇ ਗੁਆਂਢੀ ਪੁਡੂਚੇਰੀ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕੀਤਾ ਹੈ। ਮੌਸਮ ਵਿਭਾਗ ਦੇ ਅਗਲੇ ਦੋ ਦਿਨਾਂ ‘ਚ ਹੋਰ ਜ਼ਿਆਦਾ ਬਾਰਸ਼ ਦੀ ਭਵਿੱਖਵਾਣੀ ਕੀਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement