(Source: ECI/ABP News/ABP Majha)
Rajkot Crime News: ਮਹਿਲਾ ਨੇ ਪੁਲਿਸ ਸਟੇਸ਼ਨ 'ਚ ਲਾਈ ਫਾਂਸੀ, ਕੁੱਟਮਾਰ ਦੇ ਮਾਮਲੇ 'ਚ ਪੁੱਛਗਿੱਛ ਲਈ ਆਈ ਸੀ ਥਾਣੇ
ਮੀਨਾ ਮੁਤਾਬਕ ਸ਼ਨੀਵਾਰ ਸ਼ਾਮ ਔਰਤ ਨੂੰ ਥਾਣੇ ਲਿਆਂਦਾ ਗਿਆ ਪਰ ਉਸ ਨੇ ਆਪਣੇ ਪਤੀ ਦੇ ਡਰੋਂ ਉੱਥੇ ਰੁਕਣ ਦੀ ਜ਼ਿੱਦ ਕੀਤੀ।
Rajkot News : ਗੁਜਰਾਤ ਦੇ ਰਾਜਕੋਟ ਸ਼ਹਿਰ 'ਚ ਕੁੱਟਮਾਰ ਦੇ ਮਾਮਲੇ 'ਚ ਪੁੱਛਗਿੱਛ ਲਈ ਬੁਲਾਈ ਗਈ 36 ਸਾਲਾ ਔਰਤ ਨੇ ਐਤਵਾਰ ਸਵੇਰੇ ਥਾਣੇ ਦੇ ਟਾਇਲਟ 'ਚ ਕਥਿਤ ਤੌਰ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਆਫ ਪੁਲਿਸ (ਜ਼ੋਨ-1) ਪ੍ਰਵੀਨ ਮੀਨਾ ਨੇ ਦੱਸਿਆ ਔਰਤ ਦੀ ਪਛਾਣ ਨਯਨਾ ਕੋਲੀ ਵਜੋਂ ਹੋਈ ਹੈ। ਉਸ ਨੇ ਅਜੀ ਡੈਮ ਥਾਣੇ ਦੇ ਟਾਇਲਟ ਅੰਦਰ ਖੁਦਕੁਸ਼ੀ ਕਰ ਲਈ। ਉਸ ਨੂੰ ਭਾਰਤੀ ਦੰਡਾਵਲੀ ਦੀ ਧਾਰਾ 326 (ਸਵੈ-ਇੱਛਾ ਨਾਲ ਖਤਰਨਾਕ ਹਥਿਆਰਾਂ ਜਾਂ ਸਾਧਨਾਂ ਨਾਲ ਗੰਭੀਰ ਸੱਟ ਪਹੁੰਚਾਉਣ) ਦੇ ਮਾਮਲੇ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਜਿਸ ਵਿੱਚੋਂ ਉਹ ਇੱਕ ਸ਼ੱਕੀ ਸੀ।
ਮੀਨਾ ਮੁਤਾਬਕ ਸ਼ਨੀਵਾਰ ਸ਼ਾਮ ਔਰਤ ਨੂੰ ਥਾਣੇ ਲਿਆਂਦਾ ਗਿਆ ਪਰ ਉਸ ਨੇ ਆਪਣੇ ਪਤੀ ਦੇ ਡਰੋਂ ਉੱਥੇ ਰੁਕਣ ਦੀ ਜ਼ਿੱਦ ਕੀਤੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਜੋ ਮਹਿਲਾ ਦਾ ਸਾਬਕਾ ਪ੍ਰੇਮੀ ਹੈ, ਆਪਣੀ ਸ਼ਿਕਾਇਤ ਬਾਰੇ ਵੇਰਵੇ ਨਹੀਂ ਦੇ ਰਿਹਾ ਸੀ। ਜਿਸ ਤੋਂ ਬਾਅਦ ਔਰਤ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ।
ਔਰਤ ਨੇ ਥਾਣੇ 'ਚ ਫਾਹਾ ਲਿਆ
ਮੀਨਾ ਅਨੁਸਾਰ ਪਤਾ ਲੱਗਾ ਹੈ ਕਿ ਘਟਨਾ ਸਮੇਂ ਔਰਤ ਸ਼ਿਕਾਇਤਕਰਤਾ ਦੇ ਨਾਲ ਸੀ। ਉਸਨੇ ਕਿਹਾ ਕਿ ਔਰਤ ਘਰ ਨਹੀਂ ਜਾਣਾ ਚਾਹੁੰਦੀ ਸੀ ਕਿਉਂਕਿ ਉਸਨੂੰ ਡਰ ਸੀ ਕਿ ਉਸਦੇ ਪਤੀ ਨੂੰ ਉਸਦੇ ਸਾਬਕਾ ਬੁਆਏਫ੍ਰੈਂਡ ਨਾਲ ਹੋਣ ਬਾਰੇ ਪਤਾ ਲੱਗ ਜਾਵੇਗਾ। ਮੀਨਾ ਨੇ ਦੱਸਿਆ ਕਿ ਐਤਵਾਰ ਸਵੇਰੇ ਮਹਿਲਾ ਟਾਇਲਟ ਗਈ ਅਤੇ ਉੱਥੇ ਦੁਪੱਟੇ ਦੀ ਮਦਦ ਨਾਲ ਫਾਹਾ ਲੈ ਲਿਆ। ਉਨ੍ਹਾਂ ਦੱਸਿਆ ਕਿ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਜਦੋਂ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ, ਉਦੋਂ ਤੋਂ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ ਹੈ।