ਮੋਦੀ ਦੇ ਸਹੁੰ ਚੁੱਕ ਸਮਾਗਮ ਮਗਰੋਂ ਸ਼ੇਅਰ ਬਾਜ਼ਾਰ ‘ਚ ਰੌਣਕਾਂ
ਪੀਐਮ ਮੋਦੀ ਨੇ ਲਗਾਤਾਰ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਵੀਰਵਾਰ 30 ਮਈ ਨੂੰ ਸਹੁੰ ਚੁੱਕੀ ਹੈ। ਇਸ ਤੋਂ ਬਾਅਦ ਅੱਜ ਸ਼ੇਅਰ ਬਾਜ਼ਾਰ ‘ਚ ਰੌਣਕ ਲੱਗੀ। ਸਨਸੈਕਸ ਆਪਣੇ ਸ਼ੁਰੂਆਤੀ ਕਾਰੋਬਾਰ ‘ਚ 253.55 ਅੰਕੜੇ ਦੇ ਵਾਧੇ ਨਾਲ ਸਭ ਤੋਂ ਉੱਚੇ ਪੱਧਰ ‘ਤੇ 40,085.52 ‘ਤੇ ਪਹੁੰਚ ਗਿਆ ਹੈ।
ਨਵੀਂ ਦਿੱਲੀ: ਪੀਐਮ ਮੋਦੀ ਨੇ ਲਗਾਤਾਰ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਵੀਰਵਾਰ 30 ਮਈ ਨੂੰ ਸਹੁੰ ਚੁੱਕੀ ਹੈ। ਇਸ ਤੋਂ ਬਾਅਦ ਅੱਜ ਸ਼ੇਅਰ ਬਾਜ਼ਾਰ ‘ਚ ਰੌਣਕ ਲੱਗੀ। ਸਨਸੈਕਸ ਆਪਣੇ ਸ਼ੁਰੂਆਤੀ ਕਾਰੋਬਾਰ ‘ਚ 253.55 ਅੰਕੜੇ ਦੇ ਵਾਧੇ ਨਾਲ ਸਭ ਤੋਂ ਉੱਚੇ ਪੱਧਰ ‘ਤੇ 40,085.52 ‘ਤੇ ਪਹੁੰਚ ਗਿਆ ਹੈ। ਜਦਕਿ ਨਿਫਟੀ ਦੀ ਗੱਲ ਕਰੀਏ ਤਾਂ ਇਸ ‘ਚ 76.2 ਅੰਕਾਂ ਦਾ ਸ਼ੁਰੂਆਤੀ ਵਾਧਾ ਹੋਇਆ। ਇਹ ਅਜੇ 12,022.10 ‘ਤੇ ਕਾਰੋਬਾਰ ਕਰ ਰਿਹਾ ਹੈ। ਸ਼ੇਅਰ ਬਾਜ਼ਾਰ ‘ਚ ਇਸ ਤੇਜ਼ੀ ਪਿੱਛੇ ਸਰਕਾਰ ਦਾ ਜੀਡੀਪੀ ਡੇਟਾ ਹੈ ਜਿਸ ਨੂੰ ਜਾਰੀ ਕੀਤਾ ਜਾਣਾ ਹੈ।
ਬੀਐਸਈ ਸਨਸੈਕਸ ‘ਚ ਸਭ ਤੋਂ ਜ਼ਿਆਦਾ ਉਛਾਲ ਇੰਡੀਅਨ ਆਈਲ, ਭਾਰਤੀ ਪੈਟ੍ਰੋਲੀਅਮ, ਏਸ਼ੀਅਨ ਪੇਂਟਸ, ਟੀਸੀਐਸ, ਐਨਟੀਪੀਸੀ 'ਚ ਰਿਹਾ ਹੈ। ਉਧਰ ਕੱਚੇ ਤੇਲ ਦੀਆਂ ਕੀਮਤਾਂ ‘ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਇਸ ‘ਚ 1.5 ਫੀਸਦੀ ਦੀ ਗਿਰਾਵਟ ਆਈ। ਕੱਚਾ ਤੇਲ ਹਾਲ ਹੀ ਦੇ ਤਿੰਨ ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ ‘ਤੇ ਹੈ। ਵੀਰਵਾਰ ਨੂੰ ਮੋਦੀ ਦੇ ਨਾਲ 57 ਮੰਤਰੀਆਂ ਨੇ ਆਪਣੇ ਅਹੁਦੇ ਦੀ ਸਹੁੰ ਚੁੱਕੀ ਹੈ।