ਵ੍ਹੱਟਸਐਪ 'ਤੇ ਚੈਟ ਕਰਨ ਤੋਂ ਰੋਕਿਆ ਤਾਂ ਪਤਨੀ ਨੇ ਪਤੀ ਦੇ ਭੰਨ੍ਹੇ ਦੰਦ, ਸੋਟੀ ਨਾਲ ਚਾੜ੍ਹਿਆ ਕੁਟਾਪਾ, FIR ਦਰਜ
ਸ਼ਿਮਲਾ ਦੀ ਐਸਪੀ ਮੋਨਿਕਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੋਸ਼ੀ ਮਹਿਲਾ ਖਿਲਾਫ ਆਈਪੀਸੀ ਦੀ ਧਾਰਾ 341,323 ਤੇ 506 ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਸ਼ਿਮਲਾ: ਪਤੀ ਸੋਸ਼ਲ ਸਾਈਟ ਵ੍ਹੱਟਸਐਪ 'ਤੇ ਚੈਟ ਕਰਨ ਤੋਂ ਪਤਨੀ ਨੂੰ ਰੋਕਦਾ ਸੀ। ਇਸ 'ਤੇ ਪਤਨੀ ਨੂੰ ਇੰਨਾ ਗੁੱਸਾ ਆ ਗਿਆ ਕੀ ਉਸ ਨੇ ਪਤੀ ਦੇ ਦੰਦ ਤੋੜ ਦਿੱਤੇ। ਇਸ ਦੇ ਨਾਲ ਹੀ ਪਤੀ 'ਤੇ ਵੀ ਡੰਡਿਆਂ ਨਾਲ ਹਮਲਾ ਕੀਤਾ ਗਿਆ। ਇਹ ਮਾਮਲਾ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦਾ ਦੱਸਿਆ ਗਿਆ ਹੈ। ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ ਤੇ ਜਾਂਚ ਜਾਰੀ ਹੈ।
ਜਾਣਕਾਰੀ ਮੁਤਾਬਕ ਠਿਓਗ ਥਾਣਾ ਖੇਤਰ ਦੇ ਛੈਲਾ ਦਾ ਇਹ ਮਾਮਲਾ ਹੈ। ਪਤੀ ਨੂੰ ਗੱਲਬਾਤ ਦੌਰਾਨ ਪਤਨੀ ਨੂੰ ਰੋਕਣਾ ਮਹਿੰਗਾ ਪੈ ਗਿਆ। ਪਤਨੀ ਦਾ ਮੂਡ ਇੰਨਾ ਖਰਾਬ ਹੋ ਗਿਆ ਕਿ ਪਤਨੀ ਨੇ ਆਪਣੇ ਪਤੀ ਨੂੰ ਬੁਰੀ ਤਰ੍ਹਾਂ ਕੁੱਟਿਆ। ਪਤਨੀ ਨੇ ਪਤੀ 'ਤੇ ਡੰਡਿਆਂ ਨਾਲ ਹਮਲਾ ਕੀਤਾ, ਜਿਸ ਕਾਰਨ ਉਸ ਦੇ ਪਤੀ ਦੇ ਤਿੰਨ ਦੰਦ ਟੁੱਟ ਗਏ।
ਇਹ ਘਟਨਾ ਵੀਰਵਾਰ ਸ਼ਾਮ ਨੂੰ ਸ਼ਿਮਲਾ ਦੇ ਨਾਲ ਲੱਗਦੇ ਥਿਓਗ ਵਿੱਚ ਵਾਪਰੀ। ਜ਼ਖਮੀ ਪਤੀ ਦੀ ਸ਼ਿਕਾਇਤ 'ਤੇ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਪੁਲਸ ਨੇ ਦੋਸ਼ੀ ਪਤਨੀ ਦੇ ਖਿਲਾਫ ਕੁੱਟਮਾਰ ਦੀਆਂ ਧਾਰਾਵਾਂ ਦੇ ਤਹਿਤ ਐਫਆਈਆਰ ਦਰਜ ਕੀਤੀ ਹੈ।
ਹਾਸਲ ਜਾਣਕਾਰੀ ਮੁਤਾਬਕ ਚੈਲਾ ਦੇ ਇੱਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਦੀ ਪਤਨੀ ਕਿਸੇ ਨਾਲ ਫੋਨ 'ਤੇ ਗੱਲਬਾਤ ਕਰ ਰਹੀ ਸੀ। ਜਦੋਂ ਉਸਨੇ ਆਪਣੀ ਪਤਨੀ ਤੋਂ ਇਸ ਬਾਰੇ ਪੁੱਛਿਆ ਤਾਂ ਉਹ ਉੱਚੀ-ਉੱਚੀ ਰੋ ਪਈ। ਪਤਨੀ ਨੇ ਉਸ ਦਾ ਰਾਹ ਰੋਕਿਆ ਅਤੇ ਉਸ 'ਤੇ ਲਾਠੀਆਂ ਮਾਰੀਆਂ ਅਤੇ ਇਸ ਨਾਲ ਉਸ ਦੇ ਤਿੰਨ ਦੰਦ ਟੁੱਟ ਗਏ।
ਸ਼ਿਮਲਾ ਦੀ ਐਸਪੀ ਮੋਨਿਕਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੋਸ਼ੀ ਮਹਿਲਾ ਦੇ ਖਿਲਾਫ ਆਈਪੀਸੀ ਦੀ ਧਾਰਾ 341,323 ਅਤੇ 506 ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਹਮਲੇ ਦਾ ਕਾਰਨ ਕੀ ਰਿਹਾ ਹੈ?
ਇਹ ਵੀ ਪੜ੍ਹੋ: Rakesh Tikait on Protest: ਮੋਦੀ ਸਰਕਾਰ ਦੇ ਸਿਰ ਸੱਤਾ ਦਾ ਨਸ਼ਾ ਚੜ੍ਹਿਆ: ਰਾਕੇਸ਼ ਟਿਕੈਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin