ਸਰਕਾਰ ਨੇ WHO ਦੀਆਂ ਗਾਈਡਲਾਈਨਜ਼ ਤੇ ਵਿਚਾਰ ਕੀਤੇ ਬਿਨਾਂ ਸਾਰਿਆਂ ਨੂੰ ਵੈਕਸੀਨੇਸ਼ਨ ਦੀ ਦਿੱਤੀ ਇਜਾਜ਼ਤ- ਸੀਰਮ ਇੰਸਟੀਟਿਊਟ
ਸਿਹਤ ਨਾਲ ਸਬੰਧਤ ਇਕ ਆਯੋਜਿਤ ਈ-ਸੰਮੇਲਨ ਦੌਰਾਨ ਬੋਲਦਿਆਂ ਸੀਰਮ ਇੰਸਟੀਟਿਊਟ ਆਫ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ ਸੁਰੇਸ਼ ਜਾਧਵ ਨੇ ਕਿਹਾ, 'ਸਰਕਾਰ ਨੇ ਹਰ ਉਮਰ ਵਰਗ ਦੇ ਲੋਕਾਂ ਨੂੰ ਵੈਕਸੀਨੇਸ਼ਨ ਦੀ ਇਜਾਜ਼ਤ ਦੇ ਦਿੱਤੀ। ਇਹ ਦੇਖੇ ਬਿਨਾਂ ਕਿ ਕਿੰਨੀ ਵੈਕਸੀਨ ਹੈ ਤੇ WHO ਗਾਈਡਲਾਈਨਜ਼ ਕੀ ਹਨ?'
ਨਵੀਂ ਦਿੱਲੀ: ਕੋਰੋਨਾ ਦੀ ਦੂਜੀ ਲਹਿਰ ਦੇ ਵਿਚ ਟੀਕੇ ਦੀ ਕਿੱਲਤ ਹੋ ਗਈ ਹੈ। ਇਸ ਸਬੰਧੀ ਸੂਬਿਆਂ ਦਾ ਦਾਅਵਾ ਹੈ ਕਿ 18 ਤੋਂ 44 ਸਾਲ ਤਕ ਦੀ ਉਮਰ ਵਾਲੇ ਲੋਕਾਂ ਲਈ ਕਈ ਸੈਂਟਰਾਂ 'ਤੇ ਟੀਕਾਕਰਨ ਰੋਕਣਾ ਪਿਆ ਹੈ। ਇਸ ਦਰਮਿਆਨ ਟੀਕਾ ਨਿਰਮਾਤਾ ਕੰਪਨੀ ਸੀਰਮ ਇੰਸਟੀਟਿਊਟ ਆਫ ਇੰਡੀਆ ਨੇ ਕਿਹਾ ਕਿ ਸਰਕਾਰ ਨੇ ਬਿਨਾਂ ਵੈਕਸੀਨ ਦੀ ਉਪਲਬਧਤਾ ਤੇ WHO ਗਾਈਡਲਾਈਨਜ਼ ਤੇ ਵਿਚਾਰ ਕੀਤੇ ਸਾਰਿਆਂ ਨੂੰ ਵੈਕਸੀਨੇਸ਼ਨ ਦੀ ਇਜਾਜ਼ਤ ਦੇ ਦਿੱਤੀ।
ਨਿਊਜ਼ ਏਜੰਸੀ ਪੀਟੀਆਈ ਦੇ ਮੁਤਾਬਕ ਸਿਹਤ ਨਾਲ ਸਬੰਧਤ ਇਕ ਆਯੋਜਿਤ ਈ-ਸੰਮੇਲਨ ਦੌਰਾਨ ਬੋਲਦਿਆਂ ਸੀਰਮ ਇੰਸਟੀਟਿਊਟ ਆਫ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ ਸੁਰੇਸ਼ ਜਾਧਵ ਨੇ ਕਿਹਾ, 'ਸਰਕਾਰ ਨੇ ਹਰ ਉਮਰ ਵਰਗ ਦੇ ਲੋਕਾਂ ਨੂੰ ਵੈਕਸੀਨੇਸ਼ਨ ਦੀ ਇਜਾਜ਼ਤ ਦੇ ਦਿੱਤੀ। ਇਹ ਦੇਖੇ ਬਿਨਾਂ ਕਿ ਕਿੰਨੀ ਵੈਕਸੀਨ ਹੈ ਤੇ WHO ਗਾਈਡਲਾਈਨਜ਼ ਕੀ ਹਨ?'
ਉਨ੍ਹਾਂ ਕਿਹਾ ਦੇਸ਼ ਨੂੰ WHO ਦੀਆਂ ਗਾਈਡਲਾਈਨਜ਼ ਦਾ ਪਾਲਣ ਕਰਨਾ ਚਾਹੀਦਾ ਹੈ ਤੇ ਵੈਕਸੀਨ ਦੀ ਪਹਿਲ ਉਸ ਹਿਸਾਬ ਨਾਲ ਹੋਣੀ ਚਾਹੀਦੀ ਹੈ। ਦੱਸ ਦੇਈਏ ਕਿ ਦੇਸ਼ 'ਚ ਇਸ ਸਮੇਂ ਦੋ ਵੈਕਸੀਨ ਉਪਲਬਧ ਹਨ। ਇਕ ਕੋਵਿਸ਼ੀਲਡ ਤੇ ਦੂਜਾ ਭਾਰਤ ਬਾਇਓਟੈਕ ਦੀ ਕੋਵੈਕਸੀਨ। ਔਕਸਫੋਰਡ/ਐਸਟ੍ਰੇਜੈਨੇਕਾ ਦੇ ਕੋਵਿਡ ਰੋਧੀ ਟੀਕੇ ਕੋਵਿਸ਼ੀਲਡ ਦਾ ਉਤਪਾਦਨ ਸੀਰਮ ਇੰਸਟੀਟਿਊਟ ਆਫ ਇੰਡੀਆ ਵੱਲੋਂ ਵੀ ਕੀਤਾ ਜਾ ਰਿਹਾ ਹੈ। ਸਰਕਾਰ ਨੇ ਸਪੁਤਨਿਕ V ਨੂੰ ਵੀ ਇਜਾਜ਼ਤ ਦਿੱਤੀ ਹੈ ਪਰ ਫਿਲਹਾਲ ਲੋਕਾਂ ਲਈ ਇਹ ਉਪਲਬਧ ਨਹੀਂ ਹੈ।
ਦੇਸ਼ 'ਚ ਇਕ ਮਈ ਤੋਂ 18 ਤੋਂ 44 ਸਾਲ ਤਕ ਦੀ ਉਮਰ ਦੇ ਲੋਕਾਂ ਲਈ ਟੀਕਾਕਰਨ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਤਕ ਫਰੰਟ ਲਾਈਨ ਵਰਕਰਸ ਤੇ 45 ਸਾਲ ਤੋਂ ਜ਼ਿਆਦਾ ਉਮਰ ਵਾਲੇ ਲੋਕਾਂ ਨੂੰ ਵੈਕਸੀਨ ਲੈਣ ਦੀ ਇਜਾਜ਼ਤ ਦਿੱਤੀ ਗਈ ਸੀ।
ਇਹ ਵੀ ਪੜ੍ਹੋ: Ludhiana Curfew Relief: ਡੀਸੀ ਦੇ ਹੁਕਮਾਂ ਮੁਤਾਬਕ ਹੁਣ ਲੁਧਿਆਣਾ ਵਾਸਿਆਂ ਨੂੰ ਮਿਲੀ ਕੁਝ ਰਾਹਤ, ਬਦਲ ਗਿਆ ਦੁਕਾਨਾਂ ਖੁਲ੍ਹਣ ਦਾ ਸਮਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904