Supreme Court: 'ਵਾਪਸ ਜੇਲ੍ਹ ਨਹੀਂ ਜਾਵਾਂਗੇ' ਕੇਜਰੀਵਾਲ ਦੇ ਦਾਅਵੇ 'ਤੇ ਅਦਾਲਤ 'ਚ ਲਾਲ-ਪੀਲੀ ਹੋਈ ED, ਜਾਣੋ ਸੁਪਰੀਮ ਕੋਰਟ ਨੇ ਫਿਰ ਕੀ ਕਿਹਾ
Delhi Excise Policy Case: ਅੱਜ 16 ਮਈ ਨੂੰ ਸੁਪਰੀਮ ਕੋਰਟ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ। ਪਰ ਇਸ ਦੌਰਾਨ ਈਡੀ ਨੂੰ ਮੂੰਹ ਦੀ ਖਾਣੀ ਪਈ। ਉਨ੍ਹਾਂ ਨੇ..
CM Arvind Kejriwal Statement: ਸੁਪਰੀਮ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਬਿਆਨ 'ਤੇ ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਜੇਕਰ ਆਮ ਆਦਮੀ ਪਾਰਟੀ ਨੂੰ ਵੋਟ ਦਿੱਤੀ ਗਈ ਤਾਂ ਉਨ੍ਹਾਂ ਨੂੰ ਦੁਬਾਰਾ ਜੇਲ੍ਹ ਨਹੀਂ ਜਾਣਾ ਪਵੇਗਾ।
ਦਰਅਸਲ, ਵੀਰਵਾਰ ਯਾਨੀਕਿ ਅੱਜ 16 ਮਈ ਨੂੰ ਸੁਪਰੀਮ ਕੋਰਟ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ। ਪਿਛਲੇ ਹਫ਼ਤੇ ਸੁਪਰੀਮ ਕੋਰਟ ਨੇ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਕਰਨ ਲਈ ਅਰਵਿੰਦ ਕੇਜਰੀਵਾਲ ਨੂੰ 1 ਜੂਨ ਤੱਕ ਅੰਤਰਿਮ ਜ਼ਮਾਨਤ 'ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ।
ਸਾਲਿਸਟਰ ਜਨਰਲ ਨੇ ਬੈਂਚ ਅੱਗੇ ਇਹ ਮੁੱਦਾ ਉਠਾਇਆ
ਲਾਈਵ ਲਾਅ ਮੁਤਾਬਕ, ਸਾਲਿਸਟਰ ਜਨਰਲ ਤੁਸ਼ਾਰ ਮਹਿਤਾ, ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦੀਪਾਂਕਰ ਦੱਤਾ ਦੀ ਬੈਂਚ ਦੇ ਸਾਹਮਣੇ ਈਡੀ ਵੱਲੋਂ ਪੇਸ਼ ਹੋਏ, ਨੇ ਅਰਵਿੰਦ ਕੇਜਰੀਵਾਲ ਦੇ ਬਿਆਨ ਦਾ ਹਵਾਲਾ ਦਿੱਤਾ। ਸਾਲਿਸਟਰ ਜਨਰਲ ਨੇ ਕਿਹਾ, “ਉਹ ਕਹਿੰਦੇ ਹਨ ਕਿ ਜੇਕਰ ਲੋਕ ‘ਆਪ’ ਨੂੰ ਵੋਟ ਦਿੰਦੇ ਹਨ ਤਾਂ ਉਨ੍ਹਾਂ ਨੂੰ 2 ਜੂਨ ਨੂੰ ਜੇਲ੍ਹ ਨਹੀਂ ਜਾਣਾ ਪਵੇਗਾ। ਉਹ ਇਹ ਕਿਵੇਂ ਕਹਿ ਸਕਦੇ ਹਨ?
ਇਹ ਪਟੀਸ਼ਨਰ ਵੱਲੋਂ ਸਿਸਟਮ 'ਤੇ ਕਰਾਰੀ ਚਪੇੜ ਹੈ। ਦੇਖ ਲਓ ਪਹਿਲੇ ਦਿਨ ਉਨ੍ਹਾਂ ਨੇ ਕੀ ਕਿਹਾ, ਤੁਸੀਂ ਕਿਹਾ ਸੀ ਕਿ ਉਹ ਕੇਸ ਬਾਰੇ ਨਹੀਂ ਕਹਿਣਗੇ।
ਕੇਜਰੀਵਾਲ ਦੇ ਬਿਆਨ 'ਤੇ ਜਸਟਿਸ ਖੰਨਾ ਨੇ ਕੀ ਕਿਹਾ?
ਇਸ 'ਤੇ ਜਸਟਿਸ ਖੰਨਾ ਨੇ ਕਿਹਾ, 'ਅਸੀਂ ਇਹ ਨਹੀਂ ਕਿਹਾ ਸੀ, ਪਰ ਕਿਹਾ ਸੀ ਕਿ ਉਹ ਇਸ ਮਾਮਲੇ 'ਚ ਆਪਣੀ ਭੂਮਿਕਾ 'ਤੇ ਚਰਚਾ ਨਹੀਂ ਕਰਨਗੇ। ਜਸਟਿਸ ਖੰਨਾ ਨੇ ਕਿਹਾ ਕਿ ਇਹ ਉਨ੍ਹਾਂ (ਕੇਜਰੀਵਾਲ) ਦੀ ਧਾਰਨਾ ਹੈ, ਸਾਨੂੰ ਨਹੀਂ ਪਤਾ। ਜੋ ਅਸੀਂ ਉਚਿਤ ਮਹਿਸੂਸ ਕੀਤਾ ਅਤੇ ਸਾਡਾ ਆਦੇਸ਼ ਬਹੁਤ ਸਪੱਸ਼ਟ ਸੀ। ਅਸੀਂ ਇਸ ਵਿੱਚ ਸ਼ਾਮਲ ਨਹੀਂ ਹੋਵਾਂਗੇ।
ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ ਹੈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਾਰਚ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ ਦਿੱਲੀ ਸ਼ਰਾਬ ਨੀਤੀ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ ਉਸ ਨੇ ਆਪਣੀ ਗ੍ਰਿਫਤਾਰੀ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਪਰ ਉਥੋਂ ਵੀ ਉਸ ਨੂੰ ਕੋਈ ਰਾਹਤ ਨਹੀਂ ਮਿਲੀ। ਬਾਅਦ ਵਿੱਚ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ। ਜਿਸ ਕਰਕੇ ਇਨ੍ਹੀਂ ਦਿਨੀਂ ਉਹ ਆਪਣੀ ਪਾਰਟੀ ਆਪ ਦੇ ਲਈ ਜ਼ੋਰ ਸ਼ੋਰ ਦੇ ਨਾਲ ਚੋਣ ਪ੍ਰਚਾਰ ਕਰ ਰਹੇ ਹਨ।