ਰੇਪ ਦੇ ਮੁਲਜ਼ਮ ਨਿੱਤਿਆਨੰਦ ਨੇ ਕੈਲਾਸਾ ਲਈ ਐਲਾਨਿਆ ਵੀਜ਼ਾ, ਦੱਸਿਆ ਕਿੱਥੋਂ ਮਿਲੇਗੀ ਫਲਾਈਟ
ਸੋਸ਼ਲ ਮੀਡੀਆ 'ਤੇ ਨਿੱਤਿਆਨੰਦ ਦਾ ਇਕ ਕਥਿਤ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਉਸ ਨੇ ਦਾਅਵਾ ਕੀਤਾ ਹੈ ਕਿ ਹੁਣ ਕੈਲਾਸਾ 'ਚ ਆਉਣ ਲਈ ਉਸ ਦੀ ਖੁਦ ਦੀ ਚਾਰਟਰਡ ਫਲਾਈਟ ਤਿਆਰ ਹੈ।
ਨਵੀਂ ਦਿੱਲੀ: ਰੇਪ ਕੇਸ 'ਚ ਮੁਲਜ਼ਮ ਤੇ ਭਗੌੜਾ ਨਿੱਤਿਆਨੰਦ ਇਕ ਵਾਰ ਫਿਰ ਸੁਰਖੀਆਂ 'ਚ ਹੈ। ਦਰਅਸਲ ਨਿੱਤਿਆਨੰਦ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ 'ਕੈਲਾਸਾ' ਨਾਂਅ ਦਾ ਦੇਸ਼ ਬਣਾਇਆ ਹੈ। ਹੁਣ ਜਿਸ ਕਾਰਨ ਉਹ ਸੁਰਖੀਆਂ 'ਚ ਹੈ ਉਹ ਇਹ ਹੈ ਕਿ ਉਸ ਨੇ ਆਪਣੇ ਮੁਲਕ 'ਚ ਵੀਜ਼ਾ ਦਾ ਐਲਾਨ ਕਰ ਦਿੱਤਾ ਹੈ।
ਆਸਟਰੇਲੀਆ ਤੋਂ ਲੈਣੀ ਹੋਵੇਗੀ ਫਲਾਇਟ
ਸੋਸ਼ਲ ਮੀਡੀਆ 'ਤੇ ਨਿੱਤਿਆਨੰਦ ਦਾ ਇਕ ਕਥਿਤ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਉਸ ਨੇ ਦਾਅਵਾ ਕੀਤਾ ਹੈ ਕਿ ਹੁਣ ਕੈਲਾਸਾ 'ਚ ਆਉਣ ਲਈ ਉਸ ਦੀ ਖੁਦ ਦੀ ਚਾਰਟਰਡ ਫਲਾਈਟ ਤਿਆਰ ਹੈ। ਜਿਸ ਦੀ ਮਦਦ ਨਾਲ ਲੋਕ ਕੈਲਾਸਾ ਆ ਸਕਣਗੇ। ਉੱਥੇ ਹੀ ਉਸ ਨੇ ਕਿਹਾ ਕਿ ਇੱਥੇ ਆਉਣ ਵਾਲੇ ਵਿਅਕਤੀ ਨੂੰ ਸਿਰਫ਼ ਤਿੰਨ ਦਿਨ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ। ਉਸ ਨੇ ਇਸ ਵੀਡੀਓ 'ਚ ਦੱਸਿਆ ਕਿ ਕੈਲਾਸਾ ਜਾਣ ਲਈ ਲੋਕਾਂ ਨੂੰ ਆਸਟਰੇਲੀਆ ਤੋਂ ਫਲਾਈਟ ਲੈਣੀ ਪਵੇਗੀ।
Kailasa trip is open now. You can apply for visa. And have a Darshan of Lord Shiva physically. 👺 pic.twitter.com/ywGH2qpypi
— Vishweshwar Bhat (@VishweshwarBhat) December 17, 2020
ਕੈਲਾਸਾ 'ਚ ਹਰ ਸੁਵਿਧਾ ਹੋਣ ਦਾ ਨਿੱਤਿਆਨੰਦ ਨੇ ਕੀਤਾ ਦਾਅਵਾ
ਨਿੱਤਿਆਨੰਦ ਦੇ ਇਸ ਦੇਸ਼ ਦੀ ਲੋਕੇਸ਼ਨ ਆਸਟਰੇਲੀਆ ਦੇ ਆਸ-ਪਾਸ ਹੈ। ਇਸ ਵੀਡੀਓ 'ਚ ਇਹ ਵੀ ਦਾਾਅਵਾ ਕੀਤਾ ਗਿਆ ਹੈ ਕਿ ਇੱਥੇ ਵੀਜ਼ਾ 'ਤੇ ਆਉਣ ਵਾਲੇ ਲੋਕਾਂ ਨੂੰ ਪਰਮ ਸ਼ਿਵ ਦੇ ਦਰਸ਼ਨ ਕਰਵਾਏ ਜਾਣਗੇ। ਨਿੱਤਿਆਨੰਦ ਰੇਪ ਮਾਮਲੇ 'ਚ ਮੁਲਜ਼ਮ ਹੈ। ਇਲਜ਼ਾਮਾਂ ਤੋਂ ਬਾਅਦ ਉਹ ਦੇਸ਼ ਛੱਡ ਕੇ ਭੱਜ ਗਿਆ ਸੀ। ਪਿਛਲੇ ਸਾਲ ਉਸ ਨੇ ਕੈਲਾਸਾ ਦੇਸ਼ ਬਣਾਉਣ ਦਾ ਦਾਅਵਾ ਕੀਤਾ ਸੀ। ਵੀਡੀਓ ਦੇ ਮਾਧਿਅਮ ਜ਼ਰੀਏ ਉਸ ਨੇ ਇਹ ਵੀ ਦੱਸਿਆ ਕਿ ਉਸ ਦੇ ਦੇਸ਼ 'ਚ ਹਰ ਸੁਵਿਧਾ ਹੈ। ਉਸ ਨੇ ਸਰਕਾਰ, ਮੰਤਰੀ ਹੋਣ ਦਾ ਵੀ ਦਾਅਵਾ ਕੀਤਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ