Lok Sabha Election 2024: 'ਔਰਤਾਂ ਨੂੰ ਹਰ ਸਾਲ ਮਿਲਣਗੇ ਇੱਕ ਲੱਖ ਰੁਪਏ ', ਸੋਨੀਆ ਗਾਂਧੀ ਨੇ ਕੀਤਾ ਵੱਡਾ ਐਲਾਨ
Lok Sabha Election Phase 4 Voting: ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਲਈ ਚੱਲ ਰਹੀ ਵੋਟਿੰਗ ਦੌਰਾਨ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਔਰਤਾਂ ਨੂੰ ਕਿਹਾ ਕਿ ਇਸ ਔਖੇ ਸਮੇਂ ਵਿੱਚ ਅਸੀਂ ਤੁਹਾਡੇ ਨਾਲ ਹਾਂ।
![Lok Sabha Election 2024: 'ਔਰਤਾਂ ਨੂੰ ਹਰ ਸਾਲ ਮਿਲਣਗੇ ਇੱਕ ਲੱਖ ਰੁਪਏ ', ਸੋਨੀਆ ਗਾਂਧੀ ਨੇ ਕੀਤਾ ਵੱਡਾ ਐਲਾਨ sonia-gandhi-video-message-for-women-slams-pm-modi-on-inflation-poor Lok Sabha Election 2024: 'ਔਰਤਾਂ ਨੂੰ ਹਰ ਸਾਲ ਮਿਲਣਗੇ ਇੱਕ ਲੱਖ ਰੁਪਏ ', ਸੋਨੀਆ ਗਾਂਧੀ ਨੇ ਕੀਤਾ ਵੱਡਾ ਐਲਾਨ](https://feeds.abplive.com/onecms/images/uploaded-images/2024/05/13/f6acb99017fd26500902142249bad7141715576603229647_original.png?impolicy=abp_cdn&imwidth=1200&height=675)
Lok Sabha Election Phase 4 Voting: ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਲਈ ਚੱਲ ਰਹੀ ਵੋਟਿੰਗ ਦੌਰਾਨ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਔਰਤਾਂ ਲਈ ਸੰਦੇਸ਼ ਜਾਰੀ ਕਰਕੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਇਸ ਦੌਰਾਨ ਉਨ੍ਹਾਂ ਨੇ ਵੱਡਾ ਐਲਾਨ ਕੀਤਾ ਹੈ।
ਸੋਨੀਆ ਗਾਂਧੀ ਨੇ ਸੋਮਵਾਰ (13 ਮਈ, 2024) ਨੂੰ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਅਤੇ ਕਿਹਾ, “ਆਜ਼ਾਦੀ ਦੇ ਸੰਘਰਸ਼ ਤੋਂ ਲੈ ਕੇ ਆਧੁਨਿਕ ਭਾਰਤ ਦੇ ਨਿਰਮਾਣ ਵਿੱਚ ਔਰਤਾਂ ਨੇ ਵੱਡੀ ਭੂਮਿਕਾ ਨਿਭਾਈ ਹੈ। ਅੱਜ ਔਰਤਾਂ ਭਿਆਨਕ ਮਹਿੰਗਾਈ ਦੀ ਮਾਰ ਝੱਲ ਰਹੀਆਂ ਹਨ। ਅਜਿਹੀ ਸਥਿਤੀ ਵਿੱਚ ਅਸੀਂ ਇੱਕ ਕ੍ਰਾਂਤੀਕਾਰੀ ਗਾਰੰਟੀ ਲੈ ਕੇ ਆਏ ਹਾਂ। ਕਾਂਗਰਸ ਦੀ ਮਹਾਲਕਸ਼ਮੀ ਯੋਜਨਾ ਤਹਿਤ ਗਰੀਬ ਪਰਿਵਾਰ ਦੀ ਔਰਤ ਨੂੰ ਹਰ ਸਾਲ ਇੱਕ ਲੱਖ ਰੁਪਏ ਦਿੱਤੇ ਜਾਣਗੇ।
ਇਹ ਵੀ ਪੜ੍ਹੋ: Arvind Kejriwal: ਸੁਪਰੀਮ ਕੋਰਟ 'ਚ ਅੱਜ ਕੇਜਰੀਵਾਲ ਦੀ ਪਟੀਸ਼ਨ 'ਤੇ ਸੁਣਵਾਈ, ਕਿਹੜਾ ਹੈ ਇਹ ਕੇਸ ਜਿਸ 'ਚ CM ਮੰਨ ਚੁੱਕੇ ਆਪਣੀ ਗਲਤੀ ?
ਸੋਨੀਆ ਗਾਂਧੀ ਨੇ ਕਿਹਾ ਕਿ ਸਾਡੀ ਗਾਰੰਟੀ ਨੇ ਪਹਿਲਾਂ ਹੀ ਕਰਨਾਟਕ ਅਤੇ ਤੇਲੰਗਾਨਾ ਦੇ ਕਰੋੜਾਂ ਪਰਿਵਾਰਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ। ਮਨਰੇਗਾ ਹੋਵੇ, ਸਿੱਖਿਆ ਦਾ ਅਧਿਕਾਰ ਹੋਵੇ ਜਾਂ ਭੋਜਨ ਸੁਰੱਖਿਆ ਦਾ ਅਧਿਕਾਰ ਹੋਵੇ। ਸਾਡੀਆਂ ਇਨ੍ਹਾਂ ਯੋਜਨਾਵਾਂ ਨੇ ਲੱਖਾਂ ਪਰਿਵਾਰਾਂ ਨੂੰ ਤਾਕਤ ਦਿੱਤੀ ਹੈ। ਇਸ ਕੰਮ ਨੂੰ ਅੱਗੇ ਲਿਜਾਣ ਲਈ ਮਹਾਲਕਸ਼ਮੀ ਸਾਡੀ ਨਵੀਂ ਗਾਰੰਟੀ ਹੈ।
नमस्ते मेरी प्यारी बहनों 🙏🏼
— Congress (@INCIndia) May 13, 2024
स्वतंत्रता की लड़ाई से लेकर आधुनिक भारत बनाने में महिलाओं का बहुत बड़ा योगदान रहा है।
हालांकि आज हमारी महिलाएं भयंकर महंगाई के बीच संकट का सामना कर रही हैं।
उनकी मेहनत और तपस्या के साथ न्याय करने के लिए कांग्रेस एक क्रांतिकारी कदम लेकर आई है।… pic.twitter.com/Wk7JGt8x7r
ਸੋਨੀਆ ਗਾਂਧੀ ਨੇ ਲੋਕਾਂ ਨੂੰ ਦਿੱਤਾ ਭਰੋਸਾ
ਸੋਨੀਆ ਗਾਂਧੀ ਨੇ ਭਰੋਸਾ ਦਿਵਾਇਆ ਕਿ ਇਸ ਔਖੀ ਘੜੀ ਵਿੱਚ ਕਾਂਗਰਸ ਦਾ ਹੱਥ ਤੁਹਾਡੇ ਨਾਲ ਹੈ। ਇਸ ਔਖੇ ਸਮੇਂ ਵਿੱਚ ਸਿਰਫ਼ ਕਾਂਗਰਸ ਦਾ ਹੱਥ ਹੀ ਤੁਹਾਡੀ ਸਥਿਤੀ ਨੂੰ ਬਦਲੇਗਾ। ਕਾਂਗਰਸ ਨੇ ਸੋਨੀਆ ਗਾਂਧੀ ਦਾ ਵੀਡੀਓ ਸੰਦੇਸ਼ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ।
ਇਹ ਵੀ ਪੜ੍ਹੋ: SFJ with AAP: ਖਾਲਿਸਤਾਨੀ ਪੰਨੂ ਨਾਲ ਮਿਲੀ ਹੋਈ AAP, ਵਿਦੇਸ਼ਾਂ ਤੋਂ ਆ ਰਿਹਾ ਮੋਟਾ ਪੈਸਾ, ਕਾਂਗਰਸ ਨੇ ਜਾਂਚ ਦੀ ਕੀਤੀ ਮੰਗ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)