(Source: ECI/ABP News/ABP Majha)
Rajya Sabha Election: ਰਾਜ ਸਭਾ 'ਚ ਵਿਗੜੇਗੀ I.N.D.I.A ਗਠਜੋੜ ਦੀ ਖੇਡ! ਜ਼ਿਮਨੀ ਚੋਣਾਂ 'ਚ 10 'ਚੋਂ 9 ਸੀਟਾਂ 'ਤੇ NDA ਦੀ ਜਿੱਤ ਪੱਕੀ, ਜਾਣੋ ਕਿਵੇਂ
Rajya Sabha By-Election:ਲੋਕ ਸਭਾ ਚੋਣਾਂ ਖਤਮ ਹੋ ਗਈਆਂ ਹਨ ਤੇ ਹੁਣ ਰਾਜ ਸਭਾ ਉਪ ਚੋਣਾਂ ਦੀ ਵਾਰੀ ਹੈ। ਰਾਜ ਸਭਾ ਸਕੱਤਰੇਤ ਵੱਲੋਂ 10 ਖਾਲੀ ਸੀਟਾਂ ਲਈ ਉਪ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ। NDA ਦੀ
Rajya Sabha By-Election: ਲੋਕ ਸਭਾ ਚੋਣਾਂ ਖਤਮ ਹੋ ਗਈਆਂ ਹਨ ਅਤੇ ਹੁਣ ਰਾਜ ਸਭਾ ਉਪ ਚੋਣਾਂ ਦੀ ਵਾਰੀ ਹੈ। ਰਾਜ ਸਭਾ ਸਕੱਤਰੇਤ ਵੱਲੋਂ 10 ਖਾਲੀ ਸੀਟਾਂ ਲਈ ਉਪ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਮੈਂਬਰਾਂ ਦੀ ਜਿੱਤ ਤੋਂ ਬਾਅਦ ਉਪਰਲੇ ਸਦਨ ਦੀਆਂ 10 ਸੀਟਾਂ ਖਾਲੀ ਹੋ ਗਈਆਂ ਹਨ। ਰਾਜ ਸਭਾ ਉਪ-ਚੋਣਾਂ (Rajya Sabha by-elections) ਤੋਂ ਬਾਅਦ ਭਾਜਪਾ ਦੀ ਅਗਵਾਈ ਵਾਲੀ ਐਨਡੀਏ (NDA) ਸਦਨ ਵਿੱਚ ਮਜ਼ਬੂਤ ਹੋਣ ਜਾ ਰਹੀ ਹੈ, ਜਦਕਿ ਇੰਡੀਆ ਗਠਜੋੜ ਅਤੇ ਕਾਂਗਰਸ ਦੀ ਤਾਕਤ ਘਟਦੀ ਜਾ ਰਹੀ ਹੈ।
ਰਾਜ ਸਭਾ ਜ਼ਿਮਨੀ ਚੋਣਾਂ ਵਿੱਚ ਸਾਰੀਆਂ ਸੀਟਾਂ ਭਾਜਪਾ-ਐਨਡੀਏ ਗੱਠਜੋੜ ਕੋਲ ਜਾਣ ਵਾਲੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਜਿਨ੍ਹਾਂ ਰਾਜਾਂ ਵਿੱਚ ਉਪ ਚੋਣਾਂ ਹੋਣ ਜਾ ਰਹੀਆਂ ਹਨ, ਉੱਥੇ ਇਸ ਵੇਲੇ ਭਾਜਪਾ-ਐਨਡੀਏ ਦੀ ਸਰਕਾਰ ਹੈ। ਇਸ ਕਾਰਨ ਕਾਂਗਰਸ ਨੂੰ ਦੋ ਰਾਜ ਸਭਾ ਸੀਟਾਂ ਦਾ ਨੁਕਸਾਨ ਹੋਵੇਗਾ। ਕਾਂਗਰਸ ਦੇ ਦੋ ਰਾਜ ਸਭਾ ਮੈਂਬਰ ਕੇਸੀ ਵੇਣੂਗੋਪਾਲ ਅਤੇ ਦੀਪੇਂਦਰ ਹੁੱਡਾ ਲੋਕ ਸਭਾ ਚੋਣਾਂ ਜਿੱਤ ਗਏ ਹਨ। ਵੇਣੂਗੋਪਾਲ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਹਨ, ਜਦਕਿ ਹੁੱਡਾ ਹਰਿਆਣਾ ਤੋਂ ਉਪਰਲੇ ਸਦਨ ਦੇ ਮੈਂਬਰ ਹਨ। ਇਸ ਵੇਲੇ ਹਰਿਆਣਾ ਅਤੇ ਰਾਜਸਥਾਨ ਵਿੱਚ ਭਾਜਪਾ ਦਾ ਬਹੁਮਤ ਹੈ।
ਹਰਿਆਣਾ ਵਿੱਚ ਪੈ ਸਕਦੀ ਗੇਮ
ਉਂਜ ਜੇਜੇਪੀ ਦੇ ਐਨਡੀਏ ਗੱਠਜੋੜ ਤੋਂ ਵੱਖ ਹੋ ਜਾਣ ਅਤੇ ਕੁਝ ਮਹੀਨਿਆਂ ਬਾਅਦ ਹੀ ਚੋਣਾਂ ਹੋਣ ਕਾਰਨ ਹਰਿਆਣਾ ਵਿੱਚ ਹੋਣ ਵਾਲੀਆਂ ਉਪ-ਚੋਣਾਂ ਵਿੱਚ ਵੱਡੀ ਉਥਲ-ਪੁਥਲ ਹੋਣ ਦੀ ਗੁੰਜਾਇਸ਼ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਕਾਂਗਰਸ ਹਰਿਆਣਾ ਦੀਆਂ ਰਾਜ ਸਭਾ ਉਪ ਚੋਣਾਂ ਵਿੱਚ ਉਮੀਦਵਾਰ ਦੇਵੇਗੀ ਜਾਂ ਨਹੀਂ। ਜੇਕਰ ਅਜਿਹਾ ਹੁੰਦਾ ਹੈ ਤਾਂ ਪਾਰਟੀ ਅੰਦਰਲੇ ਵਿਰੋਧੀ ਆਗੂਆਂ ਨੂੰ ਹਰਾਉਣ ਲਈ ਭੁਪਿੰਦਰ ਹੁੱਡਾ ਆਪਣੀ ਪਸੰਦ ਦੇ ਆਗੂ ਨੂੰ ਮੈਦਾਨ ਵਿੱਚ ਉਤਾਰ ਸਕਦੇ ਹਨ ਜਾਂ ਚੌਧਰੀ ਬੀਰੇਂਦਰ ਜਾਂ ਕਿਰਨ ਚੌਧਰੀ ਵਰਗੇ ਆਗੂ ਦਾ ਸਮਰਥਨ ਕਰ ਸਕਦੇ ਹਨ।
ਕੀ ਹੈ ਰਾਜ ਸਭਾ ਉਪ ਚੋਣ ਦਾ ਪੂਰਾ ਗਣਿਤ?
ਰਾਜ ਸਭਾ ਦੀਆਂ ਖਾਲੀ ਹੋਈਆਂ 10 ਸੀਟਾਂ 'ਚੋਂ 7 ਸੀਟਾਂ 'ਤੇ ਭਾਜਪਾ ਦਾ ਕਬਜ਼ਾ ਹੈ। ਦੋ ਸੀਟਾਂ ਕਾਂਗਰਸ ਕੋਲ ਹਨ, ਜਦੋਂ ਕਿ ਇੱਕ ਸੀਟ ਰਾਸ਼ਟਰੀ ਜਨਤਾ ਦਲ ਦੇ ਖਾਤੇ ਵਿੱਚ ਹੈ। ਬਿਹਾਰ, ਮਹਾਰਾਸ਼ਟਰ ਅਤੇ ਅਸਾਮ ਤੋਂ ਦੋ-ਦੋ ਸੀਟਾਂ ਖਾਲੀ ਹਨ, ਜਦਕਿ ਰਾਜਸਥਾਨ, ਤ੍ਰਿਪੁਰਾ, ਹਰਿਆਣਾ ਅਤੇ ਮੱਧ ਪ੍ਰਦੇਸ਼ ਤੋਂ ਇਕ-ਇਕ ਸੀਟ ਖਾਲੀ ਹੈ। ਰਾਜ ਸਭਾ ਜ਼ਿਮਨੀ ਚੋਣਾਂ 'ਚ ਵੀ ਭਾਜਪਾ ਕਾਂਗਰਸ ਕੋਲ ਦੋ ਸੀਟਾਂ ਜਿੱਤਣ ਜਾ ਰਹੀ ਹੈ। ਕਾਂਗਰਸ ਦੀਆਂ ਦੋ ਸੀਟਾਂ ਹਰਿਆਣਾ ਅਤੇ ਰਾਜਸਥਾਨ ਤੋਂ ਹਨ, ਜਿੱਥੇ ਭਾਜਪਾ ਇਸ ਵੇਲੇ ਬਹੁਮਤ ਨਾਲ ਸੱਤਾ ਵਿਚ ਹੈ।
ਇਸੇ ਤਰ੍ਹਾਂ ਬਿਹਾਰ ਵਿੱਚ ਵੀ ਹੁਣ ਭਾਜਪਾ ਦੀ ਸਰਕਾਰ ਹੈ। ਮਹਾਰਾਸ਼ਟਰ ਅਤੇ ਅਸਾਮ ਦੋ ਅਜਿਹੇ ਰਾਜ ਹਨ, ਜਿੱਥੇ ਭਾਜਪਾ ਇਸ ਸਮੇਂ ਆਪਣੇ ਸਹਿਯੋਗੀਆਂ ਨਾਲ ਸਰਕਾਰ ਚਲਾ ਰਹੀ ਹੈ। ਮੱਧ ਪ੍ਰਦੇਸ਼ ਵਿੱਚ ਭਾਜਪਾ ਦੀ ਪੂਰਨ ਬਹੁਮਤ ਵਾਲੀ ਸਰਕਾਰ ਹੈ। ਜੇਕਰ ਤ੍ਰਿਪੁਰਾ ਦੀ ਗੱਲ ਕਰੀਏ ਤਾਂ ਇੱਥੇ ਵੀ ਭਾਜਪਾ ਦੀ ਸਰਕਾਰ ਹੈ। ਬਿਹਾਰ ਦੀਆਂ ਦੋ ਸੀਟਾਂ ਵਿੱਚੋਂ ਇੱਕ ਸੀਟ ਐਨਡੀਏ ਅਤੇ ਇੱਕ ਸੀਟ ਇੰਡੀਆ ਅਲਾਇੰਸ ਨੂੰ ਦਿੱਤੀ ਜਾ ਸਕਦੀ ਹੈ। ਫਿਰ ਵੀ ਭਾਜਪਾ ਕੋਲ 10 ਵਿੱਚੋਂ 9 ਸੀਟਾਂ ਜਿੱਤਣ ਦਾ ਪੂਰਾ ਮੌਕਾ ਹੈ।