ਪੜਚੋਲ ਕਰੋ
Advertisement
RTI 'ਚ ਹੋਇਆ ਖੁਲਾਸਾ : ਸੋਨੀਆ ਗਾਂਧੀ ਦੀ ਰਿਹਾਇਸ਼ ਤੇ ਕਾਂਗਰਸ ਹੈੱਡਕੁਆਰਟਰ ਦਾ ਨਹੀਂ ਦਿੱਤਾ ਕਿਰਾਇਆ , ਲੱਖਾਂ ਰੁਪਏ ਬਕਾਇਆ
ਕੇਂਦਰੀ ਸ਼ਹਿਰੀ ਵਿਕਾਸ ਅਤੇ ਆਵਾਸ ਮੰਤਰਾਲੇ ਨੇ ਇੱਕ ਆਰਟੀਆਈ ਅਰਜ਼ੀ ਦੇ ਜਵਾਬ ਵਿੱਚ ਕਿਹਾ ਹੈ ਕਿ ਬਹੁਤ ਸਾਰੇ ਕਾਂਗਰਸੀ ਆਗੂ ਸਰਕਾਰੀ ਇਮਾਰਤਾਂ ਦਾ ਕਿਰਾਇਆ ਨਹੀਂ ਅਦਾ ਕਰ ਰਹੇ ਹਨ।
ਨਵੀਂ ਦਿੱਲੀ : ਸੂਚਨਾ ਅਧਿਕਾਰ ਐਕਟ ਤਹਿਤ ਮਿਲੀ ਜਾਣਕਾਰੀ ਤੋਂ ਕਾਂਗਰਸ ਬਾਰੇ ਵੱਡਾ ਖੁਲਾਸਾ ਹੋਇਆ ਹੈ। ਕੇਂਦਰੀ ਸ਼ਹਿਰੀ ਵਿਕਾਸ ਅਤੇ ਆਵਾਸ ਮੰਤਰਾਲੇ ਨੇ ਇੱਕ ਆਰਟੀਆਈ ਅਰਜ਼ੀ ਦੇ ਜਵਾਬ ਵਿੱਚ ਕਿਹਾ ਹੈ ਕਿ ਬਹੁਤ ਸਾਰੇ ਕਾਂਗਰਸੀ ਆਗੂ ਸਰਕਾਰੀ ਇਮਾਰਤਾਂ ਦਾ ਕਿਰਾਇਆ ਨਹੀਂ ਅਦਾ ਕਰ ਰਹੇ ਹਨ।
ਇਨ੍ਹਾਂ ਨੇਤਾਵਾਂ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਨਾਂ ਵੀ ਸ਼ਾਮਲ ਹੈ। ਪਾਰਟੀ ਨੇ ਲੰਬੇ ਸਮੇਂ ਤੋਂ ਦਿੱਲੀ ਹੈੱਡਕੁਆਰਟਰ ਅਤੇ ਸੋਨੀਆ ਗਾਂਧੀ ਦੀ ਰਿਹਾਇਸ਼ ਦਾ ਕਿਰਾਇਆ ਨਹੀਂ ਦਿੱਤਾ ਹੈ। ਲੱਖਾਂ ਰੁਪਏ ਬਕਾਇਆ ਪਏ ਹਨ। ਕੇਂਦਰੀ ਆਵਾਸ ਮੰਤਰਾਲੇ ਨੇ ਇਹ ਜਾਣਕਾਰੀ ਆਰਟੀਆਈ ਕਾਰਕੁਨ ਸੁਜੀਤ ਪਟੇਲ ਦੀ ਅਰਜ਼ੀ ਦੇ ਜਵਾਬ ਵਿੱਚ ਦਿੱਤੀ ਹੈ।
ਕਿਰਾਇਆ ਚੁਕਾਉਣ ਲਈ ਬੀਜੇਪੀ ਕਰੇਗੀ ਚੰਦਾ , ਬੱਗਾ ਨੇ ਸ਼ੁਰੂ ਕੀਤੀ ਮੁਹਿੰਮ
ਹੁਣ ਭਾਜਪਾ ਨੇ ਕਾਂਗਰਸੀ ਆਗੂਆਂ ਨੂੰ ਸ਼ਰਮਿੰਦਾ ਕਰਨ ਲਈ ਚੰਦਾ ਇਕੱਠਾ ਕਰਕੇ ਕਿਰਾਇਆ ਦੇਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਭਾਜਪਾ ਆਗੂ ਤੇਜਿੰਦਰ ਪਾਲ ਸਿੰਘ ਬੱਗਾ ਨੇ ਕਿਹਾ ਹੈ ਕਿ ਜਦੋਂ ਕਿਰਾਏ ਦੇ ਬਰਾਬਰ ਚੰਦਾ ਇਕੱਠਾ ਹੋ ਜਾਵੇਗਾ ਤਾਂ ਇਹ ਕਿਰਾਇਆ ਸੋਨੀਆ ਗਾਂਧੀ ਨੂੰ ਭੇਜਿਆ ਜਾਵੇਗਾ। ਤੇਜੇਂਦਰ ਬੱਗਾ ਨੇ ਅੱਜ ਸੋਸ਼ਲ ਮੀਡੀਆ 'ਤੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਬੱਗਾ ਨੇ ਕਿਹਾ ਕਿ ਸਿਆਸੀ ਮਤਭੇਦਾਂ ਨੂੰ ਪਾਸੇ ਰੱਖ ਕੇ ਮੈਂ ਇਨਸਾਨ ਵਜੋਂ ਉਨ੍ਹਾਂ ਦੀ ਮਦਦ ਕਰਨਾ ਚਾਹੁੰਦਾ ਹਾਂ। ਮੈਂ ਇੱਕ ਮੁਹਿੰਮ #SoniaGandhiReliefFund ਸ਼ੁਰੂ ਕੀਤੀ ਅਤੇ ਸੋਨੀਆ ਗਾਂਧੀ ਦੇ ਖਾਤੇ ਵਿੱਚ 10 ਰੁਪਏ ਭੇਜੇ।
ਕਾਂਗਰਸ ਤੇ ਲੀਡਰਾਂ ਦਾ ਕਿੰਨਾ ਕਿਰਾਇਆ ਬਕਾਇਆ
ਦਿੱਲੀ ਦੇ ਅਕਬਰ ਰੋਡ ਸਥਿਤ ਕਾਂਗਰਸ ਪਾਰਟੀ ਦੇ ਹੈੱਡਕੁਆਰਟਰ ਦਾ 12,69,902 ਕਿਰਾਇਆ ਬਕਾਇਆ ਹੈ। ਆਖਰੀ ਕਿਰਾਇਆ ਦਸੰਬਰ 2012 ਵਿੱਚ ਅਦਾ ਕੀਤਾ ਗਿਆ ਸੀ। ਸੋਨੀਆ ਗਾਂਧੀ ਦੀ 10 ਜਨਪਥ ਰੋਡ ਸਥਿਤ ਰਿਹਾਇਸ਼ ਦਾ ਕਿਰਾਇਆ 4,610 ਰੁਪਏ ਬਕਾਇਆ ਹੈ। ਆਖਰੀ ਕਿਰਾਇਆ ਸਤੰਬਰ 2020 ਵਿੱਚ ਅਦਾ ਕੀਤਾ ਗਿਆ ਸੀ। ਨਵੀਂ ਦਿੱਲੀ ਦੇ ਚਾਣਕਿਆਪੁਰੀ ਵਿੱਚ ਸੋਨੀਆ ਗਾਂਧੀ ਦੇ ਨਿੱਜੀ ਸਕੱਤਰ ਵਿਨਸੈਂਟ ਜਾਰਜ ਦੇ ਬੰਗਲੇ ਨੰਬਰ C-ll/109 ਲਈ 5,07,911 ਰੁਪਏ ਬਕਾਇਆ ਹਨ। ਆਖਰੀ ਕਿਰਾਇਆ ਅਗਸਤ 2013 ਵਿੱਚ ਅਦਾ ਕੀਤਾ ਗਿਆ ਸੀ।
2013 ਵਿੱਚ ਖਾਲੀ ਕਰਨਾ ਸੀ ਅਕਬਰ ਰੋਡ ਦਾ ਦਫ਼ਤਰ
ਪ੍ਰਾਪਤ ਜਾਣਕਾਰੀ ਅਨੁਸਾਰ ਨਿਯਮਾਂ ਅਨੁਸਾਰ ਹਰ ਕੌਮੀ ਅਤੇ ਸੂਬਾਈ ਪਾਰਟੀ ਨੂੰ ਤਿੰਨ ਸਾਲਾਂ ਵਿੱਚ ਆਪਣਾ ਦਫ਼ਤਰ ਬਣਾਉਣਾ ਹੁੰਦਾ ਹੈ। ਇਸ ਤੋਂ ਬਾਅਦ ਉਸ ਨੂੰ ਸਰਕਾਰੀ ਬੰਗਲਾ ਖਾਲੀ ਕਰਨਾ ਪਿਆ। ਕਾਂਗਰਸ ਨੂੰ 9ਏ ਰੌਜ਼ ਐਵੇਨਿਊ ਵਿਖੇ ਜ਼ਮੀਨ ਅਲਾਟ ਕੀਤੀ ਗਈ ਹੈ ਤਾਂ ਜੋ ਉਹ ਉੱਥੇ ਪਾਰਟੀ ਦਫ਼ਤਰ ਸਥਾਪਿਤ ਕਰ ਸਕੇ। ਕਾਂਗਰਸ ਨੇ 2013 ਵਿਚ ਹੀ ਉਕਤ ਦਫਤਰ ਅਤੇ ਕੁਝ ਬੰਗਲੇ ਖਾਲੀ ਕਰਨੇ ਸਨ, ਜੋ ਅਜੇ ਤੱਕ ਨਹੀਂ ਕੀਤੇ। ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨੇ ਕਈ ਵਾਰ ਉਨ੍ਹਾਂ ਨੂੰ ਖਾਲੀ ਕਰਨ ਦਾ ਸਮਾਂ ਵਧਾ ਦਿੱਤਾ ਹੈ।
2020 ਵਿੱਚ ਪ੍ਰਿਅੰਕਾ ਨੂੰ ਦਿੱਤਾ ਗਿਆ ਸੀ ਨੋਟਿਸ
ਜੁਲਾਈ 2020 ਵਿੱਚ ਸ਼ਹਿਰੀ ਵਿਕਾਸ ਮੰਤਰਾਲੇ ਨੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਇੱਕ ਮਹੀਨੇ ਦੇ ਅੰਦਰ ਲੋਧੀ ਰੋਡ ਸਥਿਤ ਰਿਹਾਇਸ਼ ਖਾਲੀ ਕਰਨ ਦਾ ਨੋਟਿਸ ਦਿੱਤਾ ਸੀ।
ਇਹ ਵੀ ਪੜ੍ਹੋ :ਚੰਡੀਗੜ੍ਹ ਪ੍ਰਸ਼ਾਸਨ ਨੇ ਦਿੱਤੀ ਵੱਡੀ ਰਾਹਤ ! ਸ਼ਹਿਰ 'ਚ ਹਟਾਇਆ ਨਾਈਟ ਕਰਫ਼ਿਊ ,14 ਫਰਵਰੀ ਤੋਂ ਖੁੱਲ੍ਹਣਗੇ ਸਾਰੇ ਸਕੂਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement