ਪੜਚੋਲ ਕਰੋ

Ban on Kripan: ਭਾਰਤੀ ਹਵਾਈ ਅੱਡਿਆਂ 'ਤੇ ਸਿੱਖ ਮੁਲਾਜ਼ਮ ਨਹੀਂ ਪਹਿਣ ਸਕਣਗੇ ਕਿਰਪਾਨ! ਸਰਕਾਰੀ ਹੁਕਮਾਂ ਮਗਰੋਂ ਵੱਡਾ ਵਿਵਾਦ, ਸਿੱਖ ਬੋਲੇ... ਸਾਡੀ ਧਾਰਮਿਕ ਆਜ਼ਾਦੀ ਨਾ ਖੋਹੋ

ਭਾਰਤ ਦੇ ਹਵਾਈ ਅੱਡਿਆਂ 'ਤੇ ਸਿੱਖ ਮੁਲਾਜ਼ਮਾਂ ਨੂੰ ਕਿਰਪਾਨ ਨਾ ਪਹਿਨਣ ਦੇ ਹੁਕਮ ਦਿੱਤੇ ਗਏ ਹਨ। ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਦੇਸ਼ 'ਚ ਵਿਵਾਦ ਖੜ੍ਹਾ ਹੋ ਗਿਆ ਹੈ। ਹਾਲ ਹੀ ਵਿੱਚ, ਬਿਊਰੋ ਆਫ ਸਿਵਲ ਏਵੀਏਸ਼ਨ ਨੇ ਹਦਾਇਤਾਂ ਜਾਰੀ ਕੀਤੀਆਂ ਹਨ

Sikhs Banned Wearing Kripan on India Airports: ਭਾਰਤ ਦੇ ਹਵਾਈ ਅੱਡਿਆਂ 'ਤੇ ਸਿੱਖ ਮੁਲਾਜ਼ਮਾਂ ਨੂੰ ਕਿਰਪਾਨ ਨਾ ਪਹਿਨਣ ਦੇ ਹੁਕਮ ਦਿੱਤੇ ਗਏ ਹਨ। ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਦੇਸ਼ 'ਚ ਵਿਵਾਦ ਖੜ੍ਹਾ ਹੋ ਗਿਆ ਹੈ। ਹਾਲ ਹੀ ਵਿੱਚ, ਬਿਊਰੋ ਆਫ ਸਿਵਲ ਏਵੀਏਸ਼ਨ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਹਵਾਈ ਅੱਡਿਆਂ 'ਤੇ ਕੰਮ ਕਰਨ ਵਾਲੇ ਸਾਰੇ ਸਿੱਖ ਕਰਮਚਾਰੀਆਂ ਨੂੰ ਸੁਰੱਖਿਆ ਕਾਰਨਾਂ ਕਰਕੇ ਕਿਰਪਾਨ ਨਹੀਂ ਪਹਿਨਣ ਦਿੱਤੀ ਜਾਏਗੀ। ਇਹ ਹੁਕਮ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਜਾਰੀ ਕੀਤਾ ਗਿਆ ਹੈ।

ਉਧਰ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਫੈਸਲੇ ਦੀ ਆਲੋਚਨਾ ਕਰਦਿਆਂ ਇਸ ਨੂੰ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਰਪਾਨ ਸਿੱਖ ਧਰਮ ਵਿੱਚ ਪਵਿੱਤਰ ਚਿੰਨ੍ਹ ਹੈ ਤੇ ਇਸ ਨੂੰ ਪਹਿਨਣਾ ਧਾਰਮਿਕ ਅਧਿਕਾਰ ਹੈ। ਗਿਆਨੀ ਹਰਪ੍ਰੀਤ ਸਿੰਘ ਅਨੁਸਾਰ ਇਸ ਤੋਂ ਪਹਿਲਾਂ ਵੀ ਅਜਿਹੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ, ਜਿਸ ਨਾਲ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ। ਉਨ੍ਹਾਂ ਕਿਹਾ ਕਿ ਹਵਾਬਾਜ਼ੀ ਅਥਾਰਟੀ ਵੱਲੋਂ ਸਿੱਖਾਂ ਨੂੰ ਡਿਊਟੀ ਦੌਰਾਨ ਕਿਰਪਾਨ ਨਾ ਪਹਿਨਣ ਦਾ ਦਿੱਤਾ ਗਿਆ ਹੁਕਮ ਗਲਤ ਹੈ।

ਸੰਵਿਧਾਨ ਵਿੱਚ ਧਾਰਮਿਕ ਚਿੰਨ੍ਹ ਪਹਿਨਣ ਦੀ ਆਜ਼ਾਦੀ 

ਦੱਸ ਦਈਏ ਕਿ ਭਾਰਤੀ ਸੰਵਿਧਾਨ ਸਿੱਖਾਂ ਨੂੰ ਆਪਣੇ ਧਾਰਮਿਕ ਚਿੰਨ੍ਹ ਪਹਿਨਣ ਦੀ ਆਜ਼ਾਦੀ ਦਿੰਦਾ ਹੈ। ਇਸ ਵਿੱਚ ਪੰਜ ਕੱਕਾਰ (ਕੇਸ, ਕੜਾ, ਕੰਘਾ, ਕਛਹਿਰਾ ਤੇ ਕਿਰਪਾਨ) ਸ਼ਾਮਲ ਹਨ। ਉਂਝ ਅਜਿਹੇ ਹੁਕਮ ਪਹਿਲਾਂ ਵੀ ਸਰਕਾਰੀ ਤੇ ਨਿੱਜੀ ਅਦਾਰਿਆਂ ਵਿੱਚ ਜਾਰੀ ਕੀਤੇ ਜਾ ਚੁੱਕੇ ਹਨ, ਜਿਸ ਕਾਰਨ ਸਿੱਖ ਕੌਮ ਵਿੱਚ ਰੋਸ ਪੈਦਾ ਹੁੰਦਾ ਰਿਹਾ ਹੈ।

ਸਿੱਖ ਜਥੇਬੰਦੀਆਂ ਨੇ ਰੋਸ ਪ੍ਰਗਟਾਇਆ

ਇਸ ਹੁਕਮ ਨੂੰ ਸਿੱਖ ਜਥੇਬੰਦੀਆਂ ਵੱਲੋਂ ਹੀ ਨਹੀਂ ਸਗੋਂ ਸਿਆਸੀ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਵੀ ਪ੍ਰਤੀਕਰਮ ਮਿਲ ਰਿਹਾ ਹੈ। ਕਈ ਸੰਗਠਨਾਂ ਦਾ ਕਹਿਣਾ ਹੈ ਕਿ ਧਾਰਮਿਕ ਆਜ਼ਾਦੀ ਦਾ ਅਧਿਕਾਰ ਬੁਨਿਆਦੀ ਅਧਿਕਾਰ ਹੈ ਤੇ ਇਸ ਨੂੰ ਇਸ ਤਰ੍ਹਾਂ ਸੀਮਤ ਕਰਨਾ ਬੇਇਨਸਾਫੀ ਹੈ। ਕੁਝ ਸੰਸਥਾਵਾਂ ਦਾ ਮੰਨਣਾ ਹੈ ਕਿ ਸੁਰੱਖਿਆ ਦਾ ਸਵਾਲ ਮਹੱਤਵਪੂਰਨ ਹੈ, ਪਰ ਇਸ ਨੂੰ ਧਾਰਮਿਕ ਆਜ਼ਾਦੀ ਨਾਲ ਸੰਤੁਲਿਤ ਕਰਨ ਦੀ ਲੋੜ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਦੋ ਵਾਰ ਵਿਵਾਦ ਹੋ ਚੁੱਕਾ ਹੈ। ਸਾਲ 2022 ਵਿੱਚ ਹਵਾਬਾਜ਼ੀ ਮੰਤਰਾਲੇ ਨੇ ਸਿੱਖ ਮੁਲਾਜ਼ਮਾਂ ਨੂੰ ਭਾਰਤੀ ਹਵਾਈ ਅੱਡਿਆਂ 'ਤੇ ਕਿਰਪਾਨ ਨਾ ਲਿਜਾਣ ਦੇ ਹੁਕਮ ਜਾਰੀ ਕੀਤੇ ਸਨ। ਇਸ ਹੁਕਮ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਮੁਖੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਵਾਬਾਜ਼ੀ ਮੰਤਰਾਲੇ ਨੂੰ ਪੱਤਰ ਲਿਖਿਆ ਸੀ। ਉਨ੍ਹਾਂ ਕਿਹਾ ਸੀ ਕਿ ਅਜਿਹਾ ਕਰਕੇ ਹਵਾਬਾਜ਼ੀ ਮੰਤਰਾਲਾ ਸਿੱਖਾਂ ਦੀ ਧਾਰਮਿਕ ਆਜ਼ਾਦੀ ਨੂੰ ਖੋਹਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਬਾਅਦ ਹਵਾਬਾਜ਼ੀ ਮੰਤਰਾਲੇ ਨੇ ਆਪਣੇ ਹੁਕਮ ਵਾਪਸ ਲੈ ਲਏ ਸਨ।

ਇਸੇ ਤਰ੍ਹਾਂ 2017 ਵਿੱਚ ਤਾਮਿਲਨਾਡੂ ਜਾ ਰਹੇ ਕਿਸਾਨ ਆਗੂਆਂ ਨੂੰ ਦਿੱਲੀ ਹਵਾਈ ਅੱਡੇ 'ਤੇ ਜਹਾਜ਼ ਵਿੱਚ ਚੜ੍ਹਨ ਤੋਂ ਰੋਕ ਦਿੱਤਾ ਗਿਆ ਸੀ। ਉਨ੍ਹਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਰੋਕ ਦਿੱਤਾ ਗਿਆ ਸੀ। ਕਿਸਾਨ ਆਗੂਆਂ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਦੇ ਹੁਕਮਾਂ ’ਤੇ ਹੀ ਸੁਰੱਖਿਆ ਮੁਲਾਜ਼ਮਾਂ ਨੇ ਕਿਰਪਾਨ ਨੂੰ ਮੁੱਦਾ ਬਣਾ ਕੇ ਰੋਕਿਆ ਸੀ। 26 ਅਗਸਤ 2024 ਨੂੰ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ ਤੇ ਸੁਖਦੇਵ ਸਿੰਘ ਭੋਜਰਾਜ ਨੂੰ ਦਿੱਲੀ ਏਅਰਪੋਰਟ 'ਤੇ ਜਹਾਜ਼ 'ਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ ਸੀ।

ਨਿਯਮਾਂ ਅਨੁਸਾਰ ਭਾਰਤ ਵਿੱਚ ਘਰੇਲੂ ਉਡਾਣਾਂ ਵਿੱਚ ਸਿੱਖ ਯਾਤਰੀਆਂ ਨੂੰ ਕਿਰਪਾਨ ਰੱਖਣ ਦੀ ਇਜਾਜ਼ਤ ਹੈ। ਹਾਲਾਂਕਿ, ਕਿਰਪਾਨ ਦੀ ਲੰਬਾਈ 23 ਸੈਂਟੀਮੀਟਰ (9 ਇੰਚ) ਤੋਂ ਵੱਧ ਨਹੀਂ ਹੋਣੀ ਚਾਹੀਦੀ ਤੇ ਬਲੇਡ ਦੀ ਲੰਬਾਈ 15 ਸੈਂਟੀਮੀਟਰ (6 ਇੰਚ) ਤੋਂ ਵੱਧ ਨਹੀਂ ਹੋਣੀ ਚਾਹੀਦੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Public Holiday: ਸਕੂਲ-ਕਾਲਜ ਸਣੇ ਬੈਂਕ ਇੰਨੇ ਦਿਨ ਰਹਿਣਗੇ ਬੰਦ, ਜਾਣੋ ਪੰਜਾਬ 'ਚ ਕਿੰਨੇ ਦਿਨਾਂ ਦੀਆਂ ਛੁੱਟੀਆਂ
Public Holiday: ਸਕੂਲ-ਕਾਲਜ ਸਣੇ ਬੈਂਕ ਇੰਨੇ ਦਿਨ ਰਹਿਣਗੇ ਬੰਦ, ਜਾਣੋ ਪੰਜਾਬ 'ਚ ਕਿੰਨੇ ਦਿਨਾਂ ਦੀਆਂ ਛੁੱਟੀਆਂ
Jammu Kashmir: ਸਰਕਾਰ ਬਣਦਿਆਂ ਹੀ ਕਸ਼ਮੀਰੀਆਂ ਨੇ ਚੁੱਕਿਆ ਵੱਡਾ ਕਦਮ! ਧਾਰਾ 370 ਦੀ ਬਹਾਲੀ ਦਾ ਪ੍ਰਸਤਾਵ ਪਾਸ, ਮੋਦੀ ਸਰਕਾਰ ਸਾਹਮਣੇ ਰੱਖ ਦਿੱਤੀਆਂ ਇਹ ਮੰਗਾਂ
Jammu Kashmir: ਸਰਕਾਰ ਬਣਦਿਆਂ ਹੀ ਕਸ਼ਮੀਰੀਆਂ ਨੇ ਚੁੱਕਿਆ ਵੱਡਾ ਕਦਮ! ਧਾਰਾ 370 ਦੀ ਬਹਾਲੀ ਦਾ ਪ੍ਰਸਤਾਵ ਪਾਸ, ਮੋਦੀ ਸਰਕਾਰ ਸਾਹਮਣੇ ਰੱਖ ਦਿੱਤੀਆਂ ਇਹ ਮੰਗਾਂ
Gold-Silver Rate Today: ਸੋਨੇ ਦੀ ਕੀਮਤ 'ਚ ਗਿਰਾਵਟ ਜਾਰੀ, ਅੱਜ ਵੀ 10 ਗ੍ਰਾਮ ਦੇ ਡਿੱਗੇ ਭਾਅ, ਖਰੀਦਣ ਤੋਂ ਪਹਿਲਾਂ ਕਰੋ ਚੈੱਕ
ਸੋਨੇ ਦੀ ਕੀਮਤ 'ਚ ਗਿਰਾਵਟ ਜਾਰੀ, ਅੱਜ ਵੀ 10 ਗ੍ਰਾਮ ਦੇ ਡਿੱਗੇ ਭਾਅ, ਖਰੀਦਣ ਤੋਂ ਪਹਿਲਾਂ ਕਰੋ ਚੈੱਕ
Desi Ghee: ਬਿਨਾਂ ਦੁੱਧ ਤੇ ਮੱਖਣ ਤੋਂ ਹੀ ਬਣਾਓ 600 ਰੁਪਏ ਕਿੱਲੋ ਵਾਲਾ ਦੇਸੀ ਘਿਓ! ਸਿਹਤ ਲਈ ਵੀ ਬੇਹੱਦ ਲਾਹੇਵੰਦ
Desi Ghee: ਬਿਨਾਂ ਦੁੱਧ ਤੇ ਮੱਖਣ ਤੋਂ ਹੀ ਬਣਾਓ 600 ਰੁਪਏ ਕਿੱਲੋ ਵਾਲਾ ਦੇਸੀ ਘਿਓ! ਸਿਹਤ ਲਈ ਵੀ ਬੇਹੱਦ ਲਾਹੇਵੰਦ
Advertisement
ABP Premium

ਵੀਡੀਓਜ਼

Dimpy Dhillon ਨੇ Amrita Warring ਨੂੰ ਕਿਹਾ ਭੈਣ, ਨਤੀਜਿਆਂ ਵਾਲੇ ਦਿਨ ਤਗੜੇ ਹੋ ਕੇ ਆਇਓGidharbaha ਸੀਟ 'ਤੇ ਫਸਿਆ ਪੇਚ, Jasbir Dimpa ਨੇ BJP ਤੇ AAP ਬਾਰੇ ਕਹੀ ਵੱਡੀ ਗੱਲ100 ਰੁਪਏ ਦੇ ਸ਼ਗਨ ਪਿੱਛੇ ਵੋਟਾਂ ਨਾ ਪਾ ਦਿਓ-ਭਗਵੰਤ ਮਾਨਸੀਐਮ ਮਾਨ ਨੇ ਸੁਣਾਇਆ ਰਜਿੰਦਰ ਕੌਰ ਭੱਠਲ ਵਾਲਾ ਕਿੱਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Public Holiday: ਸਕੂਲ-ਕਾਲਜ ਸਣੇ ਬੈਂਕ ਇੰਨੇ ਦਿਨ ਰਹਿਣਗੇ ਬੰਦ, ਜਾਣੋ ਪੰਜਾਬ 'ਚ ਕਿੰਨੇ ਦਿਨਾਂ ਦੀਆਂ ਛੁੱਟੀਆਂ
Public Holiday: ਸਕੂਲ-ਕਾਲਜ ਸਣੇ ਬੈਂਕ ਇੰਨੇ ਦਿਨ ਰਹਿਣਗੇ ਬੰਦ, ਜਾਣੋ ਪੰਜਾਬ 'ਚ ਕਿੰਨੇ ਦਿਨਾਂ ਦੀਆਂ ਛੁੱਟੀਆਂ
Jammu Kashmir: ਸਰਕਾਰ ਬਣਦਿਆਂ ਹੀ ਕਸ਼ਮੀਰੀਆਂ ਨੇ ਚੁੱਕਿਆ ਵੱਡਾ ਕਦਮ! ਧਾਰਾ 370 ਦੀ ਬਹਾਲੀ ਦਾ ਪ੍ਰਸਤਾਵ ਪਾਸ, ਮੋਦੀ ਸਰਕਾਰ ਸਾਹਮਣੇ ਰੱਖ ਦਿੱਤੀਆਂ ਇਹ ਮੰਗਾਂ
Jammu Kashmir: ਸਰਕਾਰ ਬਣਦਿਆਂ ਹੀ ਕਸ਼ਮੀਰੀਆਂ ਨੇ ਚੁੱਕਿਆ ਵੱਡਾ ਕਦਮ! ਧਾਰਾ 370 ਦੀ ਬਹਾਲੀ ਦਾ ਪ੍ਰਸਤਾਵ ਪਾਸ, ਮੋਦੀ ਸਰਕਾਰ ਸਾਹਮਣੇ ਰੱਖ ਦਿੱਤੀਆਂ ਇਹ ਮੰਗਾਂ
Gold-Silver Rate Today: ਸੋਨੇ ਦੀ ਕੀਮਤ 'ਚ ਗਿਰਾਵਟ ਜਾਰੀ, ਅੱਜ ਵੀ 10 ਗ੍ਰਾਮ ਦੇ ਡਿੱਗੇ ਭਾਅ, ਖਰੀਦਣ ਤੋਂ ਪਹਿਲਾਂ ਕਰੋ ਚੈੱਕ
ਸੋਨੇ ਦੀ ਕੀਮਤ 'ਚ ਗਿਰਾਵਟ ਜਾਰੀ, ਅੱਜ ਵੀ 10 ਗ੍ਰਾਮ ਦੇ ਡਿੱਗੇ ਭਾਅ, ਖਰੀਦਣ ਤੋਂ ਪਹਿਲਾਂ ਕਰੋ ਚੈੱਕ
Desi Ghee: ਬਿਨਾਂ ਦੁੱਧ ਤੇ ਮੱਖਣ ਤੋਂ ਹੀ ਬਣਾਓ 600 ਰੁਪਏ ਕਿੱਲੋ ਵਾਲਾ ਦੇਸੀ ਘਿਓ! ਸਿਹਤ ਲਈ ਵੀ ਬੇਹੱਦ ਲਾਹੇਵੰਦ
Desi Ghee: ਬਿਨਾਂ ਦੁੱਧ ਤੇ ਮੱਖਣ ਤੋਂ ਹੀ ਬਣਾਓ 600 ਰੁਪਏ ਕਿੱਲੋ ਵਾਲਾ ਦੇਸੀ ਘਿਓ! ਸਿਹਤ ਲਈ ਵੀ ਬੇਹੱਦ ਲਾਹੇਵੰਦ
Somy Ali on Salman: ਸਲਮਾਨ ਖਾਨ ਦੀ ਗੰ*ਦੀ ਹਰਕਤ ਦਾ ਸਾਬਕਾ ਪ੍ਰੇਮਿਕਾ ਸੋਮੀ ਅਲੀ ਵੱਲੋਂ ਵੱਡਾ ਖੁਲਾਸਾ, ਦੱਸਿਆ ਕਿਉਂ ਛੱਡਿਆ ਬਾਲੀਵੁੱਡ
ਸਲਮਾਨ ਖਾਨ ਦੀ ਗੰ*ਦੀ ਹਰਕਤ ਦਾ ਸਾਬਕਾ ਪ੍ਰੇਮਿਕਾ ਸੋਮੀ ਅਲੀ ਵੱਲੋਂ ਵੱਡਾ ਖੁਲਾਸਾ, ਦੱਸਿਆ ਕਿਉਂ ਛੱਡਿਆ ਬਾਲੀਵੁੱਡ
iphone Blast: ਆਈਫੋਨ ਦੀ ਸੁਰੱਖਿਆ 'ਤੇ ਖੜ੍ਹੇ ਹੋਏ ਸਵਾਲ ! ਔਰਤ ਦੇ ਹੱਥ 'ਚ ਬੰਬ ਵਾਂਗ ਫਟਿਆ, ਹੁਣ ਕੰਪਨੀ ਨੇ ਦਿੱਤਾ ਇਹ ਜਵਾਬ
ਆਈਫੋਨ ਦੀ ਸੁਰੱਖਿਆ 'ਤੇ ਖੜ੍ਹੇ ਹੋਏ ਸਵਾਲ ! ਔਰਤ ਦੇ ਹੱਥ 'ਚ ਬੰਬ ਵਾਂਗ ਫਟਿਆ, ਹੁਣ ਕੰਪਨੀ ਨੇ ਦਿੱਤਾ ਇਹ ਜਵਾਬ
D2D Technology BSNL: ਬੀਐਸਐਨਐੱਲ ਦਾ ਵੱਡਾ ਧਮਾਕਾ! ਬਗੈਰ ਸਿਮ ਹੀ ਚੱਲਣਗੇ ਮੋਬਾਈਲ, Airtel-Jio ਦੀ ਉੱਡੀ ਨੀਂਦ! 
ਬੀਐਸਐਨਐੱਲ ਦਾ ਵੱਡਾ ਧਮਾਕਾ! ਬਗੈਰ ਸਿਮ ਹੀ ਚੱਲਣਗੇ ਮੋਬਾਈਲ, Airtel-Jio ਦੀ ਉੱਡੀ ਨੀਂਦ! 

Embed widget