ਮਿਲਣ ਆਏ, ਪੈਰਾਂ ਨੂੰ ਹੱਥ ਲਾਇਆ ਅਤੇ ਚਲਾ ਦਿੱਤੀਆਂ ਗੋਲੀਆਂ...ਘਰ ਦੇ ਬਾਹਰ ਦੀਵਾਲੀ ਮਨਾ ਰਹੇ ਚਾਚਾ-ਭਤੀਜਾ ਦਾ ਕਤਲ, ਵੀਡੀਓ ਦੇਖ ਕੰਬ ਜਾਵੇਗੀ ਰੂਹ
Shahdara Murder: ਦਿੱਲੀ ਦੇ ਸ਼ਾਹਦਰਾ ਦੇ ਫਰਸ਼ ਬਾਜ਼ਾਰ ਇਲਾਕੇ ਦੀ ਬਿਹਾਰੀ ਕਾਲੋਨੀ 'ਚ ਹਮਲਾਵਰਾਂ ਨੇ ਪੰਜ ਰਾਉਂਡ ਫਾਇਰ ਕੀਤੇ, ਜਿਸ 'ਚ ਚਾਚੇ-ਭਤੀਜੇ ਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Crime News: ਦਿੱਲੀ ਦੇ ਸ਼ਾਹਦਰਾ ਇਲਾਕੇ 'ਚ ਦੀਵਾਲੀ ਦੀ ਰਾਤ ਚਾਚਾ-ਭਤੀਜੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ 40 ਸਾਲਾ ਆਕਾਸ਼ ਸ਼ਰਮਾ ਆਪਣੇ ਭਤੀਜੇ ਰਿਸ਼ਭ ਨਾਲ ਘਰ ਦੇ ਬਾਹਰ ਗਲੀ 'ਚ ਪਟਾਕੇ ਚਲਾ ਰਿਹਾ ਸੀ। ਉਸ ਵੇਲੇ ਹਮਲਾਵਰ ਸਕੂਟਰ 'ਤੇ ਸਵਾਰ ਹੋ ਕੇ ਆਉਂਦੇ ਹਨ, ਜਿਨ੍ਹਾਂ 'ਚੋਂ ਇਕ ਆਕਾਸ਼ ਸ਼ਰਮਾ ਦੇ ਪੈਰਾਂ ਨੂੰ ਹੱਥ ਲਾਉਂਦਾ ਹੈ ਅਤੇ ਦੂਜਾ ਉਥੇ ਹੀ ਖੜ੍ਹਾ ਰਹਿੰਦਾ ਹੈ।
ਕੁਝ ਸਕਿੰਟਾਂ ਬਾਅਦ ਜਦੋਂ ਆਕਾਸ਼ ਪਟਾਕੇ ਨੂੰ ਅੱਗ ਲਾਉਣ ਤੋਂ ਬਾਅਦ ਘਰ ਦੇ ਅੰਦਰ ਜਾਣ ਲਈ ਮੁੜਦਾ ਹੈ, ਤਾਂ ਸ਼ੂਟਰ ਉਸ ਨੂੰ ਪਿੱਛੋਂ ਗੋਲੀ ਮਾਰ ਦਿੰਦਾ ਹੈ। ਇਸ ਦੌਰਾਨ ਆਕਾਸ਼ ਤੋਂ ਇਲਾਵਾ ਉਸ ਦਾ ਬੇਟਾ ਵੀ ਜ਼ਖਮੀ ਹੋ ਗਿਆ। ਜਦੋਂ ਉਸ ਦਾ ਭਤੀਜਾ ਰਿਸ਼ਭ ਹਮਲਾਵਰਾਂ ਦਾ ਪਿੱਛਾ ਕਰਦਾ ਹੈ ਤਾਂ ਉਸ ਨੂੰ ਵੀ ਗੋਲੀ ਮਾਰ ਦਿੱਤੀ ਜਾਂਦੀ ਹੈ। ਹਮਲਾਵਰਾਂ ਨੇ ਕਰੀਬ ਪੰਜ ਰਾਉਂਡ ਫਾਇਰ ਕੀਤੇ। ਇਸ ਕਾਰਨ ਆਕਾਸ਼ ਸ਼ਰਮਾ ਅਤੇ ਉਸ ਦੇ ਭਤੀਜੇ ਰਿਸ਼ਭ ਦੀ ਮੌਤ ਹੋ ਗਈ। ਉੱਥੇ ਹੀ ਸ਼ਰਮਾ ਦਾ ਪੁੱਤਰ ਕ੍ਰਿਸ਼ਨ ਜ਼ਖ਼ਮੀ ਹੋ ਗਿਆ।
राजधानी दिल्ली में दीपावली की रात घर में छाया मातम, एक ने पहले छुए पैर फिर दूसरे ने धांय-धांय कर चला दी गोली... चाचा भतीजे की इस वारदात में हुई मौत#DelhiBreakingNews #DelhiPolice #AbpLive #ABPNews pic.twitter.com/5gWoGzczN2
— Abhishek Nayan (ABP News) (@Abhisheknayan81) November 1, 2024
ਦਿੱਲੀ ਪੁਲਿਸ ਨੇ ਗੋਲੀਬਾਰੀ ਦੀ ਘਟਨਾ ਦੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਗੋਲੀਬਾਰੀ ਦੇ ਸਮੇਂ ਉਹ ਸਕੂਟਰ 'ਤੇ ਬੈਠਾ ਸੀ ਅਤੇ 16 ਸਾਲ ਦਾ ਨਾਬਾਲਗ ਹੈ। ਉਹ ਇਸ ਘਟਨਾ ਦਾ ਮਾਸਟਰ ਮਾਈਂਡ ਹੈ, ਜਿਸ ਨੇ ਕਰੀਬ 17 ਦਿਨ ਪਹਿਲਾਂ ਕਤਲ ਦੀ ਯੋਜਨਾ ਬਣਾਈ ਸੀ। ਦੋਸ਼ੀ ਨਾਬਾਲਗ ਨੇ ਗੋਲੀ ਚਲਾਉਣ ਵਾਲੇ ਨੂੰ ਕਿਰਾਏ 'ਤੇ ਲਿਆਂਦਾ ਸੀ। ਉਹ ਪਿਛਲੇ 2-3 ਦਿਨਾਂ ਤੋਂ ਆਕਾਸ਼ ਨੂੰ ਮਾਰਨ ਲਈ ਘੁੰਮ ਰਹੇ ਸਨ। ਸਕੂਟਰ 'ਤੇ ਬੈਠੇ ਨਾਬਾਲਗ ਨੇ ਸ਼ੂਟਰ ਨੂੰ ਆਕਾਸ਼ 'ਤੇ ਗੋਲੀ ਚਲਾਉਣ ਲਈ ਕਿਹਾ ਸੀ।
ਪੁਲਿਸ ਅਨੁਸਾਰ ਆਕਾਸ਼ ਨੂੰ ਕੁਝ ਪੈਸੇ ਉਧਾਰ ਦਿੱਤੇ ਗਏ ਸਨ, ਜੋ ਉਹ ਵਾਪਸ ਨਹੀਂ ਕਰ ਰਿਹਾ ਸੀ। ਇਸੇ ਗੱਲ ਨੂੰ ਲੈ ਕੇ ਆਪਸੀ ਲੜਾਈ ਚੱਲ ਰਹੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਆਕਾਸ਼ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ ਅਤੇ ਨਾਬਾਲਗ ਮੁੰਡੇ 'ਤੇ ਵੀ ਅਪਰਾਧਿਕ ਮਾਮਲੇ ਦਰਜ ਹਨ। ਅਜਿਹੇ 'ਚ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।