ਪੜਚੋਲ ਕਰੋ
Advertisement
ਚਿੰਮੀਆਨੰਦ ਰੇਪ ਮਾਮਲੇ ‘ਚ ਕਾਂਗਰਸ ਦੀ ਪੈਦਲ ਯਾਤਰਾ ‘ਤੇ ਰੋਕ, ਕਾਂਗਰਸ ਨੇਤਾ ਜਿਤਿਨ ਪ੍ਰਸਾਦ ਨਜ਼ਰਬੰਦ
ਸਵਾਮੀ ਚਿੰਮੀਆਨੰਦ ਰੇਪ ਮਾਮਲੇ ‘ਚ ਪੀੜਤ ਵਿਦਿਆਰਥਣ ਦੇ ਪੱਖ ‘ਚ ਕਾਂਗਰਸ ਦੀ ਪੈਦਲ ਯਾਤਰਾ ‘ਤੇ ਰੋਕ ਲਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪ੍ਰਸਾਸ਼ਨ ਨੇ ਕਾਂਗਰਸ ਨੇਤਾ ਜਿਤਿਨ ਪ੍ਰਸਾਦ ਨੂੰ ਵੀ ਨਜ਼ਰਬੰਦ ਕਰ ਦਿੱਤਾ ਹੈ। ਜਿਤਿਨ ਦੇ ਘਰ ਬਾਹਰ ਭਾਰੀ ਗਿਣਤੀ ‘ਚ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਹੈ।
ਲਖਨਊ: ਸਵਾਮੀ ਚਿੰਮੀਆਨੰਦ ਰੇਪ ਮਾਮਲੇ ‘ਚ ਪੀੜਤ ਵਿਦਿਆਰਥਣ ਦੇ ਪੱਖ ‘ਚ ਕਾਂਗਰਸ ਦੀ ਪੈਦਲ ਯਾਤਰਾ ‘ਤੇ ਰੋਕ ਲਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪ੍ਰਸਾਸ਼ਨ ਨੇ ਕਾਂਗਰਸ ਨੇਤਾ ਜਿਤਿਨ ਪ੍ਰਸਾਦ ਨੂੰ ਵੀ ਨਜ਼ਰਬੰਦ ਕਰ ਦਿੱਤਾ ਹੈ। ਜਿਤਿਨ ਦੇ ਘਰ ਬਾਹਰ ਭਾਰੀ ਗਿਣਤੀ ‘ਚ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਹੈ। ਸ਼ਾਹਜਹਾਂਪੁਰ ‘ਚ ਵੀ ਧਾਰ 144 ਲਾਗੂ ਕਰ ਦਿੱਤੀ ਗਈ ਹੈ।
ਕਾਂਗਰਸ ਵਿਧਾਨ ਮੰਡਲ ਨੇਤਾ ਅਜੈ ਸਿੰਘ ਲੱਲੂ ਤੇ ਕੌਮਾਂਤਰੀ ਸਕੱਤਰ ਅਜੈ ਗੁਰਜਰ ਨੂੰ ਵੀ ਹਿਰਾਸਤ ‘ਚ ਲਿਆ ਗਿਆ ਹੈ ਤੇ ਉਨ੍ਹਾਂ ਦੇ ਨਾਲ ਕਈ ਵਰਕਰਾਂ ਨੂੰ ਪੁਲਿਸ ਲਾਈਨ ‘ਚ ਰੱਖਿਆ ਗਿਆ ਹੈ। ਜਿਤਿਨ ਨੇ ਪ੍ਰਸਾਸ਼ਨ ਦੀ ਕਾਰਜਪ੍ਰਣਾਲੀ ‘ਤੇ ਤਨਜ਼ ਕਰਦਿਆਂ ਸੋਸ਼ਲ ਮੀਡੀਆ ਟਵਿਟਰ ‘ਤੇ ਪੋਸਟ ਕੀਤਾ ਤੇ ਲਿਖਿਆ ਕਿ ਯੋਗੀ ਸਰਕਾਰ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਮਾਮਲੇ ‘ਤੇ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਯੂਪੀ ਬੀਜੇਪੀ ਸਰਕਾਰ ਨਹੀਂ ਚਾਹੁੰਦੀ ਕਿ ਸ਼ਾਹਜਹਾਂਪੁਰ ਦੀ ਧੀ ਲਈ ਹੋਣ ਵਾਲੀ ਪੈਦਲ ਯਾਤਰਾ ਹੋ ਸਕੇ। ਸਾਡੇ ਨੇਤਾਵਾਂ ਨੂੰ ਹਿਰਾਸਤ ‘ਚ ਲਿਆ ਜਾ ਰਿਹਾ ਹੈ ਤੇ ਸਕੱਤਰਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ। ਆਖਰ ਬੀਜੇਪੀ ਸਰਕਾਰ ਨੂੰ ਕਿਸ ਗੱਲ ਦਾ ਡਰ ਹੈ?
ਇਸ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਨੇ ਸਾਬਕਾ ਕੇਂਦਰੀ ਮੰਤਰੀ ਚਿੰਮੀਆਨੰਦ ਮਾਮਲੇ ‘ਚ ਉੱਤਰ ਪ੍ਰਦੇਸ਼ ਸਰਕਾਰ ਦੀ ਐਤਵਾਰ ਨੂੰ ਤਿੱਖੇ ਸ਼ਬਦਾਂ ‘ਚ ਆਲੋਚਨਾ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਬੀਜੇਪੀ ਨੇਤਾ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਨਹੀਂ ਕੀਤਾ ਗਿਆ ਤੇ ਪ੍ਰਸਾਸ਼ਨ ਸਾਬਕਾ ਮੰਤਰੀ ਨੂੰ ਬਚਾ ਰਿਹਾ ਹੈ। ਸਵਾਮੀ ਚਿੰਮੀਆਨੰਦ ਫਿਲਹਾਲ ਹਿਰਾਸਤ ‘ਚ ਹੈ ਤੇ ਉਸ ਖਿਲਾਫ ਆਈਪੀਸੀ ਦੀ ਧਾਰਾ 376 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।अन्याय के विरुद्ध आवाज़ उठाना हर भारतीय का समवैधानिक अधिकार है और इसे कोई रोक नहीं सकता । आम जनता और कांग्रेस कार्यकर्ता की मंशा और संकल्प को अंग्रेज़ भी नहीं दबा पाए थे । #शाहजहाँपुर pic.twitter.com/nr58ZZ290N
— Jitin Prasada (@JitinPrasada) September 30, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement