(Source: ECI/ABP News)
ਸ਼ੇਹਲਾ ਰਸ਼ੀਦ ਦਾ ਕਸ਼ਮੀਰ ਬਾਰੇ ਵੱਡਾ ਖੁਲਾਸਾ, ਫੌਜ ਨੇ ਨਕਾਰੇ ਇਲਜ਼ਾਮ, ਸੁਪਰੀਮ ਕੋਰਟ ਕੋਲੋਂ ਗ੍ਰਿਫਤਾਰੀ ਮੰਗੀ
ਰਸ਼ੀਦ ਨੇ ਕਸ਼ਮੀਰ ਦੇ ਮੌਜੂਦਾ ਹਾਲਾਤ 'ਤੇ 10 ਟਵੀਟ ਕੀਤੇ ਸਨ। ਇਨ੍ਹਾਂ ਟਵੀਟਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉੱਥੋਂ ਦੇ ਹਾਲਾਤ ਬੇਹੱਦ ਖ਼ਰਾਬ ਹਨ। ਉਸ ਨੇ ਦਾਅਵਾ ਕੀਤਾ ਸੀ ਕਿ ਫ਼ੌਜ ਕਸ਼ਮੀਰੀਆਂ 'ਤੇ ਤਸ਼ੱਦਦ ਕਰ ਰਹੀ ਹੈ ਤੇ ਅੱਧੀ ਰਾਤ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
![ਸ਼ੇਹਲਾ ਰਸ਼ੀਦ ਦਾ ਕਸ਼ਮੀਰ ਬਾਰੇ ਵੱਡਾ ਖੁਲਾਸਾ, ਫੌਜ ਨੇ ਨਕਾਰੇ ਇਲਜ਼ਾਮ, ਸੁਪਰੀਮ ਕੋਰਟ ਕੋਲੋਂ ਗ੍ਰਿਫਤਾਰੀ ਮੰਗੀ supreme court lawyer demands case should be registered against shehla rashid who spoken against army about kashmir ਸ਼ੇਹਲਾ ਰਸ਼ੀਦ ਦਾ ਕਸ਼ਮੀਰ ਬਾਰੇ ਵੱਡਾ ਖੁਲਾਸਾ, ਫੌਜ ਨੇ ਨਕਾਰੇ ਇਲਜ਼ਾਮ, ਸੁਪਰੀਮ ਕੋਰਟ ਕੋਲੋਂ ਗ੍ਰਿਫਤਾਰੀ ਮੰਗੀ](https://static.abplive.com/wp-content/uploads/sites/5/2019/08/19142507/Shehla-Rashid.jpeg?impolicy=abp_cdn&imwidth=1200&height=675)
ਸੁਪਰੀਮ ਕੋਰਟ ਦੇ ਵਕੀਲ ਅਲਖ ਆਲੋਕ ਸ਼੍ਰੀਵਾਸਤਵ ਨੇ ਸ਼ਿਕਾਇਤ ਦਾਇਰ ਕੀਤੀ ਹੈ ਕਿ ਸ਼ੇਹਲਾ ਨੇ ਕਥਿਤ ਤੌਰ 'ਤੇ ਭਾਰਤੀ ਫ਼ੌਜ ਤੇ ਭਾਰਤ ਸਰਕਾਰ ਖ਼ਿਲਾਫ਼ ਫਰਜ਼ੀ ਖ਼ਬਰ ਫੈਲਾਈ ਸੀ, ਇਸ ਇਲਜ਼ਾਮ ਹੇਠ ਉਸ ਖ਼ਿਲਾਫ਼ ਕੇਸ ਦਰਜ ਕਰ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਵੀ ਕੀਤੀ ਗਈ ਹੈ।Supreme Court lawyer Alakh Alok Srivastava files a criminal complaint against Shehla Rashid, seeking her arrest for allegedly spreading fake news against Indian Army and Government of India. pic.twitter.com/TW0SeCl3zQ
— ANI (@ANI) 19 August 2019
ਐਤਵਾਰ ਨੂੰ ਰਸ਼ੀਦ ਨੇ ਕਸ਼ਮੀਰ ਦੇ ਮੌਜੂਦਾ ਹਾਲਾਤ 'ਤੇ 10 ਟਵੀਟ ਕੀਤੇ ਸਨ। ਇਨ੍ਹਾਂ ਟਵੀਟਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉੱਥੋਂ ਦੇ ਹਾਲਾਤ ਬੇਹੱਦ ਖ਼ਰਾਬ ਹਨ। ਉਸ ਨੇ ਦਾਅਵਾ ਕੀਤਾ ਸੀ ਕਿ ਫ਼ੌਜ ਕਸ਼ਮੀਰੀਆਂ 'ਤੇ ਤਸ਼ੱਦਦ ਕਰ ਰਹੀ ਹੈ ਤੇ ਅੱਧੀ ਰਾਤ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।10) In Shopian, 4 men were called into the Army camp and "interrogated" (tortured). A mic was kept close to them so that the entire area could hear them scream, and be terrorised. This created an environment of fear in the entire area.
— Shehla Rashid شہلا رشید (@Shehla_Rashid) 18 August 2019
ਕਸ਼ਮੀਰ ਦੇ ਹਾਲਾਤ 'ਤੇ ਭਾਰਤੀ ਫ਼ੌਜ ਨੇ ਵੀ ਜਵਾਬ ਦਿੰਦਿਆਂ ਖ਼ਰਾਬ ਹਾਲਾਤ ਦੀਆਂ ਗੱਲਾਂ ਨੂੰ ਬੇਬੁਨਿਆਦ ਦੱਸਿਆ ਹੈ। ਸਰਕਾਰ ਦਾ ਦਾਅਵਾ ਹੈ ਕਿ ਘਾਟੀ ਵਿੱਚ ਸਭ ਠੀਕ ਹੈ ਤੇ ਉੱਥੇ ਸਕੂਲ ਕਾਲਜ ਖੋਲ੍ਹੇ ਜਾ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਸ਼ੇਹਲਾ ਰਸ਼ੀਦ ਖ਼ਿਲਾਫ਼ ਦਾਇਰ ਇਸ ਸ਼ਿਕਾਇਤ ਦਾ ਨਿਬੇੜਾ ਉਸ ਦੇ ਹੱਕ ਵਿੱਚ ਹੁੰਦਾ ਹੈ ਜਾਂ ਉਸ ਦੇ ਖ਼ਿਲਾਫ਼।Indian Army: Allegations levelled by Shehla Rashid are baseless and rejected. Such unverified & fake news are spread by inimical elements and organisations to incite unsuspecting population. pic.twitter.com/m6CPzSXZmJ
— ANI (@ANI) 18 August 2019
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)