Congress ਲਈ ਖ਼ਤਰੇ ਦੀ ਘੰਟੀ! ਵੱਡੀ ਹਾਰ ਮਗਰੋਂ Sonia Gandhi ਨੇ ਕੀਤਾ ਚੌਕਸ
ਸੋਨੀਆ ਗਾਂਧੀ ਨੇ ਕਿਹਾ ਕਿ ਜਦੋਂ ਅਸੀਂ ਬੀਤੀ 22 ਜਨਵਰੀ ਨੂੰ ਮਿਲੇ ਸਾਂ, ਤਾਂ ਅਸੀਂ ਫ਼ੈਸਲਾ ਕੀਤਾ ਸੀ ਕਿ ਕਾਂਗਰਸ ਦੇ ਪ੍ਰਧਾਨ ਦੀ ਚੋਣ ਜੂਨ ਦੇ ਮੱਧ ਤੱਕ ਮੁਕੰਮਲ ਹੋ ਜਾਵੇਗੀ।
ਨਵੀਂ ਦਿੱਲੀ: ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਮਿਲੀ ਹਾਰ ਉੱਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਸਾਨੂੰ ਇਨ੍ਹਾਂ ਗੰਭੀਰ ਝਟਕਿਆਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਇਹ ਕਹਿਣਾ ਘੱਟ ਹੋਵੇਗਾ ਕਿ ਅਸੀਂ ਬਹੁਤ ਨਿਰਾਸ਼ ਹਾਂ। ਮੇਰਾ ਇਰਾਦਾ ਹੈ ਕਿ ਇਨ੍ਹਾਂ ਝਟਕਿਆਂ ਕਾਰਨ ਰਹੇ ਹਰੇਕ ਪੱਖ ਉੱਤੇ ਗ਼ੌਰ ਕਰਨ ਲਈ ਇੱਕ ਛੋਟੇ ਜਿਹੇ ਸਮੂਹ ਦਾ ਗਠਨ ਕਰਾਂ ਤੇ ਉਸ ਤੋਂ ਬਹੁਤ ਛੇਤੀ ਰਿਪੋਰਟ ਲਈ ਜਾਵੇ।
ਕਾਂਗਰਸ ਪ੍ਰਧਾਨ ਨੇ ਅੱਗੇ ਕਿਹਾ ਕਿ ਸਾਨੂੰ ਇਹ ਸਮਝਣਾ ਹੋਵੇਗਾ ਕਿ ਅਸੀਂ ਕੇਰਲ ਤੇ ਆਸਾਮ ’ਚ ਮੌਜੂਦਾ ਸਰਕਾਰਾਂ ਨੂੰ ਹਟਾਉਣ ’ਚ ਨਾਕਾਮ ਕਿਉਂ ਰਹੇ ਤੇ ਬੰਗਾਲ ਵਿੱਚ ਸਾਡਾ ਖਾਤਾ ਤੱਕ ਕਿਉਂ ਨਹੀਂ ਖੁੱਲ੍ਹਿਆ। ਇਨ੍ਹਾਂ ਸੁਆਲਾਂ ਦੇ ਕੁਝ ਅਸਹਿਜ ਕਰਨ ਵਾਲੇ ਸਬਕ ਜ਼ਰੂਰ ਹੋਣਗੇ ਪਰ ਜੇ ਅਸੀਂ ਅਸਲੀਅਤ ਦਾ ਸਾਹਮਣਾ ਨਹੀਂ ਕਰਦੇ, ਜੇ ਅਸੀਂ ਤੱਥਾਂ ਨੂੰ ਸਹੀ ਤਰੀਕੇ ਨਹੀਂ ਵੇਖਦੇ, ਤਾਂ ਅਸੀਂ ਸਹੀ ਸਬਕ ਨਹੀਂ ਲਵਾਂਗੇ।
ਸੋਨੀਆ ਗਾਂਧੀ ਨੇ ਕਿਹਾ ਕਿ ਜਦੋਂ ਅਸੀਂ ਬੀਤੀ 22 ਜਨਵਰੀ ਨੂੰ ਮਿਲੇ ਸਾਂ, ਤਾਂ ਅਸੀਂ ਫ਼ੈਸਲਾ ਕੀਤਾ ਸੀ ਕਿ ਕਾਂਗਰਸ ਦੇ ਪ੍ਰਧਾਨ ਦੀ ਚੋਣ ਜੂਨ ਦੇ ਮੱਧ ਤੱਕ ਮੁਕੰਮਲ ਹੋ ਜਾਵੇਗੀ। ਚੋਣ ਅਥਾਰਟੀ ਦੇ ਮੁਖੀ ਮਧੂਸੂਦਨ ਮਿਸਤਰੀ ਨੇ ਚੋਣ ਪ੍ਰੋਗਰਾਮ ਤੈਅ ਕੀਤਾ ਹੈ। ਵੇਣੁਗੋਪਾਲ ਕੋਰੋਨਾ ਦੀ ਲਾਗ ਤੇ ਚੋਣ ਨਤੀਜਿਆਂ ਉੱਤੇ ਚਰਚਾ ਤੋਂ ਬਾਅਦ ਇਸ ਨੂੰ ਪੜ੍ਹਨਗੇ। ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ, ਇਹ ਚੋਣ ਨਤੀਜੇ ਸਪੱਸ਼ਟ ਤੌਰ ਉੱਤੇ ਇਹ ਦੱਸਦੇ ਹਨ ਕਿ ਸਾਨੂੰ ਆਪਣੀਆਂ ਚੀਜ਼ਾਂ ਦਰੁਸਤ ਕਰਨੀਆਂ ਹੋਣਗੀਆਂ।
ਗ਼ੌਰਤਲਬ ਹੈ ਕਿ ਆਸਾਮ ਤੇ ਕੇਰਲ ’ਚ ਸੱਤਾ ਵਿੱਚ ਵਾਪਸੀ ਦੀ ਕੋਸ਼ਿਸ਼ ਕਰ ਰਹੀ ਕਾਂਗਰਸ ਨੂੰ ਹਾਰ ਝੱਲਣੀ ਪਈ। ਉੱਧਰ ਪੱਛਮੀ ਬੰਗਾਲ ਵਿੱਚ ਉਸ ਦਾ ਖਾਤਾ ਵੀ ਨਹੀਂ ਖੁੱਲ੍ਹ ਸਕਿਆ। ਪੁੱਡੂਚੇਰੀ ’ਚ ਉਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਜਿੱਥੇ ਕੁਝ ਮਹੀਨੇ ਪਹਿਲਾਂ ਤੱਕ ਉਹ ਸੱਤਾ ਵਿੱਚ ਸੀ। ਤਾਮਿਲ ਨਾਡੂ ’ਚ ਉਸ ਲਈ ਰਾਹਤ ਦੀ ਗੱਲ ਰਹੀ ਕਿ ਡੀਐਮਕੇ ਦੀ ਅਗਵਾਈ ਵਾਲੇ ਉਸ ਦੇ ਗੱਠਜੋੜ ਨੂੰ ਜਿੱਤ ਮਿਲੀ।
ਇਹ ਵੀ ਪੜ੍ਹੋ: Corona Restrictions ਦੇ ਬਾਵਜੂਦ ਭਾਰਤੀ ਇੰਝ ਜਾ ਸਕਦੇ America
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin