ਪੜਚੋਲ ਕਰੋ

ਚੋਣ 2024 ਐਗਜ਼ਿਟ ਪੋਲ

(Source:  Dainik Bhaskar)

ਖੁਸ਼ਖਬਰੀ! ਕੱਲ੍ਹ ਤੋਂ ਜ਼ਿੰਦਗੀ ਪਟੜੀ 'ਤੇ ਆਉਣੀ ਸ਼ੁਰੂ, ਖੁੱਲ੍ਹ ਜਾਣਗੇ ਦਫਤਰ, ਦੁਕਾਨਾਂ, ਕਾਰੋਬਾਰ ਤੇ ਇਹ ਸੇਵਾਵਾਂ

ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ 'ਚ ਰੱਖਦਿਆਂ ਸਰਕਾਰ ਵੱਲੋਂ ਜ਼ਰੂਰੀ ਸੇਵਾਵਾਂ ਨੂੰ 20 ਅਪ੍ਰੈਲ ਤੋਂ ਕੁਝ ਸਖ਼ਤ ਸ਼ਰਤਾਂ ਨਾਲ ਛੋਟ ਮਿਲ ਜਾਵੇਗੀ। ਨਿਯਮਾਂ ਦੀ ਅਣਦੇਖੀ ਕਰਨ 'ਤੇ ਇਹ ਛੋਟ ਖ਼ਤਮ ਕੀਤੀ ਜਾ ਸਕਦੀ ਹੈ।

ਰਮਨਦੀਪ ਕੌਰ ਦੀ ਖਾਸ ਰਿਪੋਰਟ

ਚੰਡੀਗੜ੍ਹ: ਦੇਸ਼ 'ਚ ਵਧਦੇ ਕੋਰੋਨਾ ਵਾਇਰਸ ਕਾਰਨ ਲੌਕਡਾਊਨ ਤਿੰਨ ਮਈ ਤਕ ਵਧਾ ਦਿੱਤਾ ਗਿਆ ਸੀ। ਇਸ ਲਈ ਸਰਕਾਰ ਵੱਲੋਂ ਕੁਝ ਜ਼ਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ 'ਚ ਰੱਖਦਿਆਂ ਸਰਕਾਰ ਵੱਲੋਂ ਜ਼ਰੂਰੀ ਸੇਵਾਵਾਂ ਨੂੰ 20 ਅਪ੍ਰੈਲ ਤੋਂ ਕੁਝ ਸਖ਼ਤ ਸ਼ਰਤਾਂ ਨਾਲ ਛੋਟ ਮਿਲ ਜਾਵੇਗੀ। ਨਿਯਮਾਂ ਦੀ ਅਣਦੇਖੀ ਕਰਨ 'ਤੇ ਇਹ ਛੋਟ ਖ਼ਤਮ ਕੀਤੀ ਜਾ ਸਕਦੀ ਹੈ।

ਘਰੇਲੂ ਵਰਤੋਂ ਦੀਆਂ ਇਨ੍ਹਾਂ ਚੀਜ਼ਾਂ 'ਤੇ ਰਹੇਗੀ ਛੋਟ:

ਕਰਿਆਨਾ ਤੇ ਰਾਸ਼ਨ ਦੀਆਂ ਦੁਕਾਨਾਂ

ਫ਼ਲ, ਸਬਜ਼ੀ, ਸਾਫ਼-ਸਫ਼ਾਈ ਦਾ ਸਾਮਾਨ ਵੇਚਣ ਵਾਲੀਆਂ ਦੁਕਾਨਾਂ

ਡੇਅਰੀ ਤੇ ਮਿਲਕ ਬੂਥ, ਪੋਲਟਰੀ, ਮੀਟ, ਮੱਛੀ ਤੇ ਚਾਰਾ ਵੇਚਣ ਵਾਲੀਆਂ ਦੁਕਾਨਾਂ

ਇਲੈਕਟ੍ਰੀਸ਼ਨ, ਆਈਟੀ ਰਿਪੇਅਰਸ, ਪਲੰਬਰ, ਮੋਟਰ ਮਕੈਨਿਕ, ਕਾਰਪੇਂਟਰ, ਕੋਰੀਅਰ, ਡੀਟੀਐਚ ਤੇ ਕੇਬਲ ਸਰਵਿਸ

ਈ-ਕਾਮਰਸ ਕੰਪਨੀਆਂ ਕੰਮ ਸ਼ੁਰੂ ਕਰ ਸਕਣਗੀਆਂ। ਡਿਲੀਵਰੀ ਲਈ ਇਸਤੇਮਾਲ ਹੋਣ ਵਾਲੇ ਵਾਹਨਾਂ ਲਈ ਮਨਜ਼ੂਰੀ ਲੈਣੀ ਪਵੇਗੀ।

ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਉਹ ਜ਼ਰੂਰੀ ਸੇਵਾਵਾਂ ਦੀ ਹੋਮ ਡਿਲੀਵਰੀ ਦਾ ਇੰਤਜ਼ਾਮ ਕਰੇ। ਅਜਿਹਾ ਹੋਣ 'ਤੇ ਜ਼ਿਆਦਾ ਲੋਕ ਬਾਹਰ ਨਹੀਂ ਨਿੱਕਲਣਗੇ। ਦੁਕਾਨਾਂ 'ਤੇ ਸਮਾਜਿਕ ਦੂਰੀ ਦਾ ਪਾਲਣ ਜ਼ਰੂਰੀ ਹੋਵੇਗਾ।

ਇਹ ਸੇਵਾਵਾਂ ਵੀ 20 ਅਪ੍ਰੈਲ ਤੋਂ ਸ਼ੁਰੂ ਹੋ ਸਕਦੀਆਂ:

ਆਈਟੀ ਤੇ ਇਸ ਨਾਲ ਜੁੜੀਆਂ ਸੇਵਾਵਾਂ ਵਾਲੇ ਦਫ਼ਤਰ। ਇਨ੍ਹਾਂ 'ਚ 50 ਫੀਸਦ ਤੋਂ ਵੱਧ ਸਟਾਫ਼ ਨਹੀਂ ਹੋਵੇਗਾ।

ਸਿਰਫ਼ ਸਰਕਾਰੀ ਗਤੀਵਿਧੀਆਂ ਲਈ ਕੰਮ ਕਰਨ ਵਾਲੇ ਡਾਟਾ ਤੇ ਕਾਲ ਸੈਂਟਰ

ਦਫ਼ਤਰਾਂ 'ਚ ਪ੍ਰਾਈਵੇਟ ਸਿਕਿਓਰਟੀ ਤੇ ਮੇਂਟੇਨੈਂਸ ਸਰਵਿਸਿਜ਼

ਟਰੱਕ ਰਿਪੇਅਰ ਲਈ ਹਾਈਵੇਅ 'ਤੇ ਦੁਕਾਨਾਂ ਤੇ ਢਾਬੇ ਖੁੱਲ੍ਹਣਗੇ। ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਇੱਥੇ ਸਮਾਜਿਕ ਦੂਰੀ ਦਾ ਪਾਲਣ ਹੋਵੇ।

ਪਿੰਡਾਂ ਤੇ ਖੇਤੀ-ਕਿਸਾਨਾਂ ਨਾਲ ਜੁੜੀਆਂ ਸੇਵਾਵਾਂ ਤੇ ਉਦਯੋਗ ਸ਼ੁਰੂ ਹੋ ਸਕਣਗੇ।

ਪਿੰਡਾਂ 'ਚ ਇੱਟਾਂ ਦੇ ਭੱਠੇ ਤੇ ਫੂਡ ਪ੍ਰੋਸੈਸਿੰਗ ਇੰਡਸਟਰੀ 'ਚ ਕੰਮ ਸ਼ੁਰੂ ਕੀਤਾ ਜਾਵੇਗਾ।

ਗ੍ਰਾਮ ਪੰਚਾਇਤ ਪੱਧਰ 'ਤੇ ਸਰਕਾਰ ਦੀ ਮਨਜ਼ੂਰੀ ਵਾਲੇ ਕੌਮਨ ਸਰਵਿਸ ਸੈਂਟਰ ਖੁੱਲ੍ਹ ਸਕਣਗੇ।

ਕੋਲਡ ਸਟੋਰੇਜ ਅਤੇ ਵੇਅਰਹਾਊਸ ਸਰਵਿਸ ਸ਼ੁਰੂ ਹੋਵੇਗੀ।

ਫਿਸ਼ਿੰਗ ਆਪਰੇਸ਼ਨ ਜਾਰੀ ਰਹਿਣਗੇ। ਇਸ 'ਚ ਮੱਛੀਆਂ ਦਾ ਭੋਜਨ, ਮੇਂਟੇਨੈਂਸ, ਪ੍ਰੋਸੈਸਿੰਗ, ਪੈਕੇਜਿੰਗ, ਮਾਰਕਿਟਿੰਗ ਅਤੇ ਵਿਕਰੀ ਹੋ ਸਕੇਗੀ।

ਹੈਚਰੀ ਤੇ ਕਮਰਸ਼ੀਅਲ ਏਕੁਏਰੀਅਮ ਵੀ ਖੁੱਲ੍ਹ ਸਕਣਗੇ। ਮੱਛੀ ਪਾਲਣ, ਫਿਸ਼ ਸੀਡ, ਮੱਛੀਆਂ ਦਾ ਖਾਣਾ ਅਤੇ ਇਸ ਕੰਮ 'ਚ ਲੱਗੇ ਲੋਕ ਆਵਾਜਾਈ ਕਰ ਸਕਣਗੇ।

ਚਾਹ, ਕੌਫੀ, ਰਬੜ ਅਤੇ ਕਾਜੂ ਦੀ ਪ੍ਰੋਸੈਸਿੰਗ, ਪੈਕੇਜਿੰਗ, ਮਾਰਕਿਟਿੰਗ ਅਤੇ ਵਿਕਰੀ ਲਈ ਫਿਲਹਾਲ 50 ਫੀਸਦ ਮਜ਼ਦੂਰ ਹੀ ਰਹਿਣਗੇ। ਦੁੱਧ ਦੀ ਕੁਲੈਕਸ਼ਨ, ਪ੍ਰੋਸੈਸਿੰਗ, ਡਿਸਟ੍ਰੀਬਿਊਸ਼ਨ ਅਤੇ ਟਰਾਂਸਪੋਰਟੇਸ਼ਨ ਹੋ ਸਕੇਗੀ।

ਪੋਲਟਰੀ ਫਾਰਮ ਸਮੇਤ ਹੋਰ ਪਸ਼ੂਪਾਲਣ ਗਤੀਵਿਧੀਆਂ ਜਾਰੀ ਰਹਿਣਗੀਆਂ।

ਪਸ਼ੂਆਂ ਦਾ ਖਾਣਾ ਮੱਕੀ ਤੇ ਸੋਇਆ ਦੀ ਮੈਨੂਫੈਕਚਰਿੰਗ ਅਤੇ ਵੰਡ ਜਾਰੀ ਹੋ ਸਕੇਗੀ। ਪਸ਼ੂ ਸ਼ੈਲਟਰ ਤੇ ਗਊਸ਼ਾਲਾ ਖੁੱਲ੍ਹਣਗੀਆਂ।

ਮੈਨੂਫੈਕਚਰਿੰਗ ਨਾਲ ਜੁੜੇ ਇਹ ਉਦਯੋਗ 20 ਅਪ੍ਰੈਲ ਤੋਂ ਸ਼ੁਰੂ ਹੋ ਸਕਣਗੇ:

ਡਰੱਗ, ਫਾਰਮਾ ਤੇ ਮੈਡੀਕਲ ਨਾਲ ਸਬੰਧਤ ਮੈਨੂਫੈਕਚਰਿੰਗ ਸ਼ੁਰੂ ਹੋਵੇਗੀ

ਸਮਾਜਿਕ ਦੂਰੀ ਅਤੇ ਮਾਸਕ ਲਾਕੇ ਮਨਰੇਗਾ ਵਰਕਰ ਕੰਮ ਕਰ ਸਕਣਗੇ

ਏਸੀ ਪ੍ਰੋਡਕਸ਼ਨ ਯੂਨਿਟ ਤੇ ਸਪਲਾਈ ਚੇਨ ਸ਼ੁਰੂ ਹੋਵੇਗੀ

ਮੈਨੂਫੈਕਚਰਿੰਗ ਸੈਕਟਰ ਤੇ ਸਪੈਸ਼ਲ ਇਕੋਨੌਮਿਕ ਜ਼ੋਨ, ਇੰਡਸਟਰੀਅਲ ਟਾਊਨਸ਼ਿਪ 'ਚ ਸਥਿਤ ਕੰਪਨੀਆਂ ਨੂੰ ਆਪਣੇ ਉੱਥੇ ਕੰਮ ਕਰਨ ਵਾਲੇ ਸਟਾਫ਼ ਦੇ ਰੁਕਣ ਦੀ ਵਿਵਸਥਾ ਕੰਪਨੀ 'ਚ ਹੀ ਕਰਨੀ ਪਵੇਗੀ। ਜੇਕਰ ਸਟਾਫ਼ ਬਾਹਰ ਤੋਂ ਆ ਰਿਹਾ ਹੈ ਤਾਂ ਸਮਾਜਿਕ ਦੂਰੀ ਦਾ ਧਿਆਨ ਰੱਖਦਿਆਂ ਉਨ੍ਹਾਂ ਦੇ ਆਉਣ-ਜਾਣ ਦਾ ਇੰਤਜ਼ਾਮ ਕਰਨਾ ਪਵੇਗਾ।

ਆਈਟੀ ਹਾਰਡਵੇਅਰ ਬਣਾਉਣ ਵਾਲੀਆਂ ਕੰਪਨੀਆਂ 'ਚ ਕੰਮਕਾਜ ਹੋਵੇਗਾ। ਕੋਲ,ਇਨ ਅਤੇ ਮਿਨਰਲ ਪ੍ਰੋਡਕਸ਼ਨ, ਉਨ੍ਹਾਂ ਦੇ ਟਰਾਂਸਪੋਰਟ ਅਤੇ ਮਾਇਨਿੰਗ ਲਈ ਜ਼ਰੂਰੀ ਵਿਸਫੋਟਕ ਦੀ ਅਪੂਰਤੀ ਜਾਰੀ ਰਹੇਗੀ।

ਆਇਲ ਤੇ ਜੂਟ ਇੰਡਸਟਰੀ, ਪੈਕੇਜਿੰਗ ਮਟੀਰੀਅਲ ਦੀ ਮੈਨੂਫੈਕਚਰਿੰਗ ਯੂਨਿਟ ਨੂੰ ਵੀ ਛੋਟ ਮਿਲੇਗੀ।

ਇਨ੍ਹਾਂ ਕੰਸਟ੍ਰਕਸ਼ਨ ਗਤੀਵਿਧੀਆਂ ਨੂੰ ਮਿਲੇਗੀ ਛੋਟ:

ਸ਼ਹਿਰੀ ਖੇਤਰ ਦੇ ਬਾਹਰ ਸੜਕ, ਸਿੰਜਾਈ, ਬਿਲਡਿੰਗ ਤੇ ਸਾਰੀ ਤਰ੍ਹਾਂ ਦੇ ਇੰਡਸਟ੍ਰੀਅਲ ਪ੍ਰੋਜੈਕਟਾਂ 'ਚ ਕੰਸਟ੍ਰਕਸ਼ਨ ਦਾ ਕੰਮ ਸ਼ੁਰੂ ਹੋ ਸਕੇਗਾ। ਜੇਕਰ ਸ਼ਹਿਰੀ ਖੇਤਰ 'ਚ ਕੰਸਟ੍ਰਕਸ਼ਨ ਪ੍ਰੋਜੈਕਟ ਸ਼ੁਰੂ ਕਰਨਾ ਹੈ ਤਾਂ ਇਸ ਲਈ ਮਜ਼ਦੂਰ ਉਸੇ ਸਥਾਨ 'ਤੇ ਮੌਜੂਦ ਹੋਣੇ ਚਾਹੀਦੇ ਹਨ। ਕੋਈ ਮਜ਼ਦੂਰ ਬਾਹਰੋਂ ਨਹੀਂ ਲਿਆਦਾਂ ਜਾਵੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਈਰਾਨ ਨੇ ਇਜ਼ਰਾਈਲ ਨੂੰ ਦਿੱਤੀ ਧਮਕੀ, ਕਿਹਾ- ਜੇ ਸਾਨੂੰ ਉਕਸਾਇਆ ਤਾਂ ਅਜਿਹਾ ਜਵਾਬ ਦੇਵਾਂਗੇ ਤੁਸੀਂ ਸੋਚਿਆ ਵੀ ਨਹੀਂ...
ਈਰਾਨ ਨੇ ਇਜ਼ਰਾਈਲ ਨੂੰ ਦਿੱਤੀ ਧਮਕੀ, ਕਿਹਾ- ਜੇ ਸਾਨੂੰ ਉਕਸਾਇਆ ਤਾਂ ਅਜਿਹਾ ਜਵਾਬ ਦੇਵਾਂਗੇ ਤੁਸੀਂ ਸੋਚਿਆ ਵੀ ਨਹੀਂ...
Petrol-Diesel Prices Today: ਨਵਰਾਤਰੀ ਦੇ ਚੌਥੇ ਦਿਨ ਸਸਤਾ ਹੋਇਆ ਪੈਟਰੋਲ-ਡੀਜ਼ਲ? ਇੱਥੇ ਜਾਣੋ ਆਪਣੇ ਸ਼ਹਿਰ ਦੇ ਅਪਡੇਟ ਰੇਟ
Petrol-Diesel Prices Today: ਨਵਰਾਤਰੀ ਦੇ ਚੌਥੇ ਦਿਨ ਸਸਤਾ ਹੋਇਆ ਪੈਟਰੋਲ-ਡੀਜ਼ਲ? ਇੱਥੇ ਜਾਣੋ ਆਪਣੇ ਸ਼ਹਿਰ ਦੇ ਅਪਡੇਟ ਰੇਟ
Vastu Tips: ਗਲਤੀ ਨਾਲ ਵੀ ਰਸੋਈ 'ਚ ਨਾ ਰੱਖੋ ਇਹ ਚੀਜ਼ਾਂ, ਘਰ 'ਚ ਆਉਂਦੀ ਗਰੀਬੀ
Vastu Tips: ਗਲਤੀ ਨਾਲ ਵੀ ਰਸੋਈ 'ਚ ਨਾ ਰੱਖੋ ਇਹ ਚੀਜ਼ਾਂ, ਘਰ 'ਚ ਆਉਂਦੀ ਗਰੀਬੀ
ਵਿਆਹ ਤੋਂ ਅੱਠ ਦਿਨ ਬਾਅਦ ਹੀ ਨੂੰਹ ਨੇ ਕਰ'ਤਾ ਕਾਂਡ, ਕਾਰਾ ਦੇਖ ਸਹੁਰੇ ਦੀਆਂ ਅੱਖਾਂ ਰਹਿ ਗਈਆਂ ਖੁੱਲ੍ਹੀਆਂ, ਜਾਣੋ ਪੂਰਾ ਮਾਮਲਾ
ਵਿਆਹ ਤੋਂ ਅੱਠ ਦਿਨ ਬਾਅਦ ਹੀ ਨੂੰਹ ਨੇ ਕਰ'ਤਾ ਕਾਂਡ, ਕਾਰਾ ਦੇਖ ਸਹੁਰੇ ਦੀਆਂ ਅੱਖਾਂ ਰਹਿ ਗਈਆਂ ਖੁੱਲ੍ਹੀਆਂ, ਜਾਣੋ ਪੂਰਾ ਮਾਮਲਾ
Advertisement
ABP Premium

ਵੀਡੀਓਜ਼

Haryana Election | ਹਰਿਆਣਾ ਚੋਣਾਂ 'ਚ ਜ਼ਬਰਦਸਤ ਲੜਾਈ, ਉਮੀਦਵਾਰ ਦੇ ਪਾੜੇ ਕੱਪੜੇ | Abp SanjhaCrime News | ਚੋਰਾਂ ਨੇ ਚੋਰੀ ਕਰਨ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ !ਇੱਕ ਬੱਚੀ ਨਾਲ ਕੀਤਾ ਅਜਿਹਾ ਕਾਰਨਾਮਾ...|AbpPanchayat Election ਬਣੀਆਂ ਜੰਗ ਦਾ ਮੈਦਾਨ! ਦਿੱਗਜ Leader ਵੀ ਉੱਤਰੇ ਮੈਦਾਨ 'ਚ |Bikram Majithia| Abp Sanjhaਦਿਲਜੀਤ ਦੇ ਡਬਲਿਨ ਸ਼ੋਅ ਰੋ ਪਾਏ ਫੈਨਜ਼ , ਵੇਖੋ ਕੀ ਕਰ ਗਏ ਦਿਲਜੀਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਈਰਾਨ ਨੇ ਇਜ਼ਰਾਈਲ ਨੂੰ ਦਿੱਤੀ ਧਮਕੀ, ਕਿਹਾ- ਜੇ ਸਾਨੂੰ ਉਕਸਾਇਆ ਤਾਂ ਅਜਿਹਾ ਜਵਾਬ ਦੇਵਾਂਗੇ ਤੁਸੀਂ ਸੋਚਿਆ ਵੀ ਨਹੀਂ...
ਈਰਾਨ ਨੇ ਇਜ਼ਰਾਈਲ ਨੂੰ ਦਿੱਤੀ ਧਮਕੀ, ਕਿਹਾ- ਜੇ ਸਾਨੂੰ ਉਕਸਾਇਆ ਤਾਂ ਅਜਿਹਾ ਜਵਾਬ ਦੇਵਾਂਗੇ ਤੁਸੀਂ ਸੋਚਿਆ ਵੀ ਨਹੀਂ...
Petrol-Diesel Prices Today: ਨਵਰਾਤਰੀ ਦੇ ਚੌਥੇ ਦਿਨ ਸਸਤਾ ਹੋਇਆ ਪੈਟਰੋਲ-ਡੀਜ਼ਲ? ਇੱਥੇ ਜਾਣੋ ਆਪਣੇ ਸ਼ਹਿਰ ਦੇ ਅਪਡੇਟ ਰੇਟ
Petrol-Diesel Prices Today: ਨਵਰਾਤਰੀ ਦੇ ਚੌਥੇ ਦਿਨ ਸਸਤਾ ਹੋਇਆ ਪੈਟਰੋਲ-ਡੀਜ਼ਲ? ਇੱਥੇ ਜਾਣੋ ਆਪਣੇ ਸ਼ਹਿਰ ਦੇ ਅਪਡੇਟ ਰੇਟ
Vastu Tips: ਗਲਤੀ ਨਾਲ ਵੀ ਰਸੋਈ 'ਚ ਨਾ ਰੱਖੋ ਇਹ ਚੀਜ਼ਾਂ, ਘਰ 'ਚ ਆਉਂਦੀ ਗਰੀਬੀ
Vastu Tips: ਗਲਤੀ ਨਾਲ ਵੀ ਰਸੋਈ 'ਚ ਨਾ ਰੱਖੋ ਇਹ ਚੀਜ਼ਾਂ, ਘਰ 'ਚ ਆਉਂਦੀ ਗਰੀਬੀ
ਵਿਆਹ ਤੋਂ ਅੱਠ ਦਿਨ ਬਾਅਦ ਹੀ ਨੂੰਹ ਨੇ ਕਰ'ਤਾ ਕਾਂਡ, ਕਾਰਾ ਦੇਖ ਸਹੁਰੇ ਦੀਆਂ ਅੱਖਾਂ ਰਹਿ ਗਈਆਂ ਖੁੱਲ੍ਹੀਆਂ, ਜਾਣੋ ਪੂਰਾ ਮਾਮਲਾ
ਵਿਆਹ ਤੋਂ ਅੱਠ ਦਿਨ ਬਾਅਦ ਹੀ ਨੂੰਹ ਨੇ ਕਰ'ਤਾ ਕਾਂਡ, ਕਾਰਾ ਦੇਖ ਸਹੁਰੇ ਦੀਆਂ ਅੱਖਾਂ ਰਹਿ ਗਈਆਂ ਖੁੱਲ੍ਹੀਆਂ, ਜਾਣੋ ਪੂਰਾ ਮਾਮਲਾ
Exit Poll 'ਚ ਹਰਿਆਣਾ 'ਚ ਕਾਂਗਰਸ ਦਾ ਦਬਦਬਾ, ਪਰ ਕੌਣ ਹੋਵੇਗਾ ਮੁੱਖ ਮੰਤਰੀ ਦੀ ਕੁਰਸੀ ਦਾ ਹੱਕਦਾਰ, ਇੱਥੇ ਸਮਝੋ ਪੂਰਾ ਮਸਲਾ
Exit Poll 'ਚ ਹਰਿਆਣਾ 'ਚ ਕਾਂਗਰਸ ਦਾ ਦਬਦਬਾ, ਪਰ ਕੌਣ ਹੋਵੇਗਾ ਮੁੱਖ ਮੰਤਰੀ ਦੀ ਕੁਰਸੀ ਦਾ ਹੱਕਦਾਰ, ਇੱਥੇ ਸਮਝੋ ਪੂਰਾ ਮਸਲਾ
Poll Of Polls Result 2024: ਹਰਿਆਣਾ ਤੋਂ ਭਾਜਪਾ ਦੀ ਵਿਦਾਈ, ਜੰਮੂ-ਕਸ਼ਮੀਰ ਵਿੱਚ ਲਟਕੀ ਹੋਈ ਵਿਧਾਨ ਸਭਾ, ਜਾਣੋ ਕੀ ਕਹਿ ਰਹੇ Poll Of Polls
Poll Of Polls Result 2024: ਹਰਿਆਣਾ ਤੋਂ ਭਾਜਪਾ ਦੀ ਵਿਦਾਈ, ਜੰਮੂ-ਕਸ਼ਮੀਰ ਵਿੱਚ ਲਟਕੀ ਹੋਈ ਵਿਧਾਨ ਸਭਾ, ਜਾਣੋ ਕੀ ਕਹਿ ਰਹੇ Poll Of Polls
ਸੈਨੇਟਰੀ ਪੈਡ ਨਾਲ ਹੋ ਸਕਦਾ ਕੈਂਸਰ? ਜ਼ਰੂਰ ਜਾਣ ਲਓ ਆਪਣੀ ਸਿਹਤ ਨਾਲ ਜੁੜੀਆਂ ਆਹ ਖਾਸ ਗੱਲਾਂ
ਸੈਨੇਟਰੀ ਪੈਡ ਨਾਲ ਹੋ ਸਕਦਾ ਕੈਂਸਰ? ਜ਼ਰੂਰ ਜਾਣ ਲਓ ਆਪਣੀ ਸਿਹਤ ਨਾਲ ਜੁੜੀਆਂ ਆਹ ਖਾਸ ਗੱਲਾਂ
ਤੁਸੀਂ ਵੀ ਬਵਾਸੀਰ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਆਹ ਘਰੇਲੂ ਤਰੀਕੇ, ਤੁਰੰਤ ਮਿਲੇਗੀ ਰਾਹਤ
ਤੁਸੀਂ ਵੀ ਬਵਾਸੀਰ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਆਹ ਘਰੇਲੂ ਤਰੀਕੇ, ਤੁਰੰਤ ਮਿਲੇਗੀ ਰਾਹਤ
Embed widget