Satyendar Jain Video Viral : ਤਿਹਾੜ ਜੇਲ੍ਹ 'ਚ ਹੋ ਰਿਹੈ ਗਲਤ, ਭਾਜਪਾ ਨੇ ਸਤੇਂਦਰ ਜੈਨ ਖਿਲਾਫ ਦਰਜ ਕਰਵਾਈ ਸ਼ਿਕਾਇਤ
Satyendra Jain Video Viral : ਭਾਜਪਾ ਨੇਤਾਵਾਂ ਪਰਵੇਸ਼ ਵਰਮਾ, ਮਜਿੰਦਰ ਸਿੰਘ ਸਿਰਸਾ ਅਤੇ ਤਜਿੰਦਰ ਪਾਲ ਸਿੰਘ ਬੱਗਾ ਨੇ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਖਿਲਾਫ ਗੈਰ-ਕਾਨੂੰਨੀ ਗਤੀਵਿਧੀਆਂ ਲਈ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ
Satyendra Jain Video Viral : ਭਾਜਪਾ ਨੇਤਾਵਾਂ ਪਰਵੇਸ਼ ਵਰਮਾ, ਮਜਿੰਦਰ ਸਿੰਘ ਸਿਰਸਾ ਅਤੇ ਤਜਿੰਦਰ ਪਾਲ ਸਿੰਘ ਬੱਗਾ ਨੇ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਖਿਲਾਫ ਗੈਰ-ਕਾਨੂੰਨੀ ਗਤੀਵਿਧੀਆਂ ਲਈ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਭਾਜਪਾ ਨੇਤਾਵਾਂ ਨੇ ਕਿਹਾ, "ਸਤੇਂਦਰ ਜੈਨ ਨੇ ਨਾ ਸਿਰਫ ਦਿੱਲੀ ਜੇਲ੍ਹ ਐਕਟ 2000 ਦੇ ਵੱਖ-ਵੱਖ ਨਿਯਮਾਂ ਅਤੇ ਧਾਰਾਵਾਂ ਦੀ ਉਲੰਘਣਾ ਕੀਤੀ ਹੈ, ਬਲਕਿ ਤਿਹਾੜ ਜੇਲ੍ਹ ਵਿੱਚ ਇੱਕ ਬਹੁਤ ਹੀ ਗਲਤ ਮਿਸਾਲ ਕਾਇਮ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ।"
ਭਾਜਪਾ ਆਗੂਆਂ ਨੇ ਆਰੋਪ ਲਾਇਆ ਕਿ ਅਰਵਿੰਦ ਕੇਜਰੀਵਾਲ ਆਪਣੇ ਮੰਤਰੀ ਵਿਰੁੱਧ ਵੀ ਕੋਈ ਕਾਰਵਾਈ ਨਹੀਂ ਕਰ ਰਹੇ ਕਿਉਂਕਿ ਸਤਿੰਦਰ ਜੈਨ ਅਰਵਿੰਦ ਕੇਜਰੀਵਾਲ ਦਾ ਕੁਲੈਕਸ਼ਨ ਏਜੰਟ ਹੈ ਅਤੇ ਇਸ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਸਤਿੰਦਰ ਜੈਨ ਨੂੰ ਸਾਰੀਆਂ ਵੀ.ਵੀ.ਆਈ.ਪੀ ਸਹੂਲਤਾਂ ਦੇਣ ਲਈ ਮਜਬੂਰ ਹਨ। ਭਾਜਪਾ ਆਗੂਆਂ ਨੇ ਇਹ ਵੀ ਦਾਅਵਾ ਕੀਤਾ ਕਿ ਜੈਨ ਦੇ ਹਵਾਲਾ ਲੈਣ-ਦੇਣ ਵਿੱਚ ਕੇਜਰੀਵਾਲ ਦੀ ਸ਼ਮੂਲੀਅਤ ਕਾਰਨ ਸਤੇਂਦਰ ਜੈਨ ਨੂੰ ਮੰਤਰੀ ਮੰਡਲ ਵਿੱਚੋਂ ਨਹੀਂ ਕੱਢਿਆ ਗਿਆ।
ਸਤੇਂਦਰ ਜੈਨ ਦਾ ਮਾਲਿਸ਼ ਕਰਵਾਉਣ ਦਾ ਵੀਡੀਓ ਵਾਇਰਲ
ਆਮ ਆਦਮੀ ਪਾਰਟੀ ਦੇ ਨੇਤਾ ਸਤੇਂਦਰ ਜੈਨ ਦੀ ਤਿਹਾੜ ਜੇਲ 'ਚ ਬੈੱਡ 'ਤੇ ਲੇਟਦੇ ਹੋਏ ਪੈਰਾਂ ਦੀ ਮਸਾਜ ਕਰਵਾਉਣ ਦੀ ਕਥਿਤ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਭਾਜਪਾ ਆਗੂਆਂ ਨੇ ਇਹ ਦੋਸ਼ ਇਸ ਲਈ ਲਾਇਆ ਹੈ ਕਿਉਂਕਿ ਦਿੱਲੀ ਜੇਲ੍ਹ ਵਿਭਾਗ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਅਧੀਨ ਆਉਂਦਾ ਹੈ।
#WATCH | CCTV video emerges of jailed Delhi minister and AAP leader Satyendar Jain getting a massage inside Tihar jail. pic.twitter.com/MnmigOppnd
— ANI (@ANI) November 19, 2022
58 ਸਾਲਾਂ ਜੈਨ , ਜੋ ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਨਿਆਂਇਕ ਹਿਰਾਸਤ ਵਿੱਚ ਹੈ, ਵੀਡੀਓ ਵਿੱਚ ਕੁਝ ਦਸਤਾਵੇਜ਼ ਪੜ੍ਹਦਾ ਦਿਖਾਈ ਦੇ ਰਿਹਾ ਹੈ ਅਤੇ ਇੱਕ ਚਿੱਟੀ ਟੀ-ਸ਼ਰਟ ਵਿੱਚ ਇੱਕ ਵਿਅਕਤੀ ਨੂੰ ਉਸਦੇ ਪੈਰਾਂ ਦੀ ਮਾਲਸ਼ ਕਰਦੇ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਤਿਹਾੜ ਜੇਲ੍ਹ ਦੇ ਸੁਪਰਡੈਂਟ ਅਜੀਤ ਕੁਮਾਰ ਨੂੰ ਜੈਨ ਨੂੰ ਦਿੱਤੇ ਗਏ ਕਥਿਤ ਵੀਆਈਪੀ ਸਲੂਕ ਲਈ ਮੁਅੱਤਲ ਕਰਨ ਤੋਂ ਕੁਝ ਦਿਨ ਬਾਅਦ ਆਇਆ ਹੈ।
ਈਡੀ ਨੇ ਲਾਇਆ ਸੀ ਵੀਵੀਆਈਪੀ ਟ੍ਰੀਟਮੈਂਟ ਦੇਣ ਦਾ ਦੋਸ਼
ਇਸ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦੋਸ਼ ਲਗਾਇਆ ਸੀ ਕਿ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਸਤੇਂਦਰ ਜੈਨ ਨੂੰ ਤਿਹਾੜ ਜੇਲ੍ਹ ਦੇ ਅੰਦਰ ਵੀਆਈਪੀ ਟ੍ਰੀਟਮੈਂਟ ਦੇ ਨਾਲ-ਨਾਲ ਸਿਰ ਦੀ ਮਾਲਿਸ਼, ਪੈਰਾਂ ਦੀ ਮਾਲਿਸ਼ ਅਤੇ ਪਿੱਠ ਦੀ ਮਾਲਿਸ਼ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਵਿੱਤੀ ਜਾਂਚ ਏਜੰਸੀ ਨੇ ਦਿੱਲੀ ਦੇ ਮੰਤਰੀ ਦੀ ਜੇਲ੍ਹ ਵਿੱਚ 'ਆਲੀਸ਼ਾਨ ਜ਼ਿੰਦਗੀ' ਨਾਲ ਸਬੰਧਤ ਸਬੂਤ ਵੀ ਪੇਸ਼ ਕੀਤੇ ਸਨ।