ਕਿਸਾਨ ਦੀ ਲਾਸ਼ ਨੂੰ ਚੂਹਿਆਂ ਨੇ ਕੁਤਰਿਆ, ਕਾਂਗਰਸ ਨੇ ਪੁੱਛਿਆ ਸ਼ਰਮ ਨਾਲ ਡੁੱਬ ਕੇ ਮਰ ਕਿਉਂ ਨਹੀਂ ਗਈ ਸਰਕਾਰ?
ਕਿਸਾਨਾਂ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਜਾਰੀ ਹੈ। ਦੂਜੇ ਪਾਸੇ ਕਾਂਗਰਸ ਵੀ ਖੇਤੀ ਕਾਨੂੰਨਾਂ ਦੇ ਖਿਲਾਫ ਲਗਾਤਾਰ ਬਿਆਨ ਦੇ ਰਹੀ ਹੈ। ਇਸ ਵਿਚਾਲੇ ਸੋਨੀਪਤ ਵਿੱਚ ਇੱਕ ਕਿਸਾਨ ਦੀ ਮੌਤ ਦੇ ਬਾਅਦ ਲਾਸ਼ ਨੂੰ ਚੂਹਿਆਂ ਵੱਲੋਂ ਕੁਤਰਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਮਗਰੋਂ ਕਾਂਗਰਸ ਨੇ ਫਿਰ ਤੋਂ ਤਿੱਖਾ ਬਿਆਨ ਦਿੱਤਾ ਹੈ।
ਨਵੀਂ ਦਿੱਲੀ: ਕਿਸਾਨਾਂ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਜਾਰੀ ਹੈ। ਦੂਜੇ ਪਾਸੇ ਕਾਂਗਰਸ ਵੀ ਖੇਤੀ ਕਾਨੂੰਨਾਂ ਦੇ ਖਿਲਾਫ ਲਗਾਤਾਰ ਬਿਆਨ ਦੇ ਰਹੀ ਹੈ। ਇਸ ਵਿਚਾਲੇ ਸੋਨੀਪਤ ਵਿੱਚ ਇੱਕ ਕਿਸਾਨ ਦੀ ਮੌਤ ਦੇ ਬਾਅਦ ਲਾਸ਼ ਨੂੰ ਚੂਹਿਆਂ ਵੱਲੋਂ ਕੁਤਰਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਮਗਰੋਂ ਕਾਂਗਰਸ ਨੇ ਫਿਰ ਤੋਂ ਤਿੱਖਾ ਬਿਆਨ ਦਿੱਤਾ ਹੈ।
ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ ਕਰਕੇ ਲਿਖਿਆ ਹੈ ਕਿ 73 ਸਾਲ ਵਿੱਚ ਐਸਾ ਦਰਦਨਾਕ ਮੰਜ਼ਰ ਸ਼ਾਇਦ ਕਦੀ ਵੀ ਦੇਖਿਆ ਨਾ ਹੋਏਗਾ। ਸ਼ਹੀਦ ਕਿਸਾਨ ਨੇ ਲਾਸ਼ ਨੂੰ ਚੂਹਿਆਂ ਵੱਲੋਂ ਕੁਤਰੇ ਜਾਣ ਤੇ ਭਾਜਪਾ ਸਰਕਾਰ ਤਮਾਸ਼ਬੀਨ ਬਣੀ ਰਹੀ। ਸ਼ਰਮ ਨਾਲ ਡੁੱਬ ਕੇ ਮਰ ਕਿਉਂ ਨਹੀਂ ਗਏ।
ਦੱਸ ਦੇਈਏ ਕਿ ਇਹ ਮਾਮਲਾ ਸੋਨੀਪਤ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕਿਸਾਨ ਟਿੱਕਰੀ ਬਾਰਡਰ ਤੇ ਖੇਤੀ ਕਾਨੂੰਨਾਂ ਦੇ ਖਿਲਾਫ ਵਿਰੋਧ ਵਿੱਚ ਸ਼ਾਮਲ ਸੀ। ਅੰਦੋਲਨਕਾਰੀ ਕਿਸਾਨ ਦੀ ਮੌਤ ਹੋ ਗਈ। ਮੌਤ ਮਗਰੋਂ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ।ਹਸਪਤਾਲ ਵਿੱਚ ਪੋਸਟਮਾਰਟਮ ਮਗਰੋਂ ਲਾਸ਼ ਨੂੰ ਫ੍ਰਿਜ ਵਿੱਚ ਰੱਖ ਦਿੱਤਾ ਗਿਆ। ਇਸ ਦੌਰਾਨ ਚੂਹੇ ਲਾਸ਼ ਨੂੰ ਬੂਰੀ ਤਰ੍ਹਾਂ ਕੁਤਰ ਗਏ।
73 साल में ऐसा दर्दनाक मंजर शायद कभी ना देखा हो !
— Randeep Singh Surjewala (@rssurjewala) February 19, 2021
शहीद किसान के शव को चूहे कुतर जाएँ और भाजपा सरकारें तमाशबीन बनी रहें।
शर्म से डूब क्यों नही मार गए भाजपाई !#FarmersProtests pic.twitter.com/7jE9yaNYfz