(Source: ECI/ABP News/ABP Majha)
ਨੂਪੁਰ ਸ਼ਰਮਾ ਨੂੰ ਸੁਪਰੀਮ ਕੋਰਟ ਨੇ ਪਾਈ ਝਾੜ, ਕਿਹਾ ਦੇਸ਼ ਦਾ ਮਾਹੌਲ ਖ਼ਰਾਬ ਕਰਨ ਲਈ ਟੀਵੀ `ਤੇ ਮੰਗਣੀ ਚਾਹੀਦੀ ਹੈ ਮੁਆਫ਼ੀ
ਸੁਪਰੀਮ ਕੋਰਟ ਨੇ ਸ਼ਰਮਾ ਨੂੰ ਕਿਹਾ ਕਿ ਤੁਸੀਂ ਆਪਣੇ ਆਪ ਨੂੰ ਵਕੀਲ ਕਹਿੰਦੇ ਹੋ, ਫਿਰ ਵੀ ਤੁਸੀਂ ਗੈਰ-ਜ਼ਿੰਮੇਵਾਰਾਨਾ ਬਿਆਨ ਦਿੱਤਾ। ਸੁਪਰੀਮ ਕੋਰਟ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਸੱਤਾ ਦੀ ਤਾਕਤ ਨੂੰ ਮਨ 'ਤੇ ਹਾਵੀ ਨਹੀਂ ਹੋਣਾ ਚਾਹੀਦਾ
ਭਾਜਪਾ ਦੀ ਸਾਬਕਾ ਰਾਸ਼ਟਰੀ ਬੁਲਾਰੇ ਨੂਪੁਰ ਸ਼ਰਮਾ ਦੇ ਪੈਗੰਬਰ ਮੁਹੰਮਦ 'ਤੇ ਦਿੱਤੇ ਵਿਵਾਦਤ ਬਿਆਨ ਤੋਂ ਬਾਅਦ ਦੇਸ਼ ਭਰ 'ਚ ਕਈ ਹਿੰਸਕ ਘਟਨਾਵਾਂ ਵਾਪਰ ਰਹੀਆਂ ਹਨ। ਹਾਲ ਹੀ 'ਚ ਰਾਜਸਥਾਨ ਦੇ ਉਦੈਪੁਰ 'ਚ ਟੇਲਰ ਦੀ ਹੱਤਿਆ ਦਾ ਮਾਮਲਾ ਵੀ ਇਸ ਨਾਲ ਜੁੜਿਆ ਸੀ। ਜਿਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਨੇ ਨੁਪੁਰ ਸ਼ਰਮਾ ਨੂੰ ਕਰੜੀ ਫਟਕਾਰ ਲਗਾਈ ਹੈ। ਇਸ ਤੋਂ ਇਲਾਵਾ ਦਿੱਲੀ ਪੁਲਿਸ ਨੂੰ ਵੀ ਅਦਾਲਤ ਨੇ ਝਾੜ ਪਾਈ ਹੈ। ਸੁਪਰੀਮ ਕੋਰਟ ਨੇ ਨੂਪੁਰ ਸ਼ਰਮਾ ਨੂੰ ਕਿਹਾ ਕਿ ਤੁਹਾਡੇ ਕਾਰਨ ਦੇਸ਼ ਦਾ ਪੂਰਾ ਮਾਹੌਲ ਖਰਾਬ ਹੋ ਗਿਆ ਹੈ ਅਤੇ ਤੁਸੀਂ ਮੁਆਫੀ ਮੰਗਣ 'ਚ ਕਾਫੀ ਦੇਰ ਕੀਤੀ ਹੈ।
ਟੀਵੀ ਚੈਨਲ ਨੂੰ ਵੀ ਪਾਈ ਝਾੜ
ਸੁਪਰੀਮ ਕੋਰਟ ਨੇ ਨੁਪੁਰ ਸ਼ਰਮਾ ਨੂੰ ਕਿਹਾ ਕਿ ਤੁਸੀਂ ਆਪਣੇ ਆਪ ਨੂੰ ਵਕੀਲ ਕਹਿੰਦੇ ਹੋ, ਫਿਰ ਵੀ ਤੁਸੀਂ ਗੈਰ-ਜ਼ਿੰਮੇਵਾਰਾਨਾ ਬਿਆਨ ਦਿੱਤਾ ਹੈ। ਸੁਪਰੀਮ ਕੋਰਟ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਸੱਤਾ ਦੀ ਤਾਕਤ ਨੂੰ ਮਨ 'ਤੇ ਹਾਵੀ ਨਹੀਂ ਹੋਣਾ ਚਾਹੀਦਾ। ਇੰਨਾ ਹੀ ਨਹੀਂ, ਸੁਪਰੀਮ ਕੋਰਟ ਨੇ ਉਸ ਟੀਵੀ ਚੈਨਲ ਨੂੰ ਵੀ ਫਟਕਾਰ ਲਗਾਈ, ਜਿਸ ਦੀ ਬਹਿਸ ਵਿੱਚ ਨੂਪੁਰ ਸ਼ਰਮਾ ਨੇ ਵਿਵਾਦਿਤ ਬਿਆਨ ਦਿੱਤਾ ਸੀ। ਅਦਾਲਤ ਨੇ ਸਵਾਲ ਕੀਤਾ ਕਿ ਜੇਕਰ ਚੈਨਲ ਦੇ ਐਂਕਰ ਨੇ ਉਸ ਨੂੰ ਭੜਕਾਇਆ ਸੀ ਤਾਂ ਉਸ ਵਿਰੁੱਧ ਕੇਸ ਦਰਜ ਕਿਉਂ ਨਹੀਂ ਕੀਤਾ ਜਾਣਾ ਚਾਹੀਦਾ?
ਦਿੱਲੀ ਪੁਲਿਸ ਨੂੰ ਵੀ ਝਿੜਕਿਆ
ਨੁਪਰ ਸ਼ਰਮਾ ਨੂੰ ਕਰੜੇ ਹੱਥੀਂ ਲੈਂਦਿਆਂ ਸੁਪਰੀਮ ਕੋਰਟ ਨੇ ਕਿਹਾ, ਤੁਹਾਡੇ ਕਾਰਨ ਦੇਸ਼ ਦੀ ਹਾਲਤ ਖਰਾਬ ਹੋਈ ਹੈ। ਤੁਸੀਂ ਦੇਰ ਨਾਲ ਮੁਆਫੀ ਮੰਗੀ, ਉਹ ਵੀ ਇਸ ਸ਼ਰਤ ਨਾਲ ਕਿ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਤਾਂ ਮੈਂ ਬਿਆਨ ਵਾਪਸ ਲੈਂਦੀ ਹਾਂ। ਅਦਾਲਤ ਨੇ ਦਿੱਲੀ ਪੁਲਿਸ ਨੂੰ ਵੀ ਕਿਹਾ ਕਿ ਜੇਕਰ ਨੂਪੁਰ ਖਿਲਾਫ ਪਹਿਲੀ ਐਫਆਈਆਰ ਦਿੱਲੀ 'ਚ ਦਰਜ ਹੋਈ ਸੀ ਤਾਂ ਉਸ 'ਤੇ ਕੀ ਕਾਰਵਾਈ ਕਿਉਂ ਨਹੀਂ ਕੀਤੀ ਗਈ?
ਇਸ ਦੌਰਾਨ ਨੂਪੁਰ ਸ਼ਰਮਾ ਦੇ ਵਕੀਲ ਮਨਿੰਦਰ ਸਿੰਘ ਨੇ ਕਿਹਾ ਕਿ ਟੀਵੀ 'ਤੇ ਕੁਝ ਹੋਰ ਪੈਨਲਿਸਟ ਵਾਰ-ਵਾਰ ਸ਼ਿਵਲਿੰਗ ਬਾਰੇ ਅਪਮਾਨਜਨਕ ਗੱਲਾਂ ਕਹਿ ਰਹੇ ਸਨ। ਨੂਪੁਰ ਦਾ ਕਿਸੇ ਧਰਮ ਦਾ ਅਪਮਾਨ ਕਰਨ ਦਾ ਕੋਈ ਇਰਾਦਾ ਨਹੀਂ ਸੀ। ਵਕੀਲ ਨੇ ਕਿਹਾ ਕਿ ਜੇਕਰ ਅਦਾਲਤ ਦਾ ਇਹੀ ਨਜ਼ਰੀਆ ਰਿਹਾ ਤਾਂ ਪ੍ਰਗਟਾਵੇ ਦੀ ਆਜ਼ਾਦੀ ਦਾ ਘਾਣ ਹੋ ਜਾਵੇਗਾ। ਜਿਸ 'ਤੇ ਅਦਾਲਤ ਨੇ ਜਵਾਬ ਦਿੱਤਾ ਕਿ ਇਸ ਆਜ਼ਾਦੀ ਨਾਲ ਜ਼ਿੰਮੇਵਾਰੀ ਵੀ ਜੁੜੀ ਹੋਈ ਹੈ। ਜਦੋਂ ਵਕੀਲ ਨੇ ਸਿਰਫ਼ ਇੱਕ ਐਫਆਈਆਰ ਨੂੰ ਸਹੀ ਮੰਨਣ ਦੀ ਗੱਲ ਕੀਤੀ ਤਾਂ ਅਦਾਲਤ ਨੇ ਕਿਹਾ ਕਿ ਤੁਸੀਂ ਇਸ ਮਾਮਲੇ ਨੂੰ ਹਾਈ ਕੋਰਟ ਵਿੱਚ ਰੱਖ ਸਕਦੇ ਹੋ। ਤੁਸੀਂ ਹਰ ਮਾਮਲੇ ਵਿੱਚ ਹੇਠਲੀ ਅਦਾਲਤ ਤੋਂ ਜ਼ਮਾਨਤ ਮੰਗ ਸਕਦੇ ਹੋ। ਅਦਾਲਤ ਨੇ ਕਿਹਾ ਕਿ ਦਿੱਲੀ ਵਿੱਚ ਦਰਜ ਐਫਆਈਆਰ ਵਿੱਚ ਕੀ ਹੋਇਆ ਹੈ। ਉੱਥੇ ਤਾਂ ਇੰਜ ਲਗਦਾ ਹੈ ਕਿ ਪੁਲਿਸ ਨੇ ਤੁਹਾਡੇ ਲਈ ਰੈੱਡ ਕਾਰਪੈਟ ਵਿਛਾ ਦਿਤਾ ਹੋਵੇ। ਕਾਰਪੇਟ ਵਿਛਾ ਦਿੱਤਾ ਹੋਵੇ।