ਘਰੋਂ ਨਿੱਕਲਣ ਤੋਂ ਪਹਿਲਾਂ ਹੋ ਜਾਓ ਸਾਵਧਾਨ, ਦਿੱਲੀ 'ਚ ਬੰਦ ਰਹਿਣਗੇ ਕਈ ਰਾਹ
ਕ੍ਰੇਨ ਨਾਲ ਸੀਮੇਂਟ ਦੇ ਵੱਡੇ-ਵੱਡੇ ਟੁਕੜੇ ਵਿਛਾਏ ਗਏ ਹਨ। ਯਾਨੀ ਕਿ ਉੱਥੋਂ ਹਰ ਕੀਮਤ 'ਤੇ ਜਾਣਾ ਮਨਾ ਹੈ। ਟ੍ਰੈਕਟਰ ਮਾਰਚ ਲਈ ਜੋ ਰਾਹ ਤੈਅ ਕੀਤੇ ਗਏ ਹਨ ਸਿਰਫ਼ ਓਹੀ ਰਾਹ ਖੋਲ੍ਹਿਆ ਗਿਆ ਹੈ।
ਨਵੀਂ ਦਿੱਲੀ: ਜੇਕਰ ਤੁਸੀਂ ਦਿੱਲੀ-ਐਨਸੀਆਰ 'ਚ ਰਹਿੰਦੇ ਹੋ ਤਾਂ ਘਰੋਂ ਬਾਹਰ ਨਿੱਕਲਣ ਦੀ ਪਲਾਨਿੰਗ ਕਰ ਰਹੇ ਹਨ ਤਾਂ ਸਾਵਧਾਨ ਹੋ ਜਾਓ। ਕਿਉਂਕਿ ਅੱਜ ਗਣਤੰਤਰ ਦਿਵਸ 'ਤੇ ਕਿਸਾਨਾਂ ਦੀ ਟ੍ਰੈਕਟਰ ਰੈਲੀ ਦੇ ਮੱਦੇਨਜ਼ਰ ਕਈ ਰਾਹ ਬੰਦ ਕਰ ਦਿੱਤੇ ਗਏ ਹਨ ਤੇ ਕਈ ਰੂਟ ਡਾਇਵਰਟ ਕਰ ਦਿੱਤੇ ਗਏ ਹਨ। ਸੜਕਾਂ 'ਤੇ ਵੱਡੇ-ਵੱਡੇ ਕੰਟੇਨਰ ਰੱਖੇ ਗਏ ਹਨ ਯਾਨੀ ਉਨ੍ਹਾਂ ਰਾਹਾਂ ਤੋਂ ਕੋਈ ਲੰਘ ਨਹੀਂ ਸਕੇਗਾ।
ਕ੍ਰੇਨ ਨਾਲ ਸੀਮੇਂਟ ਦੇ ਵੱਡੇ-ਵੱਡੇ ਟੁਕੜੇ ਵਿਛਾਏ ਗਏ ਹਨ। ਯਾਨੀ ਕਿ ਉੱਥੋਂ ਹਰ ਕੀਮਤ 'ਤੇ ਜਾਣਾ ਮਨਾ ਹੈ। ਟ੍ਰੈਕਟਰ ਮਾਰਚ ਲਈ ਜੋ ਰਾਹ ਤੈਅ ਕੀਤੇ ਗਏ ਹਨ ਸਿਰਫ਼ ਓਹੀ ਰਾਹ ਖੋਲ੍ਹਿਆ ਗਿਆ ਹੈ। ਬਾਕੀ ਰਾਹ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਹਨ।
ਗਣਤੰਤਰ ਦਿਵਸ 'ਤੇ ਟ੍ਰੈਕਟਰ ਮਾਰਚ 'ਤੇ ਇਸ 'ਚ ਪਾਕਿਸਤਾਨ ਦੀ ਸਾਜ਼ਿਸ਼ ਦੇ ਖੁਲਾਸੇ ਤੋਂ ਬਾਅਦ ਦਿੱਲੀ ਪੁਲਿਸ ਤੇ ਸੁਰੱਖਿਆ ਏਜੰਸੀਆਂ ਹਾਈ ਅਲਰਟ 'ਤੇ ਹਨ। ਦਿੱਲੀ 'ਚ ਹਰ ਆਉਣ ਜਾਣ ਵਾਲਿਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਲਗਾਤਾਰ ਹਰ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪਰੇਡ 'ਚ ਸ਼ਾਮਲ ਹੋਣ ਵਾਲਿਆਂ ਲਈ ਰਾਹ ਤੈਅ ਕਰ ਦਿੱਤਾ ਗਿਆ ਹੈ।
ਜੋ ਰੂਟ ਪ੍ਰਭਾਵਿਤ ਰਹਿਣਗੇ ਉਹ ਇਸ ਤਰ੍ਹਾਂ ਹਨ
ਦਿੱਲੀ ਟ੍ਰੈਫਿਕ ਪੁਲਿਸ ਨੇ ਯਾਤਰੀਆਂ ਨੂੰ ਉਨ੍ਹਾਂ ਰਾਹਾਂ ਤੋਂ ਬਚਣ ਲਈ ਕਿਹਾ ਹੈ ਜਿੱਥੇ ਪ੍ਰਦਰਸ਼ਨਕਾਰੀ ਕਿਸਾਨ ਗਣਤੰਤਰ ਦਿਵਸ 'ਤੇ ਆਪਣੀ ਟ੍ਰੈਕਟਰ ਪਰੇਡ ਕਰਨਗੇ। ਸੰਯੁਕਤ ਪੁਲਿਸ ਕਮਿਸ਼ਨਰ ਮੀਨੂ ਚੌਧਰੀ ਨੇ ਕਿਹਾ ਕਿ ਪਹਿਲੀ ਰੈਲੀ ਸਿੰਘੂ ਬਾਰਡਰ ਤੋਂ ਸੰਜੇ ਗਾਂਧੀ ਟ੍ਰਾਂਸਪੋਰਟ ਨਗਰ, ਡੀਟੀਯੂ, ਸ਼ਾਹਾਬਾਦ ਡੇਅਰੀ, ਬਰਵਾਲਾ ਪਿੰਡ, ਪੂਠ ਖੁਰਦ ਪਿੰਡ, ਕੰਝਾਵਲਾ ਟੀ ਪੁਆਇੰਟ, ਕੰਝਵਾਲਾ ਚੌਕ, ਤੁਤੁਬਗੜ੍ਹ, ਔਚੰਦੀ ਬਾਰਡਰ 'ਤੇ ਖਰਖੌਦਾ ਟੋਲ ਪਲਾਜ਼ਾ ਨੂੰ ਜਾਵੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ