ਮਾਨਸੂਨ ਨੇ ਉਡਾਈਆਂ ਮੌਸਮ ਵਿਭਾਗ ਦੀਆਂ ਨੀਂਦਰਾਂ
ਭਾਰਤ ‘ਚ ਮਾਨਸੂਨ ਦੀ ਚਾਲ ਮੱਠੀ ਪੈ ਗਈ ਹੈ। ਇਸ ਕਾਰਨ ਮਾਨਸੂਨ ਕੇਰਲ ‘ਚ ਕਰੀਬ ਹਫਤਾ ਦੇਰੀ ਨਾਲ ਪਹੁੰਚਿਆ। ਜੂਨ ਮਹੀਨੇ ‘ਚ ਹੁਣ ਤਕ ਬਾਰਸ਼ ਆਮ ਨਾਲੋਂ 44 ਫੀਸਦ ਘੱਟ ਹੋਈ ਹੈ। ਇਸ ਦੇ ਚੱਲਦਿਆਂ ਬਾਰਸ਼ ‘ਤੇ ਨਿਰਭਰ ਖੇਤੀ ‘ਤੇ ਅਸਰ ਪੈ ਰਿਹਾ ਹੈ ਤੇ ਕਈ ਹਿੱਸਿਆਂ ‘ਚ ਸੁੱਕੇ ਦੇ ਹਾਲਾਤ ਬਣੇ ਹੋਏ ਹਨ।
ਨਵੀਂ ਦਿੱਲੀ: ਭਾਰਤ ‘ਚ ਮਾਨਸੂਨ ਦੀ ਚਾਲ ਮੱਠੀ ਪੈ ਗਈ ਹੈ। ਇਸ ਕਾਰਨ ਮਾਨਸੂਨ ਕੇਰਲ ‘ਚ ਕਰੀਬ ਹਫਤਾ ਦੇਰੀ ਨਾਲ ਪਹੁੰਚਿਆ। ਜੂਨ ਮਹੀਨੇ ‘ਚ ਹੁਣ ਤਕ ਬਾਰਸ਼ ਆਮ ਨਾਲੋਂ 44 ਫੀਸਦ ਘੱਟ ਹੋਈ ਹੈ। ਇਸ ਦੇ ਚੱਲਦਿਆਂ ਬਾਰਸ਼ ‘ਤੇ ਨਿਰਭਰ ਖੇਤੀ ‘ਤੇ ਅਸਰ ਪੈ ਰਿਹਾ ਹੈ ਤੇ ਕਈ ਹਿੱਸਿਆਂ ‘ਚ ਸੁੱਕੇ ਦੇ ਹਾਲਾਤ ਬਣੇ ਹੋਏ ਹਨ।
ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਇਸ ਸਾਲ ਦੀ ਔਸਤ ਬਾਰਸ਼ ਦੀ ਭਵਿੱਖਵਾਣੀ ਕੀਤੀ ਹੈ। ਦੇਸ਼ ਦੀ ਪ੍ਰਾਈਵੇਟ ਮੌਸਮ ਏਜੰਸੀ ਸਕਾਈਮੈੱਟ ਨੇ ਬਾਰਸ਼ ਦਾ ਅਨੁਮਾਨ ਲਾਇਆ ਹੈ। ਪਹਿਲੀ ਜੂਨ ਨੂੰ ਮਾਨਸੂਨ ਕੇਰਲ ‘ਚ ਪਹੁੰਚ ਜਾਂਦਾ ਹੈ ਤੇ ਜੁਲਾਈ ਦੇ ਮੱਧ ਤਕ ਪੂਰੇ ਦੇਸ਼ ‘ਚ ਫੈਲ ਜਾਂਦਾ ਹੈ। ਜਦਕਿ ਇਸ ਸਾਲ ਮਾਨਸੂਨ ਕੇਰਲ ‘ਚ ਅੱਠ ਜੂਨ ਨੂੰ ਆਇਆ।
ਉਧਰ ਅਰਬ ਸਾਗਰ ‘ਚ ਆਏ ਚੱਕਰਵਾਤ ਵਾਯੂ ਨੇ ਇਸ ਦੀ ਨਮੀ ਸੌਖ ਲਈ ਹੈ। ਇਸ ਕਾਰਨ ਇਸ ਦੀ ਚਾਲ ਹੌਲੀ ਹੋ ਗਈ ਹੈ। ਆਮ ਤੌਰ ‘ਤੇ 15 ਜੂਨ ਤਕ ਮਾਨਸੂਨ ਅੱਧੇ ਦੇਸ਼ ‘ਚ ਆ ਜਾਂਦਾ ਹੈ, ਪਰ ਇਸ ਸਾਲ ਦੇਸ਼ ਦੇ ਇੱਕ ਚੌਥਾਈ ਹਿੱਸਿਆਂ ‘ਚ ਅਜੇ ਤਕ ਮਾਨਸੂਨ ਪਹੁੰਚਿਆ ਹੈ। ਅਕਸਰ ਵੇਖਿਆ ਗਿਆ ਹੈ ਕਿ ਜਿਸ ਸਾਲ ਮਾਨਸੂਨ ‘ਚ ਦੇਰੀ ਹੁੰਦੀ ਹੈ, ਉਸ ਸਾਲ ਬਾਰਸ਼ ਵੀ ਘੱਟ ਹੁੰਦੀ ਹੈ।