ਪੜਚੋਲ ਕਰੋ
Advertisement
ਰਾਜਸਥਾਨ ਦੀ ਕਮਾਨ ਗਹਿਲੋਤ ਹੱਥ, ਪਾਇਲਟ ਨੂੰ ਸੌਂਪੀ ਸਹਾਇਕ ਸੀਟ
ਨਵੀਂ ਦਿੱਲੀ: ਤਿੰਨ ਸੂਬਿਆਂ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਪੈਦਾ ਹੋਏ ਮੁੱਖ ਮੰਤਰੀ ਨਿਯੁਕਤ ਕਰਨ ਦੇ ਰੇੜਕੇ ਨੂੰ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਆਖ਼ਰ ਹੱਲ ਕਰ ਹੀ ਲਿਆ ਹੈ। ਮੱਧ ਪ੍ਰਦੇਸ਼ ਤੋਂ ਬਾਅਦ ਹੁਣ ਰਾਜਸਥਾਨ ਦੇ ਮੁੱਖ ਮੰਤਰੀ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਅਸ਼ੋਕ ਗਹਿਲੋਤ ਮੁੱਖ ਮੰਤਰੀ ਬਣਨ ਦੀ ਦੌੜ ਜਿੱਤ ਗਏ ਹਨ ਅਤੇ ਸਚਿਨ ਪਾਇਲਟ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ।
ਕਾਂਗਰਸ ਨੇ ਦਿੱਲੀ ਵਿੱਚ ਪ੍ਰੈਸ ਕਾਨਫ਼ਰੰਸ ਕਰ ਇਸ ਦੀ ਜਾਣਕਾਰੀ ਦਿੱਤੀ, ਜਿੱਥੇ ਦੋਵੇਂ ਲੀਡਰ ਵੀ ਉੱਥੇ ਮੌਜੂਦ ਸਨ। ਦੋਵਾਂ ਨੇ ਆਪਣੇ ਅਹੁਦਿਆਂ ਨੂੰ ਪ੍ਰਵਾਨ ਕਰਨ ਦੀ ਖ਼ੁਸ਼ੀ ਦਾ ਪ੍ਰਗਟਾਵਾ ਵੀ ਕੀਤਾ। ਗਹਿਲੋਤ ਤੀਜੀ ਵਾਰ ਰਾਜਸਥਾਨ ਦੇ ਮੁੱਖ ਮੰਤਰੀ ਬਣੇ ਹਨ। ਤਿੰਨ ਸੂਬਿਆਂ ਵਿੱਚ ਜਿੱਤ ਤੋਂ ਬਾਅਦ ਹੁਣ ਸਿਰਫ਼ ਛੱਤੀਸਗੜ੍ਹ ਦੇ ਮੁੱਖ ਮੰਤਰੀ ਦਾ ਐਲਾਨ ਹੋਣਾ ਬਾਕੀ ਹੈ। ਛੱਤੀਸਗੜ੍ਹ ਵਿੱਚ ਭੁਪੇਸ਼ ਬਘੇਲ ਦੇ ਨਾਂਅ 'ਤੇ ਮੁਹਰ ਲੱਗ ਸਕਦੀ ਹੈ।The united colours of Rajasthan! pic.twitter.com/D1mjKaaBsa
— Rahul Gandhi (@RahulGandhi) December 14, 2018
ਜ਼ਿਕਰਯੋਗ ਹੈ ਕਿ ਬੀਤੀ ਰਾਤ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਲਈ ਕਮਲ ਨਾਥ ਦੇ ਨਾਂਅ 'ਤੇ ਸਹੀ ਪਾਈ ਸੀ। ਹਾਲਾਂਕਿ, ਰਾਹੁਲ ਦੇ ਇਸ ਫੈਸਲੇ ਨਾਲ ਸਿੱਖ ਨਾਰਾਜ਼ ਹਨ, ਕਿਉਂਕਿ ਕਮਲ ਨਾਥ ਦਾ ਨਾਂਅ 1984 ਸਿੱਖ ਕਤਲੇਆਮ ਵਿੱਚ ਉੱਛਲਦਾ ਰਿਹਾ ਹੈ। ਪੰਜਾਬ ਸਮੇਤ ਹੋਰ ਥਾਵਾਂ 'ਤੇ ਕਾਂਗਰਸ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਪਰ ਵਿਧਾਨ ਸਭਾ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਵਿੱਚ ਕਾਨੂੰਨ ਵੱਲੋਂ ਆਪਣਾ ਕੰਮ ਕੀਤੇ ਜਾਣ ਦਾ ਤਰਕ ਦਿੱਤਾ ਹੈ।KC Venugopal, All India Congress Committee observer for Rajasthan: Congress President Rahul Gandhi has decided to appoint Ashok Gehlot Ji as the Chief Minister of Rajasthan. Sachin Pilot will be the Deputy Chief Minister of Rajasthan pic.twitter.com/TAJ7levt8F
— ANI (@ANI) December 14, 2018
Punjab CMO: Intervening during a call attention motion in Vidhan Sabha over Kamal Nath's appointment as Madhya Pradesh CM amid allegations against him in 1984 riots case,Capt. Amarinder Singh said the law was taking its due course as far as allegations against Nath were concerned pic.twitter.com/lDiCXGxtCd
— ANI (@ANI) December 14, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪੰਜਾਬ
ਪੰਜਾਬ
Advertisement