ਪੜਚੋਲ ਕਰੋ
Rajasthan Floor Test LIVE Updates: ਸੀਟ ਤਬਦੀਲੀ 'ਤੇ ਸਚਿਨ ਪਾਇਲਟ ਦਾ ਬਿਆਨ, ਕਿਹਾ ਸਭ ਤੋਂ ਮਜ਼ਬੂਤ ਸਿਪਾਹੀ ਸਰਹੱਦ ‘ਤੇ ਤਾਇਨਾਤ ਕੀਤਾ ਜਾਂਦਾ
Rajasthan Government Floor Test Live Updates: ਰਾਜਸਥਾਨ ਅਸੈਂਬਲੀ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੀਐਮ ਅਸ਼ੇਕ ਗਹਿਲੋਤ ਨੇ ਟਵੀਟ ਕਰਕੇ ਲਿਖਿਆ ਸੀ ਕਿ 'ਸੱਤਯਮੇਵ ਜਯਤੇ' ਮਤਲਬ ਸੱਚਾਈ ਜਿੱਤੇਗੀ।
LIVE
Background
ਪਿਛੋਕੜ: ਰਾਜਸਥਾਨ ਦੀ ਸਿਆਸੀ ਲੜਾਈ ਅੱਜ ਬੰਦ ਹੋਣ ਜਾ ਰਿਹਾ ਹੈ ਅਤੇ ਅੱਜ ਇਹ ਫੈਸਲਾ ਲਿਆ ਜਾਵੇਗਾ ਕਿ ਰਾਜਸਥਾਨ ਵਿੱਚ ਅਸ਼ੋਕ ਗਹਿਲੋਤ ਸਰਕਾਰ ਸੁਰੱਖਿਅਤ ਹੈ ਜਾਂ ਗਹਿਲੋਤ ਸਰਕਾਰ ਦੇ ਖ਼ਿਲਾਫ਼ ਕਿਸੇ ਕਿਸਮ ਦਾ ਖ਼ਤਰਾ ਹੈ।
ਸਚਿਨ ਪਾਇਲਟ ਇੱਕ ਮਹੀਨੇ ਦੀ ਲੜਾਈ ਤੋਂ ਬਾਅਦ ਕਾਂਗਰਸ ਵਿਚ ਪਰਤੇ ਹਨ। ਇਹ ਸਾਫ ਹੈ ਕਿ ਇਸ ਦੇ ਨਾਲ ਹੁਣ ਕਾਂਗਰਸ ਦਾ ਖ਼ਤਰਾ ਟੱਲ ਗਿਆ ਹੈ। ਹਾਲਾਂਕਿ, ਭਾਜਪਾ ਨੇ ਕਿਹਾ ਕਿ ਉਹ ਵਿਧਾਨ ਸਭਾ ਸੈਸ਼ਨ ਦੌਰਾਨ ਕਾਂਗਰਸ ਦੇ ਖ਼ਿਲਾਫ਼ ਅਵਿਸ਼ਵਾਸ ਪ੍ਰਸਤਾਵ ਲਿਆਉਣ ਦੀ ਤਿਆਰੀ ਕਰ ਰਹੀ ਹੈ। ਗਹਿਲੋਤ ਸਰਕਾਰ ਕੋਲ ਬਹੁਮਤ ਨਹੀਂ ਹੈ।
15:49 PM (IST) • 14 Aug 2020
ਸਚਿਨ ਪਾਇਲਟ ਨੇ ਕਿਹਾ, “ਅੱਜ ਇਸ ਵਿਸ਼ਵਾਸ ਮਤ ਵਿੱਚ ਜੋ ਵਿਚਾਰਿਆ ਜਾ ਰਿਹਾ ਹੈ… ਇਸ ਵਿੱਚ ਬਹੁਤ ਸਾਰੀਆਂ ਗੱਲਾਂ ਬੋਲੀਆਂ ਗਈਆਂ, ਬਹੁਤ ਸਾਰੀਆਂ ਗੱਲਾਂ ਬੋਲੀਆਂ ਜਾਣਗੀਆਂ। ਸਮੇਂ ਦੇ ਨਾਲ-ਨਾਲ ਸਭ ਗੱਲਾਂ ਦਾ ਖੁਲਾਸਾ ਹੋ ਜਾਵੇਗਾ।" ਉਨ੍ਹਾਂ ਨੇ ਕਿਹਾ,"ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜੋ ਵੀ ਕਹਿਣਾ ਸੀ ਸੁਣਨਾ ਸੀ, ਭਾਵੇਂ ਮੈਂ ਹਾਂ ਜਾਂ ਮੇਰਾ ਸਹਿਭਾਗੀ ਹੈ... ਅਸੀਂ ਡਾਕਟਰ ਨੂੰ ਆਪਣਾ ਮਰਜ਼ ਦੱਸਣਾ ਸੀ, ਉਹ ਦੱਸ ਦਿੱਤਾ। ਇਲਾਜ ਤੋਂ ਬਾਅਦ ਅਸੀਂ ਇੱਕਠੇ ਹਾਂ, ਸਵਾ ਸੌ ਲੋਕ ਸਦਨ 'ਚ ਖੜ੍ਹੇ ਹਾਂ। ਜਦੋਂ ਅਸੀਂ ਸਾਰੇ ਸਦਨ ਆਏ ਹਾਂ ਤਾਂ ਕਹਿਣ ਸੁਣਨ ਤੋਂ ਹੱਟਕੇ ਸਾਨੂੰ ਅੱਜ ਹਕੀਕਤ 'ਤੇ ਧਿਆਨ ਕੇਂਦਰਤ ਕਰਨਾ ਪਏਗਾ।
15:24 PM (IST) • 14 Aug 2020
ਸਦਨ 'ਚ ਸਚਿਨ ਪਾਇਲਟ ਨੇ ਕਿਹਾ ਕਿ ਸਾਨੂੰ ਡਾਕਟਰ ਨੂੰ ਮਰਜ ਬਾਰੇ ਦੱਸਣਾ ਸੀ, ਇਲਾਜ ਕਰਵਾਉਣ ਤੋਂ ਬਾਅਦ ਅੱਜ ਅਸੀਂ ਸਾਰੇ ਇਕੱਠੇ ਹਾਂ। ਪਾਇਲਟ ਨੇ ਕਿਹਾ ਕਿ ਸਾਨੂੰ ਕਹਿਆਂ-ਸੁਣੀਆਂ ਗੱਲਾਂ ਨੂੰ ਦਰਕਿਨਾਰ ਕਰ ਹੁਣ ਸਤਹ 'ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ।
15:21 PM (IST) • 14 Aug 2020
ਸਤੀਸ਼ ਪੂਨੀਆ ਨੇ ਵੀ ਸ਼ੇਰੋ-ਸ਼ਾਈਰੀ ਰਾਹੀਂ ਸਰਕਾਰ 'ਤੇ ਨਿਸ਼ਾਨਾ ਸਾਧਿਆ। ਪੂਨੀਆ ਨੇ ਕਿਹਾ ਕਿ ਮਨ ਕੀ ਬਾਤੇਂ ਕਹਾਂ ਨਿਕਾਲੇ, ਜ਼ਰੀਆ ਨਹੀਂ ਮਿਲਤਾ, ਕਿਸੀ ਸੇ ਨਜ਼ਰ ਨਹੀਂ ਮਿਲਤੀ, ਕਿਸੀ ਸੇ ਨਜ਼ਰਿਆ ਨਹੀਂ ਮਿਲਤਾ। ਪੂਨੀਆ ਨੇ ਕਿਹਾ ਕਿ ਅਜਿਹੀ ਸਰਕਾਰ ਦਾ ਕੋਈ ਕੀ ਕਰੇ।
15:18 PM (IST) • 14 Aug 2020
ਰਾਜੇਂਦਰ ਰਾਠੌਰ ਨੇ ਸਦਨ ਵਿੱਚ ਕਿਹਾ, “ਤੁਸੀਂ ਇਧਰ ਉਧਰ ਦੀਆਂ ਗੱਲਾਂ ਨਾ ਕਰੋ ਅਤੇ ਇਹ ਦੱਸੋ ਕਿ ਕਾਫਲਾ ਕਿੱਥੇ ਲੁੱਟਿਆ ਗਿਆ ਸੀ। ਪੂਰੀ ਸਰਕਾਰ 35 ਦਿਨਾਂ ਲਈ ਘੇਰੇ 'ਚ ਬੰਦ ਸੀ। ਕਾਂਗਰਸ ਦੇ ਨੇਤਾਵਾਂ ਵਿਚ ਇੱਕ ਦੂਜੇ 'ਤੇ ਸ਼ੱਕ ਹੈ। ਕੁਝ ਟੁੱਟੇ ਦਿਲ ਕੱਲ੍ਹ ਮਿਲੇ ਹਨ। ਤੂਫਾਨ ਤੋਂ ਪਹਿਲਾਂ ਸ਼ਾਂਤੀ ਰਾਜਸਥਾਨ ਨੂੰ ਕਿੱਥੇ ਲੈ ਜਾਏਗੀ।” ਸਚਿਨ ਪਾਇਲਟ ਨੇ ਰਾਜਿੰਦਰ ਰਾਠੌਰ ਨੂੰ ਇਸ ਮਾਮਲੇ 'ਚ ਵਿਚਾਲੇ ਹੀ ਰੋਕ ਦਿੱਤਾ।
15:15 PM (IST) • 14 Aug 2020
ਸਚਿਨ ਪਾਇਲਟ ਨੇ ਸਦਨ ਵਿੱਚ ਭਾਜਪਾ ਦੇ ਉਪ ਨੇਤਾ ਰਾਜੇਂਦਰ ਰਾਠੌਰ ਨੂੰ ਰੋਕਦਿਆਂ ਕਿਹਾ, ‘ਬੇਸ਼ੱਕ ਇਸ ਸਰਹੱਦ ‘ਤੇ ਕਿੰਨੀ ਵੀ ਫਾਇਰਿੰਗ ਹੋਏ, ਮੈਂ ਹਥਿਆਰਾਂ ਅਤੇ ਬਰਛੀਆਂ ਨਾਲ ਸਰਕਾਰ ਨੂੰ ਬਚਾਉਣ ਲਈ ਖੜਾ ਹਾਂ। ਮੈਨੂੰ ਬਾਹਰੀ ਹਿੱਸੇ 'ਤੇ ਰੱਖਿਆ ਗਿਆ ਹੈ, ਸਭ ਤੋਂ ਤਾਕਤਵਰ ਯੋਧਾ ਬਾਹਰੀ ਇਲਾਕੇ' ਤੇ ਭੇਜਿਆ ਜਾਂਦਾ ਹੈ।"
Load More
ਏਬੀਪੀ ਸਾਂਝਾ ਤੇ ਸਭ ਤੋਂ ਪਹਿਲਾਂ ਪੰਜਾਬੀ ਵਿਚ ਪੜ੍ਹੋ ਸਾਰੀਆਂ ਤਾਜ਼ੀਆਂ ਤੇ ਵੱਡੀਆ ਖ਼ਬਰਾਂ | ਬਾਲੀਵੁੱਡ, ਖੇਡਾਂ, ਕੋਵਿਡ-19 ਵੈਕਸੀਨ ਅਪਡੇਟਸ ਬਾਰੇ ਸਭ ਲਈ ਸਭ ਤੋਂ ਭਰੋਸੇਮੰਦ ਪੰਜਾਬੀ ਨਿਊਜ਼ ਵੈੱਬਸਾਈਟ ਏਬੀਪੀ ਸਾਂਝਾ ਤੇ | ਹੋਰ ਸਬੰਧਤ ਖਬਰਾਂ ਲਈ, ਫੋਲੋ ਕਰੋ : ਏਬੀਪੀ ਸਾਂਝਾ
New Update
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਬਾਲੀਵੁੱਡ
ਤਕਨਾਲੌਜੀ
Advertisement