Monsoon Parliament Session: 'ਅਸ਼ਲੀਲ ਲੱਛਣ ਦੇ ਦਰਸ਼ਨ', ਸਮ੍ਰਿਤੀ ਨੇ ਸੰਸਦ 'ਚ ਫਲਾਇੰਗ ਕਿੱਸ ਨੂੰ ਲੈ ਕੇ ਰਾਹੁਲ 'ਤੇ ਸਾਧਿਆ ਨਿਸ਼ਾਨਾ
Smriti irani: ਲੋਕ ਸਭਾ 'ਚ ਬੁੱਧਵਾਰ ਨੂੰ ਬੇਭਰੋਸਗੀ ਮਤੇ 'ਤੇ ਚਰਚਾ ਦੌਰਾਨ ਵਿਵਾਦ ਖੜ੍ਹਾ ਹੋ ਗਿਆ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਦੋਸ਼ ਲਾਇਆ ਕਿ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਲੋਕ ਸਭਾ ਤੋਂ ਬਾਹਰ ਜਾਂਦੇ ਸਮੇਂ ਅਸ਼ਲੀਲ ਇਸ਼ਾਰੇ ਕੀਤੇ, ਜਿਸ ਲਈ ਉਨ੍ਹਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ।
Smriti irani: ਲੋਕ ਸਭਾ 'ਚ ਬੁੱਧਵਾਰ ਨੂੰ ਬੇਭਰੋਸਗੀ ਮਤੇ 'ਤੇ ਚਰਚਾ ਦੌਰਾਨ ਵਿਵਾਦ ਖੜ੍ਹਾ ਹੋ ਗਿਆ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਦੋਸ਼ ਲਾਇਆ ਕਿ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਲੋਕ ਸਭਾ ਤੋਂ ਬਾਹਰ ਜਾਂਦੇ ਸਮੇਂ ਅਸ਼ਲੀਲ ਇਸ਼ਾਰੇ ਕੀਤੇ, ਜਿਸ ਲਈ ਉਨ੍ਹਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ।
ਸਮ੍ਰਿਤੀ ਦਾ ਇਲਜ਼ਾਮ ਸੀ ਕਿ ਜਦੋਂ ਔਰਤਾਂ ਸੰਸਦ 'ਚ ਬੈਠੀਆਂ ਹੁੰਦੀਆਂ ਸਨ ਤਾਂ ਉਦੋਂ ਕੋਈ ਇਸ ਤਰ੍ਹਾਂ ਫਲਾਇੰਗ ਕਿੱਸ ਕਰਨ ਦਾ ਇਸ਼ਾਰਾ ਕਰੇ ਤਾਂ ਇਹ ਬਹੁਤ ਹੀ ਅਸ਼ਲੀਲ ਹੈ।
ਆਪਣੇ ਸੰਬੋਧਨ 'ਚ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਮੈਂ ਇਕ ਗੱਲ 'ਤੇ ਇਤਰਾਜ਼ ਕਰਨਾ ਚਾਹੁੰਦੀ ਹਾਂ। ਜਿਨ੍ਹਾਂ ਨੂੰ ਮੇਰੇ ਸਾਹਮਣੇ ਬਿਆਨ ਦੇਣ ਦਾ ਅਧਿਕਾਰ ਦਿੱਤਾ ਗਿਆ ਸੀ, ਉਨ੍ਹਾਂ ਨੇ ਜਾਂਦਿਆਂ-ਜਾਂਦਿਆਂ ਅਸ਼ਲੀਲ ਇਸ਼ਾਰੇ ਕੀਤੇ। ਜਦੋਂ ਮਹਿਲਾ ਸੰਸਦ ਮੈਂਬਰ ਸਦਨ ਵਿੱਚ ਬੈਠੀਆਂ ਹੋਈਆਂ ਹਨ, ਉਸ ਸਮੇਂ ਫਲਾਇੰਗ ਕਿੱਸ ਦਾ ਇਸ਼ਾਰਾ ਕੀਤਾ ਗਿਆ। ਅਜਿਹਾ ਮਾਣਮੱਤਾ ਵਤੀਰਾ ਸਦਨ ਵਿੱਚ ਕਦੇ ਨਹੀਂ ਦੇਖਿਆ ਗਿਆ।
ਸਮ੍ਰਿਤੀ ਇਰਾਨੀ ਨੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਹ ਉਸ ਪਰਿਵਾਰ ਦੇ ਲੱਛਣ ਹਨ, ਜੋ ਕਿ ਅੱਜ ਦੇਸ਼ ਨੇ ਵੀ ਦੇਖ ਲਏ ਹਨ। ਕੇਂਦਰੀ ਮੰਤਰੀ ਦੇ ਇਸ ਦੋਸ਼ ਤੋਂ ਬਾਅਦ ਸਦਨ 'ਚ ਹੰਗਾਮਾ ਹੋ ਗਿਆ ਅਤੇ ਇੰਨਾ ਹੀ ਨਹੀਂ ਭਾਰਤੀ ਜਨਤਾ ਪਾਰਟੀ ਦੀ ਤਰਫੋਂ ਰਾਹੁਲ ਗਾਂਧੀ ਖਿਲਾਫ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
NDA women MPs write to Lok Sabha Speaker Om Birla demanding strict action against Congress MP Rahul Gandhi alleging him of making inappropriate gesture towards BJP MP Smriti Irani and displaying indecent behaviour in the House. pic.twitter.com/E1FD3X2hZC
— ANI (@ANI) August 9, 2023
ਤੁਹਾਨੂੰ ਦੱਸ ਦਈਏ ਕਿ ਕਾਂਗਰਸ ਸੰਸਦ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਬੇਭਰੋਸਗੀ ਮਤੇ ਦੇ ਦੂਜੇ ਦਿਨ ਸਦਨ ਵਿੱਚ ਚਰਚਾ ਸ਼ੁਰੂ ਕੀਤੀ। ਕਰੀਬ ਅੱਧੇ ਘੰਟੇ ਦੇ ਭਾਸ਼ਣ 'ਚ ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ, ਰਾਹੁਲ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਨੇ ਮਨੀਪੁਰ 'ਚ ਭਾਰਤ ਦਾ ਕਤਲ ਕੀਤਾ ਹੈ, ਇਹ ਭਾਰਤ ਮਾਤਾ ਦਾ ਕਤਲ ਹੈ। ਰਾਹੁਲ ਦੇ ਦੋਸ਼ਾਂ 'ਤੇ ਸਦਨ 'ਚ ਕਾਫੀ ਹੰਗਾਮਾ ਹੋਇਆ।
ਇਹ ਵੀ ਪੜ੍ਹੋ: Dr Manmohan Singh: ਆਮ ਆਦਮੀ ਪਾਰਟੀ ਨੇ ਬੰਨ੍ਹੇ ਡਾ. ਮਨਮੋਹਨ ਸਿੰਘ ਦੀਆਂ ਤਾਰੀਫਾਂ ਦੇ ਪੁਲ, ਰਾਘਵ ਚੱਢਾ ਬੋਲੇ...ਤਹਿ ਦਿਲੋਂ ਧੰਨਵਾਦ