Coronavirus in India: ਵੱਧ ਰਿਹਾ ਕੋਰੋਨਾਵਾਇਰਸ ਦਾ ਕਹਿਰ, ਰੋਜ਼ਾਨਾ ਤਿੰਨ ਲੱਖ ਤੋਂ ਪਾਰ ਆ ਰਹੇ ਕੋਰੋਨਾ ਕੇਸ
Coronavirus Update: ਇਸ ਸਮੇਂ ਦੇਸ਼ ਵਿੱਚ 20.11 ਲੱਖ ਐਕਟਿਵ ਕੇਸ ਹਨ। ਤੀਜੀ ਲਹਿਰ 'ਚ ਪਹਿਲੀ ਵਾਰ ਐਕਟਿਵ ਕੇਸ 20 ਲੱਖ ਨੂੰ ਪਾਰ ਕਰ ਗਏ ਹਨ। ਕੁੱਲ ਐਕਟਿਵ ਕੇਸ 31 ਦਸੰਬਰ ਨੂੰ 1 ਲੱਖ ਅਤੇ 8 ਜਨਵਰੀ ਨੂੰ 5 ਲੱਖ ਤੱਕ ਪਹੁੰਚ ਗਏ ਸੀ।
Coronavirus Cases: ਦੇਸ਼ ਦੇ ਨਾਲ ਨਾਲ ਦੁਨੀਆ 'ਚ ਲਗਾਤਾਰ ਕੋਰੋਨਾਵਾਇਰਸ ਦੀ ਤੀਜੀ ਲਹਿਰ ਤਬਾਹੀ ਵੱਲ ਵੱਧ ਰਹੀ ਹੈ। ਇਸ ਦੇ ਨਾਲ ਹੀ ਭਾਰਤ 'ਚ ਵੀ ਕੋਰੋਨਾ ਕੇਸਾਂ ਦਾ ਗ੍ਰਾਫ ਤੇਜ਼ੀ ਨਾਲ ਵੱਧ ਰਿਹਾ ਹੈ। ਉਧਰ ਦੇਸ਼ ਦੇ ਪੰਜ ਸੂਬਿਆਂ 'ਚ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਹੈ। ਇਨ੍ਹਾਂ ਸੂਬਿਆਂ 'ਚ ਚੋਣਾਂ ਲਈ ਇੱਕ ਮਹੀਨੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ।
ਦੇਸ਼ 'ਚ ਕੋਰੋਨਾ ਦੀ ਸਥਿਤੀ
ਵੀਰਵਾਰ ਨੂੰ ਦੇਸ਼ ਵਿੱਚ 3 ਲੱਖ 44 ਹਜ਼ਾਰ 856 ਨਵੇਂ ਕੋਰੋਨਾ ਸੰਕਰਮਿਤ ਕੇਸ ਸਾਹਮਣੇ ਆਏ। ਇਸ ਦੌਰਾਨ 2.50 ਲੱਖ ਲੋਕ ਠੀਕ ਹੋਏ ਹਨ, ਜਦੋਂ ਕਿ 698 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ, ਪਿਛਲੇ ਦਿਨ ਦੇ ਮੁਕਾਬਲੇ ਨਵੇਂ ਸੰਕਰਮਿਤਾਂ ਵਿੱਚ 27,324 ਦਾ ਵਾਧਾ ਦੇਖਿਆ ਗਿਆ ਹੈ। ਇਸ ਤੋਂ ਇੱਕ ਦਿਨ ਪਹਿਲਾਂ ਬੁੱਧਵਾਰ ਨੂੰ 3.17 ਲੱਖ ਲੋਕ ਸੰਕਰਮਿਤ ਪਾਏ ਗਏ ਸੀ ਅਤੇ 491 ਲੋਕਾਂ ਦੀ ਮੌਤ ਹੋ ਗਈ ਸੀ।
ਦੇਸ਼ ਵਿੱਚ ਪਿਛਲੇ 4 ਦਿਨਾਂ ਤੋਂ ਰੋਜ਼ਾਨਾ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। 17 ਜਨਵਰੀ ਨੂੰ ਦੇਸ਼ ਵਿੱਚ 310 ਮੌਤਾਂ ਹੋਈਆਂ ਸੀ। ਇਸ ਦੇ ਨਾਲ ਹੀ ਵੀਰਵਾਰ ਨੂੰ ਇਹ ਗਿਣਤੀ ਵੱਧ ਕੇ 3 ਗੁਣਾ (698) ਹੋ ਗਈ। ਇਹ ਮੌਤਾਂ ਤੀਜੀ ਲਹਿਰ ਵਿੱਚ ਸਭ ਤੋਂ ਵੱਧ ਹਨ। 8 ਮਹੀਨਿਆਂ ਬਾਅਦ ਮਰਨ ਵਾਲਿਆਂ ਦੀ ਗਿਣਤੀ 700 ਦੇ ਨੇੜੇ ਪਹੁੰਚ ਗਈ ਹੈ। ਦੂਜੀ ਲਹਿਰ ਵਿੱਚ ਮਾਮਲਿਆਂ ਵਿੱਚ ਗਿਰਾਵਟ ਦੌਰਾਨ 11 ਮਈ ਨੂੰ 724 ਮੌਤਾਂ ਦਰਜ ਕੀਤੀਆਂ ਗਈਆਂ ਸੀ।
ਦੇਸ਼ ਵਿੱਚ ਕੋਰੋਨਾ 'ਤੇ ਇੱਕ ਨਜ਼ਰ
ਕੁੱਲ ਸੰਕਰਮਿਤ: 3,85,63,625
ਕੁੱਲ ਰਿਕਵਰੀ: 3,60,47,870
ਕੁੱਲ ਮੌਤਾਂ: 4,88,391
ਇਸ ਸਮੇਂ ਦੇਸ਼ ਵਿੱਚ 20.11 ਲੱਖ ਐਕਟਿਵ ਕੇਸ ਹਨ। ਤੀਜੀ ਲਹਿਰ 'ਚ ਪਹਿਲੀ ਵਾਰ ਐਕਟਿਵ ਕੇਸ 20 ਲੱਖ ਨੂੰ ਪਾਰ ਕਰ ਗਏ ਹਨ। ਕੁੱਲ ਐਕਟਿਵ ਕੇਸ 31 ਦਸੰਬਰ ਨੂੰ 1 ਲੱਖ ਅਤੇ 8 ਜਨਵਰੀ ਨੂੰ 5 ਲੱਖ ਤੱਕ ਪਹੁੰਚ ਗਏ। ਇਸ ਲਿਹਾਜ਼ ਨਾਲ ਸਿਰਫ 21 ਦਿਨਾਂ ਵਿੱਚ ਕੁੱਲ ਐਕਟਿਵ ਕੇਸ 20 ਗੁਣਾ ਵੱਧ ਗਏ ਹਨ।
ਇਹ ਵੀ ਪੜ੍ਹੋ: Punjab Election 2022: ਰਾਹੁਲ ਗਾਂਧੀ ਦੀ ਕਰੀਬੀ ਦੇ ਟਵਿੱਟਰ ਪੋਲ 'ਚ ਸਿੱਧੂ ਰਹਿ ਗਏ ਪਿੱਛੇ, ਜਾਣੋ ਕੌਣ ਹੈ ਨੰਬਰ 1
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904