ਅਦਾਲਤ 'ਚ ਪੇਸ਼ ਹੋਣ ਤੋਂ ਪਹਿਲਾਂ ਸੁਕੇਸ਼ ਚੰਦਰਸ਼ੇਖਰ ਦਾ ਦਾਅਵਾ, 'ਮੈਂ 'ਆਪ' ਨੂੰ ਦਿੱਤੇ 60 ਕਰੋੜ'
Money Laundering Case: ਸੁਕੇਸ਼ ਚੰਦਰਸ਼ੇਖਰ ਮਨੀ ਲਾਂਡਰਿੰਗ ਮਾਮਲੇ 'ਚ ਅੱਜ ਪਟਿਆਲਾ ਦੀ ਅਦਾਲਤ 'ਚ ਪੇਸ਼ ਹੋਏ ਹਨ। ਅਦਾਕਾਰਾ ਜੈਕਲੀਨ ਫਰਨਾਂਡੀਜ਼ ਵੀ ਅੱਜ ਪੇਸ਼ੀ ਲਈ ਅਦਾਲਤ ਪਹੁੰਚੀ ਜਿੱਥੇ ਦੋਵੇਂ ਆਹਮੋ-ਸਾਹਮਣੇ ਆ ਗਏ।
Money Laundering Case: ਸੁਕੇਸ਼ ਚੰਦਰਸ਼ੇਖਰ ਮਨੀ ਲਾਂਡਰਿੰਗ ਮਾਮਲੇ 'ਚ ਅੱਜ ਪਟਿਆਲਾ ਦੀ ਅਦਾਲਤ 'ਚ ਪੇਸ਼ ਹੋਏ ਹਨ। ਅਦਾਕਾਰਾ ਜੈਕਲੀਨ ਫਰਨਾਂਡੀਜ਼ ਵੀ ਅੱਜ ਪੇਸ਼ੀ ਲਈ ਅਦਾਲਤ ਪਹੁੰਚੀ ਜਿੱਥੇ ਦੋਵੇਂ ਆਹਮੋ-ਸਾਹਮਣੇ ਆ ਗਏ। ਇਸ ਦੇ ਨਾਲ ਹੀ ਜਦੋਂ ਮੀਡੀਆ ਵੱਲੋਂ ਸੁਕੇਸ਼ ਤੋਂ ਸਵਾਲ ਕੀਤੇ ਗਏ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ 60 ਕਰੋੜ ਰੁਪਏ ਦਿੱਤੇ ਹਨ।
ਦਰਅਸਲ, ਸੁਕੇਸ਼ ਚੰਦਰਸ਼ੇਖਰ 200 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ 'ਚ ਪੇਸ਼ੀ ਲਈ ਅੱਜ ਪਟਿਆਲਾ ਹਾਊਸ ਕੋਰਟ ਪਹੁੰਚੇ। ਇਸ ਦੇ ਨਾਲ ਹੀ ਅੱਜ ਪਹਿਲੀ ਵਾਰ ਅਜਿਹਾ ਹੋਇਆ ਕਿ ਜੈਕਲੀਨ ਅਤੇ ਸੁਕੇਸ਼ ਕੋਰਟ ਵਿੱਚ ਆਹਮੋ-ਸਾਹਮਣੇ ਹੋਏ। ਇਸ ਤੋਂ ਪਹਿਲਾਂ ਸੁਕੇਸ਼ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਪੇਸ਼ ਹੁੰਦੇ ਰਹੇ ਹਨ। ਸੁਣਵਾਈ ਦੌਰਾਨ ਈਡੀ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਸੁਕੇਸ਼ ਇਸ ਕੇਸ ਦਾ ਮਾਸਟਰਮਾਈਂਡ ਹੈ। ਈਡੀ ਦੇ ਵਕੀਲ ਨੇ ਅਦਾਲਤ ਨੂੰ ਇਸ ਮਾਮਲੇ ਦੀ ਪੁਰਾਣੀ ਕਹਾਣੀ ਦੱਸਦਿਆਂ ਕਿਹਾ ਕਿ ਤਿਹਾੜ ਵਿੱਚ ਸੁਕੇਸ਼ ਕੋਲੋਂ ਕਈ ਮੋਬਾਈਲ ਵੀ ਮਿਲੇ ਹਨ। ਦੂਜੇ ਪਾਸੇ ਸਰਕਾਰੀ ਵਕੀਲ ਨੇ ਕਿਹਾ ਕਿ ਸੁਕੇਸ਼ ਨੇ ਪੀੜਤਾ ਨੂੰ ਪਹਿਲਾਂ ਲੈਂਡਲਾਈਨ ਤੋਂ ਫੋਨ ਕੀਤਾ, ਜਿਸ ਤੋਂ ਉਸ ਨੇ ਉਸ ਨਾਲ 200 ਕਰੋੜ ਦੀ ਠੱਗੀ ਮਾਰੀ। ਦੂਜੇ ਪਾਸੇ ਸੁਕੇਸ਼ ਨੇ ਸਵੀਕਾਰ ਕਰਦਿਆਂ ਕਿਹਾ ਕਿ ਉਸ ਨੇ ਅਦਿਤੀ ਸਿੰਘ ਤੋਂ 57 ਕਰੋੜ ਰੁਪਏ ਲਏ ਸਨ। ਹਾਲਾਂਕਿ ਜਾਂਚ 'ਚ 80 ਕਰੋੜ ਦਾ ਮਾਮਲਾ ਸਾਹਮਣੇ ਆਇਆ ਸੀ।
#WATCH | Today Sukesh Chandrashekhar alleged that he gave Rs 60 crores to AAP. A high-powered committee took his statement & the committee has given its recommendations & held that allegations are serious & a probe should be done: Adv Anant Malik lawyer of Sukesh Chandrashekhar pic.twitter.com/qsS9Whav5D
— ANI (@ANI) December 20, 2022
ਸੁਕੇਸ਼ ਦੇ ਵਕੀਲ ਨੇ ਈਡੀ ਦੇ ਦੋਸ਼ਾਂ 'ਤੇ ਇਤਰਾਜ਼ ਜਤਾਇਆ ਅਤੇ ਅਦਾਲਤ 'ਚ ਮੁਲਜ਼ਮ ਦਾ ਬਿਆਨ ਪੜ੍ਹ ਕੇ ਸੁਣਾਇਆ। ਇਸ ਵਿੱਚ ਉਨ੍ਹਾਂ ਦੱਸਿਆ ਕਿ ਸੁਕੇਸ਼ ਨੇ ਦੱਸਿਆ ਸੀ ਕਿ ਇਹ ਰਕਮ ਜੇਲ੍ਹ ਅਧਿਕਾਰੀਆਂ ਅਤੇ ਬੀ ਮੋਹਨਰਾਜ ਨੂੰ ਤੋਹਫ਼ੇ ਭੇਜਣ ਲਈ ਵਰਤੀ ਜਾਂਦੀ ਸੀ। ਸੁਕੇਸ਼ ਨੇ ਦੱਸਿਆ ਕਿ ਮੋਹਨਰਾਜ ਨੇ ਕੁੱਲ 26 ਕਾਰਾਂ ਖਰੀਦੀਆਂ ਹਨ।
ਅਦਾਲਤ ਨੇ ਈਡੀ ਨੂੰ ਕਿਹਾ...
ਸੁਕੇਸ਼ ਅਤੇ ਜੈਕਲੀਨ ਦੇ ਵਕੀਲਾਂ ਦੀ ਮੰਗ 'ਤੇ ਅਦਾਲਤ ਨੇ ਈਡੀ ਨੂੰ ਉਨ੍ਹਾਂ ਦੋਸ਼ਾਂ 'ਤੇ ਛੋਟੇ ਨੋਟ ਦੇਣ ਦੀ ਗੱਲ ਕੀਤੀ, ਜਿਸ 'ਚ ਸਬੂਤ ਹਨ। ਇਸ ਦੇ ਨਾਲ ਹੀ ਅਦਾਲਤ ਨੇ ਸਾਰੀਆਂ ਧਿਰਾਂ ਨੂੰ ਲਿਖਤੀ ਰੂਪ ਵਿੱਚ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਮਾਮਲੇ ਦੀ ਹੋਰ ਦੋਸ਼ੀ ਪਿੰਕੀ ਇਰਾਨੀ ਦੇ ਫੋਨ ਦੀ ਫੋਰੈਂਸਿਕ ਰਿਪੋਰਟ ਪੇਸ਼ ਨਾ ਕੀਤੇ ਜਾਣ ਦਾ ਮਾਮਲਾ ਵੀ ਉੱਠਿਆ, ਜਿਸ 'ਤੇ ਅਦਾਲਤ ਨੇ ਅਗਲੀ ਸੁਣਵਾਈ ਤੋਂ ਪਹਿਲਾਂ ਇਸ ਨੂੰ ਪੇਸ਼ ਕਰਨ ਲਈ ਕਿਹਾ।
ਜੈਕਲੀਨ ਨੇ ਵਿਦੇਸ਼ ਜਾਣ ਦੀ ਇਜਾਜ਼ਤ ਮੰਗੀ ਸੀ
ਅਦਾਲਤ 'ਚ ਜੈਕਲੀਨ ਨੇ ਵਿਦੇਸ਼ ਜਾਣ ਦੀ ਇਜਾਜ਼ਤ ਮੰਗੀ, ਜਿਸ 'ਤੇ ਅਦਾਲਤ ਨੇ 22 ਦਸੰਬਰ ਨੂੰ ਸੁਣਵਾਈ ਲਈ ਕਿਹਾ ਹੈ। ਇਸ ਦੇ ਨਾਲ ਹੀ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਦੀ ਅਗਲੀ ਸੁਣਵਾਈ ਹੁਣ 6 ਜਨਵਰੀ ਨੂੰ ਹੋਣੀ ਹੈ।