Rice Price: ਚੌਲਾਂ ਨੇ ਮਚਾਈ ਹਾਹਾਕਾਰ! ਕੀਮਤਾਂ ਨੇ ਪਿਛਲੇ 12 ਸਾਲਾਂ ਦਾ ਤੋੜਿਆ ਰਿਕਾਰਡ
Rice Price reached 12 years high: ਹੁਣ ਦੇਸ਼ 'ਚ ਚੌਲਾਂ ਦੀ ਕੀਮਤ ਲਗਾਤਾਰ ਵਧਣ ਲੱਗੀ ਹੈ। ਸਰਕਾਰ ਨੇ ਚੌਲਾਂ ਦੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਕਈ ਪਾਬੰਦੀਆਂ ਲE ਦਿੱਤੀਆਂ ਹਨ।
Rice Price reached 12 years high: ਹੁਣ ਦੇਸ਼ 'ਚ ਚੌਲਾਂ ਦੀ ਕੀਮਤ ਲਗਾਤਾਰ ਵਧਣ ਲੱਗੀ ਹੈ। ਸਰਕਾਰ ਨੇ ਚੌਲਾਂ ਦੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਕਈ ਪਾਬੰਦੀਆਂ ਲE ਦਿੱਤੀਆਂ ਹਨ। ਹੁਣ ਇਸ ਕਾਰਨ ਵਿਸ਼ਵ ਬਾਜ਼ਾਰ 'ਚ ਚੌਲਾਂ ਦੀ ਕੀਮਤ 12 ਸਾਲਾਂ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ। ਸਰਕਾਰ ਨੇ ਹਾਲ ਹੀ ਵਿੱਚ ਉਬਲੇ ਹੋਏ ਚੌਲਾਂ ਦੀ ਬਰਾਮਦ 'ਤੇ ਐਕਸਪੋਰਟ ਡਿਊਟੀ ਵਧਾ ਦਿੱਤੀ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ 20 ਜੁਲਾਈ ਨੂੰ ਭਾਰਤ ਸਰਕਾਰ ਨੇ ਗੈਰ-ਚਿੱਟੇ ਬਾਸਮਤੀ ਚੌਲਾਂ 'ਤੇ ਪਾਬੰਦੀ ਲਾ ਦਿੱਤੀ ਸੀ। ਇਸ ਤੋਂ ਬਾਅਦ ਵਿਸ਼ਵ ਪੱਧਰ 'ਤੇ ਚੌਲਾਂ ਦੀ ਕੀਮਤ 12 ਸਾਲ ਦੇ ਉੱਚ ਪੱਧਰ 'ਤੇ ਪਹੁੰਚ ਗਈ, ਕਿਉਂਕਿ ਚੌਲਾਂ ਦੀ ਖੇਪ ਦੀ ਲਾਗਤ 80 ਫੀਸਦੀ ਵਧ ਗਈ ਹੈ। ਹੁਣ ਸਰਕਾਰ ਨੇ ਉਬਲੇ ਚੌਲਾਂ 'ਤੇ 20 ਫੀਸਦੀ ਐਕਸਪੋਰਟ ਡਿਊਟੀ ਲਾ ਦਿੱਤੀ ਹੈ, ਜਿਸ ਕਾਰਨ ਚੌਲਾਂ ਦੀ ਕੀਮਤ ਹੋਰ ਵਧ ਸਕਦੀ ਹੈ।
ਦੁਨੀਆ ਦੇ ਕੁੱਲ 40 ਲੱਖ ਟਨ ਬਾਸਮਤੀ ਚੌਲਾਂ ਵਿੱਚੋਂ ਭਾਰਤ ਦੀ ਹਿੱਸੇਦਾਰੀ 40 ਫੀਸਦੀ ਹੈ। ਭਾਰਤ ਈਰਾਨ, ਇਰਾਕ, ਸਾਊਦੀ ਅਰਬ, ਯੂਏਈ ਤੇ ਅਮਰੀਕਾ ਨੂੰ ਬਾਸਮਤੀ ਚਾਵਲ ਨਿਰਯਾਤ ਕਰਦਾ ਹੈ। ਭਾਰਤ ਨੇ 2022-23 ਵਿੱਚ 4.8 ਬਿਲੀਅਨ ਡਾਲਰ ਦੇ 4.56 ਮਿਲੀਅਨ ਟਨ ਬਾਸਮਤੀ ਚਾਵਲ ਦੀ ਦਰਾਮਦ ਕੀਤੀ ਸੀ। ਇਸ ਸਮੇਂ ਦੌਰਾਨ 6.36 ਅਰਬ ਡਾਲਰ ਦੇ 17.79 ਮਿਲੀਅਨ ਟਨ ਗੈਰ-ਬਾਸਮਤੀ ਚੌਲ ਬਰਾਮਦ ਕੀਤੇ ਗਏ।
ਭਾਰਤ ਨੇ 2022-23 ਵਿੱਚ 135.54 ਮਿਲੀਅਨ ਟਨ ਤੇ 2021-22 ਦੌਰਾਨ 129.47 ਮਿਲੀਅਨ ਟਨ ਚੌਲਾਂ ਦਾ ਉਤਪਾਦਨ ਕੀਤਾ ਸੀ। ਦੂਜੇ ਦੇਸ਼ ਵੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਲਾਉਣ 'ਤੇ ਵਿਚਾਰ ਕਰ ਰਹੇ ਹਨ, ਕਿਉਂਕਿ ਮਿਆਂਮਾਰ, ਚੌਲਾਂ ਦਾ 5ਵਾਂ ਸਭ ਤੋਂ ਵੱਡਾ ਨਿਰਯਾਤਕ, ਨਿਰਯਾਤ 'ਤੇ ਪਾਬੰਦੀ ਲਾਉਣ 'ਤੇ ਵਿਚਾਰ ਕਰ ਰਿਹਾ ਹੈ ਤੇ ਥਾਈਲੈਂਡ ਨੇ ਆਪਣੇ ਕਿਸਾਨਾਂ ਨੂੰ ਪਾਣੀ ਬਚਾਉਣ ਲਈ ਚੌਲਾਂ ਦੀ ਕਾਸ਼ਤ ਘਟਾਉਣ ਦੀ ਸਲਾਹ ਦਿੱਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।