ਕਸ਼ਮੀਰ 'ਚ ਬਰਫਬਾਰੀ ਨਾਲ ਉੱਤਰੀ ਭਾਰਤ ਠਰਿਆ, ਇਨ੍ਹਾਂ ਤਿੰਨ ਸੂਬਿਆਂ 'ਚ ਚੱਕਰਵਾਤ ਦਾ ਖਦਸ਼ਾ
ਕਸ਼ਮੀਰ ਦੇ ਜ਼ਿਆਦਾਤਰ ਮੈਦਾਨੀ ਇਲਾਕਿਆਂ 'ਚ ਸੋਮਵਾਰ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ ਜਿਸ ਕਾਰਨ ਘਾਟੀ ਨੂੰ ਲੱਦਾਖ ਨਾਲ ਜੋੜਨ ਵਾਲਾ ਸ੍ਰੀਨਗਰ-ਲੇਹ ਮਾਰਗ ਬੰਦ ਹੋ ਗਿਆ।
ਨਵੀਂ ਦਿੱਲੀ: ਸ਼ਮੀਰ ਦੇ ਵੱਡੇ ਹਿੱਸੇ 'ਚ ਸੋਮਵਾਰ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ। ਜਿਸ ਕਾਰਨ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ 'ਚ ਤਾਪਮਾਨ 'ਚ ਗਿਰਾਵਟ ਆਈ। ਦਿੱਲੀ 'ਚ ਬੀਤੇ ਸੋਮਵਾਰ ਠੰਡੀਆਂ ਹਵਾਵਾਂ ਦੇ ਵਿਚਾਲੇ ਘੱਟੋ ਘੱਟ ਤਾਪਮਾਨ 6.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਪਿਛਲੇ 17 ਸਾਲ 'ਚ ਨਵੰਬਰ ਮਹੀਨੇ ਦਰਜ ਕੀਤਾ ਸਭ ਤੋਂ ਘੱਟ ਤਾਪਮਾਨ ਹੈ।
ਆਂਧਰਾ ਪ੍ਰਦੇਸ਼, ਤਾਮਿਲਨਾਡੂ ਤੇ ਪੁੱਡੂਚੇਰੀ 'ਚ ਅੱਜ ਤੇ ਵੀਰਵਾਰ ਦਰਮਿਆਨ ਚੱਕਰਵਾਤ 'ਨਿਵਾਰ' ਦੇ ਆਉਣ ਦਾ ਖਦਸ਼ਾ ਹੈ। ਇਸ ਦੇ ਮੱਦੇਨਜ਼ਰ ਅਧਿਕਾਰੀ ਤਿਆਰੀਆਂ 'ਚ ਜੁੱਟ ਗਏ ਹਨ। ਕੈਬਨਿਟ ਸਕੱਤਰ ਰਾਜੀਵ ਗੌਬਾ ਦੀ ਅਗਵਾਈ ਵਾਲੀ ਰਾਸ਼ਟਰੀ ਆਫਤ ਪ੍ਰਬੰਧਨ ਕਮੇਟੀ ਨੇ ਸੋਮਵਾਰ ਬੈਠਕ ਕੀਤੀ ਤੇ ਤੂਫਾਾਨ ਦੇ ਮੱਦੇਨਜ਼ਰ ਕਈ ਉਪਾਵਾਂ 'ਤੇ ਵਿਚਾਰ ਕੀਤਾ ਗਿਆ। ਇਸ ਤੋਂ ਇਲਾਵਾ ਸਬੰਧਤ ਸੂਬਾਂ ਸਰਕਾਰਾਂ ਨੂੰ ਵੀ ਤਿਆਰੀਆਂ ਦੇ ਨਿਰਦੇਸ਼ ਦੇ ਦਿੱਤੇ ਹਨ।
ਕਿਸਾਨਾਂ ਨੇ ਨਹੀਂ ਜਾਣ ਦਿੱਤੀ ਯਾਤਰੀ ਟਰੇਨ, ਅੱਧ ਵਿਚਾਲੇ ਉੱਤਰੀਆਂ ਸਵਾਰੀਆਂ
ਠੰਡ ਨੇ ਤੋੜੇ 17 ਸਾਲ ਦੇ ਰਿਕਾਰਡ, ਆਉਣ ਵਾਲੇ ਦਿਨਾਂ 'ਚ ਪਾਰਾ ਹੋਰ ਡਿੱਗਣ ਦੀ ਸੰਭਾਵਨਾ
ਕਸ਼ਮੀਰ ਦੇ ਜ਼ਿਆਦਾਤਰ ਮੈਦਾਨੀ ਇਲਾਕਿਆਂ 'ਚ ਸੋਮਵਾਰ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ ਜਿਸ ਕਾਰਨ ਘਾਟੀ ਨੂੰ ਲੱਦਾਖ ਨਾਲ ਜੋੜਨ ਵਾਲਾ ਸ੍ਰੀਨਗਰ-ਲੇਹ ਮਾਰਗ ਬੰਦ ਹੋ ਗਿਆ। ਮੌਸਮ ਵਿਭਾਗ ਨੇ ਜੰਮੂ-ਕਸ਼ਮੀਰ ਤੇ ਸ੍ਰੀਨਗਰ ਲੇਹ ਮਾਰਗ ਦੇ ਸੋਨਮਰਗ-ਜੋਜਿਲਾ ਮਾਰਗ 'ਤੇ ਸਥਿਤ ਇਲਾਕਿਆਂ ਲਈ ਆਰੇਂਜ ਅਲਰਟ ਜਾਰੀ ਕੀਤਾ। ਇਸ 'ਚ ਪ੍ਰਸ਼ਾਸਨ ਤੇ ਲੋਕਾਂ ਨੂੰ ਸਾਵਧਾਨੀ ਵਰਤਣ ਤੇ ਤਿਆਰ ਰਹਿਣ ਲਈ ਕਿਹਾ ਗਿਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ