ਕਿਸਾਨ ਅੰਦੋਲਨ 'ਚ ਕੋਰੋਨਾ ਦੀ ਐਂਟਰੀ, ਸਿੰਘੂ ਬਾਰਡਰ 'ਤੇ ਦੋ ਕੋਰੋਨਾ ਪੌਜ਼ੇਟਿਵ
ਜਾਂਚ ਰਿਪੋਰਟ 'ਚ ਕੋਰੋਨਾ ਪੌਜ਼ੇਟਿਵ ਪਾਏ ਗਏ ਦੋਵੇਂ ਅਫਸਰ ਹੋਮ ਆਇਸੋਲੇਸ਼ਨ 'ਚ ਚਲੇ ਗਏ ਹਨ।ਜਾਂਚ ਰਿਪੋਰਟ 'ਚ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਇਹ ਦੋਵੇਂ ਅਫਸਰ ਹੋਮ ਆਇਸੋਲੇਸ਼ਨ 'ਚ ਚਲੇ ਗਏ ਹਨ।
ਨਵੀਂ ਦਿੱਲੀ: ਦਿੱਲੀ ਦੇ ਸਿੰਘੂ ਬਾਰਡਰ 'ਤੇ ਕਿਸਾਨ ਅੰਦੋਲਨ ਦੌਰਾਨ ਫੋਰਸ ਨੂੰ ਲੀਡ ਕਰਨ ਵਾਲੇ ਦੋ ਆਈਪੀਐਸ ਅਧਿਕਾਰੀ ਕੋਰੋਨਾ ਪੌਜ਼ੇਟਿਵ ਨਿੱਕਲੇ ਹਨ। ਇਨ੍ਹਾਂ ਅਫਸਰਾਂ 'ਚ ਆਊਟਰ ਨੌਰਥ ਦੇ ਡੀਸੀਪੀ ਗੌਰਵ ਤੇ ਐਡੀਸ਼ਨਲ ਡੀਸੀਪੀ ਘਨਸ਼ਿਆਮ ਬਾਂਸਲ ਹਨ। ਜੋ ਜਾਂਚ ਰਿਪੋਰਟ 'ਚ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਇਹ ਦੋਵੇਂ ਅਫਸਰ ਹੋਮ ਆਇਸੋਲੇਸ਼ਨ 'ਚ ਚਲੇ ਗਏ ਹਨ।
A DCP & an Additional DCP, who were leading police force at Singhu border where farmers are protesting against three farm laws, have tested positive for COVID-19: Delhi Police
— ANI (@ANI) December 11, 2020
ਸਰਕਾਰ ਦਾ ਪ੍ਰਸਤਾਵ ਖਾਰਜ ਕਰਨ ਤੋਂ ਬਾਅਦ ਕਿਸਾਨਾਂ ਨੇ ਅੰਦੋਲਨ ਨੂੰ ਦੇਸ਼ਵਿਆਪੀ ਬਣਾਉਣ ਦੀ ਚੇਤਾਵਨੀ ਦੇ ਦਿੱਤੀ ਹੈ। ਸਾਫ ਸ਼ਬਦਾਂ 'ਚ ਕਹਿ ਦਿੱਤਾ ਹੈ ਕਿ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ਉਹ ਡਟੇ ਰਹਿਣਗੇ। ਅੰਦੋਲਨ ਲੰਬਾ ਚੱਲੇਗਾ ਤਾਂ ਇਸ ਦੇ ਇੰਤਜ਼ਾਮ ਵੀ ਦਿੱਲੀ ਦੇ ਵੱਖ-ਵੱਖ ਬਾਰਡਰਸ 'ਤੇ ਮੁਕੰਮਲ ਦਿਖਾਈ ਦੇ ਰਹੇ ਹਨ।
450 ਕਿਲੋਮੀਟਰ ਦੂਰ ਪੰਜਾਬ ਤੋਂ ਘੋੜਿਆਂ ਦੀ ਸਵਾਰੀ ਕਰਦਾ ਗੁਰੂ ਨਾਨਕ ਦਲ ਮੰਡੀਆ ਦਾ ਜੱਥਾ ਦਿੱਲੀ ਬਾਰਡਰ 'ਤੇ ਪਹੁੰਚ ਗਿਆ ਹੈ। ਕੁੰਡਲੀ ਬਾਰਡਰ ਦੇ ਕਰੀਬ ਇਸ ਜਥੇ ਨੇ ਡੇਰਾ ਜਮਾਉਂਦਿਆਂ ਕਿਸਾਨਾਂ ਦੀ ਮਦਦ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਲਈ ਲੰਗਰ ਪੱਕ ਰਹੇ ਹਨ।
ਲਗਾਤਾਰ ਵਧ ਰਹੀ ਕਿਸਾਨਾਂ ਦੀ ਸੰਖਿਆ:
ਖੇਤੀ ਕਾਨੂੰਨ 'ਤੇ ਸਰਕਾਰ ਨਾਲ ਜਿਵੇਂ ਖਿੱਚੋਤਾਣ ਵਧ ਰਹੀ ਹੈ ਉਵੇਂ ਹੀ ਦਿੱਲੀ ਸਰਹੱਦਾਂ 'ਤੇ ਕਿਸਾਨਾਂ ਦੀ ਗਿਣਤੀ ਵਧ ਰਹੀ ਹੈ। ਦਿੱਲੀ 'ਚ ਸਿੰਘੂ ਬਾਰਡਰ 'ਤੇ ਕਿਸਾਨਾਂ ਨੇ ਅੰਦੋਲਨਕਾਰੀਆਂ ਲਈ ਵੱਡਾ ਮੰਚ ਬਣਾਇਆ ਗਿਆ ਹੈ। ਜਿਸ 'ਤੇ ਹਜ਼ਾਰਾਂ ਦੀ ਸੰਖਿਆਂ 'ਚ ਕਿਸਾਨ ਬੈਠੇ ਦਿਖਾਈ ਦੇ ਰਹੇ ਹਨ।
ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਕਰਾਂਗਾਂ ਜਨ ਅੰਦੋਲਨ: ਅੰਨਾ ਹਜਾਰੇ ਦੀ ਕੇਂਦਰ ਨੂੰ ਚੇਤਾਵਨੀ
ਆਪਣੇ ਵਿਆਹ 'ਚ ਅਨੋਖਾ ਕੰਮ ਕਰਕੇ ਬੌਕਸਰ ਦਾ ਕਿਸਾਨ ਅੰਦੋਲਨ ਨੂੰ ਸਮਰਥਨ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ