ਪੜਚੋਲ ਕਰੋ

ਕਤਲਕਾਂਡ 'ਚ ਰਾਮ ਰਹੀਮ ਦੀ ਪੇਸ਼ੀ ਅੱਜ, ਜੱਜ ਜਗਦੀਪ ਸਿੰਘ ਹੀ ਕਰਨਗੇ ਸੁਣਵਾਈ...

ਚੰਡੀਗੜ੍ਹ : ਪੱਤਰਕਾਰ ਰਾਮ ਚੰਦਰ ਛਤਰਪਤੀ ਤੇ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਨਾਲ ਜੁੜੇ ਮਾਮਲਿਆਂ 'ਚ ਸੁਨਾਰੀਆ ਜੇਲ੍ਹ 'ਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਸੀਬੀਆਈ ਦੀ ਪੰਚਕੂਲਾ ਅਦਾਲਤ 'ਚ ਅੱਜ ਪੇਸ਼ੀ ਹੋਣੀ ਹੈ। ਡੇਰਾ ਮੁਖੀ ਨੂੰ ਪੰਚਕੂਲਾ ਅਦਾਲਤ 'ਚ ਲਿਆਉਣ ਦੀ ਬਜਾਏ ਵੀਡੀਓ ਕਾਨਫਰੰਸਿੰਗ ਜ਼ਰੀਏ ਹੀ ਉਸ ਦੀ ਪੇਸ਼ੀ ਹੋਵੇਗੀ। ਹਰਿਆਣਾ ਸਰਕਾਰ ਨੇ ਰਾਜ ਵਿੱਚ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਹਨ। ਪੰਚਕੂਲਾ ਅਦਾਲਤ 'ਚ ਹਰਿਆਣਾ ਪੁਲਿਸ ਅਤੇ ਨੀਮ ਫ਼ੌਜੀ ਬਲਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਰਾਮ ਰਹੀਮ ਨੂੰ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ 'ਚ ਸਜ਼ਾ ਸੁਣਾਉਣ ਵਾਲੇ ਸੀਬੀਆਈ ਦੇ ਜੱਜ ਜਗਦੀਪ ਸਿੰਘ ਹੀ ਰਣਜੀਤ ਸਿੰਘ ਅਤੇ ਰਾਮ ਚੰਦਰ ਛਤਰਪਤੀ ਕਤਲ ਕਾਂਡ ਦੀ ਸੁਣਵਾਈ ਕਰ ਰਹੇ ਹਨ। ਰਣਜੀਤ ਤੇ ਛਤਰਪਤੀ ਕਤਲ ਕੇਸ ਵੀ 15 ਸਾਲ ਪੁਰਾਣੇ 10 ਜੁਲਾਈ, 2002 ਨੂੰ ਡੇਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਕੁਰੂਕਸ਼ੇਤਰ ਦੇ ਰਣਜੀਤ ਦਾ ਕਤਲ ਹੋਇਆ ਸੀ। ਡੇਰਾ ਮੈਨੇਜਮੈਂਟ ਨੂੰ ਸ਼ੱਕ ਸੀ ਕਿ ਰਣਜੀਤ ਨੇ ਸਾਧਵੀ ਸਰੀਰਕ ਸ਼ੋਸ਼ਣ ਦੀ ਗੁਮਨਾਮ ਚਿੱਠੀ ਆਪਣੀ ਭੈਣ ਤੋਂ ਹੀ ਲਿਖਵਾਈ ਸੀ। ਪੁਲਿਸ ਜਾਂਚ ਤੋਂ ਅਸੰਤੁਸ਼ਟ ਰਣਜੀਤ ਦੇ ਪਿਤਾ ਨੇ ਜਨਵਰੀ 2003 'ਚ ਹਾਈ ਕੋਰਟ 'ਚ ਪਟੀਸ਼ਨ ਦਾਖ਼ਲ ਕਰ ਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। 24 ਅਕਤੂਬਰ, 2002 ਨੂੰ ਸਿਰਸਾ ਦੇ ਅਖ਼ਬਾਰ 'ਪੂਰਾ ਸੱਚ' ਦੇ ਸੰਪਾਦਕ ਰਾਮ ਚੰਦਰ ਛਤਰਪਤੀ ਨੂੰ ਪੰਜ ਗੋਲੀਆਂ ਮਾਰੀਆਂ ਗਈਆਂ ਜਿਸ ਦੀ 21 ਨਵੰਬਰ, 2002 ਨੂੰ ਦਿੱਲੀ ਦੇ ਅਪੋਲੋ ਹਸਪਤਾਲ 'ਚ ਮੌਤ ਹੋ ਗਈ। ਜਨਵਰੀ 2003 'ਚ ਪੱਤਰਕਾਰ ਛਤਰਪਤੀ ਦੇ ਪੁੱਤਰ ਅੰਸੁਲ ਛਤਰਪਤੀ ਨੇ ਹਾਈ ਕੋਰਟ 'ਚ ਪਟੀਸ਼ਨ ਦਾਖ਼ਲ ਕਰ ਕੇ ਸੀਬੀਆਈ ਜਾਂਚ ਦੀ ਮੰਗ ਕੀਤੀ। ਹਾਈ ਕੋਰਟ ਨੇ ਛਤਰਪਤੀ ਤੇ ਰਣਜੀਤ ਕਤਲ ਕਾਂਡ ਦੀ ਇਕੱਠਿਆਂ ਸੁਣਵਾਈ ਕਰਦਿਆਂ 10 ਨਵੰਬਰ, 2003 ਨੂੰ ਸੀਬੀਆਈ ਨੂੰ ਐੱਫਆਈਆਰ ਦਰਜ ਕਰ ਕੇ ਜਾਂਚ ਕਰਨ ਦੇ ਹੁਕਮ ਦਿੱਤੇ। ਦਸੰਬਰ 2003 'ਚ ਸੀਬੀਆਈ ਨੇ ਛਤਰਪਤੀ ਤੇ ਰਣਜੀਤ ਕਤਲ ਕਾਂਡ 'ਚ ਜਾਂਚ ਸ਼ੁਰੂ ਕੀਤੀ। ਡੇਰੇ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਖ਼ਲ ਕਰ ਕੇ ਸੀਬੀਆਈ ਜਾਂਚ 'ਤੇ ਰੋਕ ਦੀ ਮੰਗ ਕੀਤੀ। ਨਵੰਬਰ 2004 'ਚ ਦੂਜੀ ਧਿਰ ਦੀ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਡੇੇਰੇ ਦੀ ਪਟੀਸ਼ਨ ਖਾਰਜ ਕਰ ਦਿੱਤੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ

NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ

ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ

ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ

ਵੀਡੀਓਜ਼

ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ
ਠੰਢ ਨੇ ਵਧਾਈਆਂ ਸਕੂਲਾਂ ਦੀਆਂ ਛੁੱਟੀਆਂ , ਸਰਕਾਰ ਦਾ ਐਲਾਨ
ਨਵੇਂ ਸਾਲ ‘ਚ ਮੌਸਮ ਦਾ ਹਾਲ , ਬਾਰਿਸ਼ ਤੇ ਕੋਹਰੇ ਦੀ ਮਾਰ
ਹਰਸਿਮਰਤ ਬਾਦਲ ਦੀ ਵੀਡੀਓ ਨਾਲ ਦਿੱਤਾ ਅਕਾਲੀਆਂ ਨੇ AAP ਨੂੰ ਜਵਾਬ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ
ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ
ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ
ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ
ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ
ਅੰਮ੍ਰਿਤਸਰ ‘ਚ 4 ਜਨਵਰੀ ਨੂੰ ਹੋਵੇਗੀ ਸਕਾਲਰਸ਼ਿਪ ਪ੍ਰੀਖਿਆ: 17 ਕੇਂਦਰ ਬਣਾਏ, 8ਵੀਂ ਅਤੇ 10ਵੀਂ ਦੇ 6000 ਵਿਦਿਆਰਥੀ ਲੈਣਗੇ ਭਾਗ

ਸਵਦੇਸ਼ੀ ਤੇ ਸਿਹਤਮੰਦ ਭਾਰਤ ਦੇ ਮਾਡਲ ਰਾਹੀਂ ਦੇਸ਼ ਦੀ ਸੇਵਾ ਕਰਨਾ ਪਤੰਜਲੀ ਦਾ ਸੰਕਲਪ - ਬਾਬਾ ਰਾਮਦੇਵ

ਪੰਜਾਬ ਦੇ ਗ੍ਰਾਊਂਡ ਵਾਟਰ 'ਚ ਆਰਸੈਨਿਕ ਤੇ ਯੂਰੇਨੀਅਮ ਵਧੇ: CGWB ਰਿਪੋਰਟ ਦਾ ਖੁਲਾਸਾ, ਹਰਿਆਣਾ ਦੂਜੇ ਨੰਬਰ ‘ਤੇ, ਕੈਂਸਰ ਤੇ ਕਿਡਨੀ ਬਿਮਾਰੀ ਦਾ ਖ਼ਤਰਾ

ਚੰਡੀਗੜ੍ਹ ਮੇਅਰ ਸਮੇਤ 3 ਪਦਾਂ ਲਈ ਚੋਣ ਦੀ ਤਿਆਰੀ: ਡਿਪਟੀ ਕਮਿਸ਼ਨਰ ਲੈਣਗੇ ਤਿਆਰੀਆਂ ਦਾ ਜਾਇਜ਼ਾ, ਜਾਣੋ ਕਦੋਂ ਹੋਏਗੀ ਚੋਣ

Embed widget