ਸਿੰਘੂ ਬਾਰਡਰ 'ਤੇ ਕਤਲ ਦੇ ਦੋਸ਼ੀਆਂ ਖਿਲਾਫ ਸੰਯੁਕਤ ਕਿਸਾਨ ਮੋਰਚਾ ਨੇ ਮੰਗੀ ਸਖ਼ਤ ਕਾਰਵਾਈ
ਹਰਿਆਣਾ-ਦਿੱਲੀ ਸਿੰਘੂ ਬਾਰਡਰ ਤੇ ਅੱਜ ਸਵੇਰੇ ਵੱਢੇ ਹੋਏ ਹੱਥ ਨਾਲ ਲਾਸ਼ ਮਿਲਣ ਮਗਰੋਂ ਸਨਸਨੀ ਫੈਲ ਗਈ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਤਸਵੀਰਾਂ ਅਨੁਸਾਰ, ਅੱਧੇ ਨੰਗੇ ਸਰੀਰ ਨਾਲ ਲਾਸ਼ ਨੂੰ ਬੈਰੀਕੇਡਸ ਨਾਲ ਲਟਕਿਆ ਵੇਖਿਆ ਗਿਆ।
ਸਿੰਘੂ ਬਾਰਡਰ: ਹਰਿਆਣਾ-ਦਿੱਲੀ ਸਿੰਘੂ ਬਾਰਡਰ ਤੇ ਅੱਜ ਸਵੇਰੇ ਵੱਢੇ ਹੋਏ ਹੱਥ ਨਾਲ ਲਾਸ਼ ਮਿਲਣ ਮਗਰੋਂ ਸਨਸਨੀ ਫੈਲ ਗਈ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਤਸਵੀਰਾਂ ਅਨੁਸਾਰ, ਅੱਧੇ ਨੰਗੇ ਸਰੀਰ ਨਾਲ ਲਾਸ਼ ਨੂੰ ਬੈਰੀਕੇਡਸ ਨਾਲ ਲਟਕਿਆ ਵੇਖਿਆ ਗਿਆ। ਕਥਿਤ ਤੌਰ 'ਤੇ ਇਹ ਲਾਸ਼ ਉਸੇ ਥਾਂ 'ਤੇ ਮਿਲੀ, ਜਿੱਥੇ ਕਿਸਾਨ ਪਿਛਲੇ ਇੱਕ ਸਾਲ ਤੋਂ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਇਸ ਕਤਲ ਤੋਂ ਬਾਅਦ ਹੁਣ ਸੰਯੁਕਤ ਕਿਸਾਨ ਮੋਰਚਾ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇਸ ਘਟਨਾ ਦਾ ਉਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ।
ਕਿਸਾਨ ਮੋਰਚਾ ਨੇ ਦਾਅਵਾ ਕੀਤਾ ਹੈ ਕਿ ਨਿਹੰਗ ਸਿੰਘਾਂ ਦੇ ਸਮੂਹ ਨੇ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ, “ਲਖਬੀਰ ਸਿੰਘ, ਪੰਜਾਬ ਦੇ ਇੱਕ ਵਿਅਕਤੀ ਦਾ ਅੱਜ ਸਵੇਰੇ ਸਿੰਘੂ ਸਰਹੱਦ ‘ਤੇ ਕਤਲ ਕਰ ਦਿੱਤਾ ਗਿਆ। ਮੌਕੇ 'ਤੇ ਮੌਜੂਦ ਇੱਕ ਨਿਹੰਗ ਸਮੂਹ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਤੇ ਕਿਹਾ ਹੈ ਕਿ ਇਹ ਘਟਨਾ ਮ੍ਰਿਤਕ ਵੱਲੋਂ ਸਰਬਲੋਹ ਗ੍ਰਾਂਟ ਦੇ ਸਬੰਧ ਵਿੱਚ ਤੋੜਫੋੜ ਕਰਨ ਦੀ ਕੋਸ਼ਿਸ਼ ਕਾਰਨ ਵਾਪਰੀ ਹੈ। ਦੱਸਿਆ ਗਿਆ ਹੈ ਕਿ ਇਹ ਮ੍ਰਿਤਕ ਕੁਝ ਸਮੇਂ ਤੋਂ ਨਿਹੰਗਾਂ ਦੇ ਉਸੇ ਸਮੂਹ ਨਾਲ ਰਹਿ ਰਿਹਾ ਸੀ।"
At about 5 am today, a body was found hanging with hands, legs chopped at the spot where farmers' protest is underway (Kundli, Sonipat). No info on who's responsible, FIR lodged against an unknown person. Viral video is a matter of probe, rumours will linger: DSP Hansraj pic.twitter.com/IfWhC2wW4l
— ANI (@ANI) October 15, 2021
ਕਿਸਾਨ ਮੋਰਚਾ ਨੇ ਅੱਗੇ ਕਿਹਾ, "ਅਸੀਂ ਇਸ ਭਿਆਨਕ ਕਤਲ ਦੀ ਨਿੰਦਾ ਕਰਦੇ ਹਾਂ ਅਤੇ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਇਸ ਘਟਨਾ ਦੇ ਦੋਵੇਂ ਪੱਖ, ਨਿਹੰਗ ਸਮੂਹ ਅਤੇ ਮ੍ਰਿਤਕ ਵਿਅਕਤੀ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸਬੰਧ ਨਹੀਂ ਹੈ। ਮੋਰਚਾ ਕਿਸੇ ਵੀ ਧਾਰਮਿਕ ਪਾਠ ਜਾਂ ਚਿੰਨ੍ਹ ਦੀ ਬੇਅਦਬੀ ਦੇ ਵਿਰੁੱਧ ਹੈ, ਪਰ ਇਹ ਕਿਸੇ ਨੂੰ ਵੀ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਦਾ ਅਧਿਕਾਰ ਨਹੀਂ ਦਿੰਦਾ। ਅਸੀਂ ਮੰਗ ਕਰਦੇ ਹਾਂ ਕਿ ਕਤਲ ਅਤੇ ਬੇਅਦਬੀ ਦੇ ਪਿੱਛੇ ਸਾਜ਼ਿਸ਼ ਦੇ ਦੋਸ਼ਾਂ ਦੀ ਜਾਂਚ ਤੋਂ ਬਾਅਦ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ। ਹਮੇਸ਼ਾ ਦੀ ਤਰ੍ਹਾਂ, ਸੰਯੁਕਤ ਕਿਸਾਨ ਮੋਰਚਾ ਕਿਸੇ ਵੀ ਕਾਨੂੰਨੀ ਕਾਰਵਾਈ ਵਿੱਚ ਪੁਲਿਸ ਤੇ ਪ੍ਰਸ਼ਾਸਨ ਦਾ ਸਾਥ ਦੇਵੇਗਾ।
ਇਹ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼- ਹਨਾਨ ਮੌਲਾ
ਇਸ ਦੇ ਨਾਲ ਹੀ, ਆਲ ਇੰਡੀਆ ਕਿਸਾਨ ਸਭਾ ਦੇ ਜਨਰਲ ਸਕੱਤਰ ਹਨਾਨ ਮੌਲਾ ਨੇ ਕਿਹਾ ਹੈ, '' 10 ਮਹੀਨਿਆਂ ਤੋਂ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਦੀ ਠੋਸ ਕੋਸ਼ਿਸ਼ ਚੱਲ ਰਹੀ ਹੈ। ਇਸ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਲੈਣਾ-ਦੇਣਾ ਨਹੀਂ। ਇੱਕ ਸਮੂਹ ਉਥੇ ਮੋਰਚੇ ਦੇ ਬਾਹਰ ਬੈਠਾ ਹੈ, ਉਨ੍ਹਾਂ ਨੇ ਇਹ ਕੀਤਾ ਹੈ। ਪੁਲਿਸ ਨੂੰ ਜਾਂਚ ਕਰਨੀ ਚਾਹੀਦੀ ਹੈ। ”
ਸਿੰਘੂ ਸਰਹੱਦ 'ਤੇ ਤਾਇਨਾਤ ਪੁਲਿਸ ਬਲ
ਦੱਸਿਆ ਜਾ ਰਿਹਾ ਹੈ ਕਿ ਸਿੰਘੂ ਸਰਹੱਦ ਦੇ ਦੋਵੇਂ ਪਾਸੇ ਹਰਿਆਣਾ ਅਤੇ ਦਿੱਲੀ ਦੋਵਾਂ ਦੀ ਪੁਲਿਸ ਮੌਜੂਦ ਹੈ।ਇਸ ਤੋਂ ਪਹਿਲਾਂ 3 ਅਕਤੂਬਰ ਨੂੰ, ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਇੱਕ ਵਾਹਨ ਨਾਲ ਹਮਲਾ ਕੀਤਾ ਗਿਆ ਸੀ ਤੇ ਕਿਸਾਨਾਂ ਨੂੰ ਗੱਡੀ ਹੇਠਾਂ ਦਰੜ ਦਿੱਤਾ ਸੀ। ਇਸ ਘਟਨਾ ਵਿੱਚ 4 ਹੋਰਨਾਂ ਤੋਂ ਇਲਾਵਾ 4 ਕਿਸਾਨਾਂ ਦੀ ਮੌਤ ਹੋ ਗਈ। ਕਿਸਾਨ ਜਥੇਬੰਦੀਆਂ ਨੇ ਦਾਅਵਾ ਕੀਤਾ ਕਿ ਪਿਛਲੇ ਇੱਕ ਸਾਲ ਤੋਂ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਹੁਣ ਤੱਕ 630 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ।