ਪੜਚੋਲ ਕਰੋ
Advertisement
Padma Awards 2022 : CDS ਬਿਪਿਨ ਰਾਵਤ ਅਤੇ ਕਲਿਆਣ ਸਿੰਘ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਸਨਮਾਨ, ਗੁਲਾਮ ਨਬੀ ਆਜ਼ਾਦ ਨੂੰ ਮਿਲੇਗਾ ਪਦਮ ਭੂਸ਼ਣ
ਜਨਰਲ ਬਿਪਿਨ ਰਾਵਤ ਅਤੇ ਕਲਿਆਣ ਸਿੰਘ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਦੇਣ ਦਾ ਫੈਸਲਾ ਕੀਤਾ ਗਿਆ ਹੈ।
Padma Awards 2022 : ਗਣਤੰਤਰ ਦਿਵਸ 'ਤੇ ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਪਦਮ ਪੁਰਸਕਾਰਾਂ (Padma Awards 2022) ਦਾ ਐਲਾਨ ਕੀਤਾ ਹੈ। ਇਸ ਸਾਲ ਪਦਮ ਵਿਭੂਸ਼ਣ (Padma Vibhushan 2022 ) ਲਈ ਕੁੱਲ ਚਾਰ ਨਾਮ ਚੁਣੇ ਗਏ ਹਨ। ਇਨ੍ਹਾਂ ਵਿੱਚੋਂ ਤਿੰਨ ਲੋਕਾਂ ਨੂੰ ਇਹ ਸਨਮਾਨ ਮਰਨ ਉਪਰੰਤ ਦਿੱਤਾ ਗਿਆ ਹੈ। ਪਦਮ ਵਿਭੂਸ਼ਣ ਪ੍ਰਾਪਤ ਕਰਨ ਵਾਲਿਆਂ ਵਿੱਚੋਂ ਮਰਹੂਮ ਸਾਬਕਾ ਸੀਡੀਐਸ ਜਨਰਲ ਬਿਪਿਨ ਰਾਵਤ, (ਮਰਨ ਉਪਰੰਤ), ਮਰਹੂਮ ਭਾਜਪਾ ਨੇਤਾ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ (ਮਰਨ ਉਪਰੰਤ), ਰਾਧੇਸ਼ਿਆਮ ਖੇਮਕਾ (ਮਰਨ ਉਪਰੰਤ) ਅਤੇ ਪ੍ਰਭਾ ਅਤਰੇ ਦੇ ਨਾਂ ਸ਼ਾਮਲ ਹਨ।
ਤੁਹਾਨੂੰ ਦੱਸ ਦੇਈਏ ਕਿ ਪਦਮ ਪੁਰਸਕਾਰ ਸਨਮਾਨ ਲੈਣ ਪਾਉਣ ਵਾਲੇ 128 ਲੋਕਾਂ ਦੇ ਨਾਂ ਸ਼ਾਮਲ ਹਨ। ਇਨ੍ਹਾਂ ਵਿੱਚੋਂ ਚਾਰ ਨੂੰ ਪਦਮ ਵਿਭੂਸ਼ਣ , 17 ਨੂੰ ਪਦਮ ਭੂਸ਼ਣ (Padma Bhushan 202 ) ਅਤੇ 107 ਨੂੰ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਬੁੱਧਦੇਵ ਭੱਟਾਚਾਰਜੀ ਨੂੰ ਪਦਮ ਭੂਸ਼ਣ, ਸਾਬਕਾ ਗ੍ਰਹਿ ਸਕੱਤਰ ਰਾਜੀਵ ਮਹਿਰਿਸ਼ੀ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮਾਈਕ੍ਰੋਸਾਫਟ ਦੇ ਮੁਖੀ ਸੱਤਿਆ ਨਡੇਲਾ ਅਤੇ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੂੰ ਵੀ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਭਾਰਤ ਬਾਇਓਟੈਕ ਦੇ ਸੰਸਥਾਪਕ ਕ੍ਰਿਸ਼ਨਾ ਲੀਲਾ ਅਤੇ ਉਨ੍ਹਾਂ ਦੀ ਪਤਨੀ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਨੀਰਜ ਚੋਪੜਾ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ।
Govt announces Padma Awards 2022
— ANI (@ANI) January 25, 2022
CDS Gen Bipin Rawat to get Padma Vibhushan (posthumous), Congress leader Ghulam Nabi Azad to be conferred with Padma Bhushan pic.twitter.com/Qafo6yiDy5
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਤਕਨਾਲੌਜੀ
ਵਿਸ਼ਵ
ਪੰਜਾਬ
ਦੇਸ਼
Advertisement