Swami Smaranananda Maharaj Passed Away: ਸ਼੍ਰੀ ਸਵਾਮੀ ਸਮਰਣਾਨੰਦ ਮਹਾਰਾਜ ਦਾ 95 ਸਾਲ ਦੀ ਉਮਰ ਵਿੱਚ ਦਿਹਾਂਤ, PM ਮੋਦੀ ਨੇ ਪੋਸਟ ਸਾਂਝੀ ਕਰ ਜਤਾਇਆ ਦੁੱਖ
Ramakrishna Mission president Swami Smaranananda Maharaj: ਰਾਮਕ੍ਰਿਸ਼ਨ ਮੱਠ ਅਤੇ ਰਾਮਕ੍ਰਿਸ਼ਨ ਮਿਸ਼ਨ ਦੇ 16ਵੇਂ ਪ੍ਰਧਾਨ ਸਵਾਮੀ ਸਮਰਣਾਨੰਦ ਮਹਾਰਾਜ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ।
Swami Smaranananda Maharaj dies at 95: ਰਾਮਕ੍ਰਿਸ਼ਨ ਮੱਠ ਅਤੇ ਰਾਮਕ੍ਰਿਸ਼ਨ ਮਿਸ਼ਨ ਦੇ 16ਵੇਂ ਪ੍ਰਧਾਨ ਸਵਾਮੀ ਸਮਰਣਾਨੰਦ ਮਹਾਰਾਜ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਨੇ 95 ਸਾਲ ਦੀ ਉਮਰ 'ਚ ਆਖਰੀ ਸਾਹ ਲਏ। ਦੱਸ ਦਈਏ ਕਿ ਮਹਾਰਾਜ ਜੀ ਦਾ ਕੋਲਕਾਤਾ ਦੇ ਇੱਕ ਹਸਪਤਾਲ ਵਿੱਚ 90 ਸਾਲ ਤੋਂ ਵੱਧ ਉਮਰ ਦੀ ਇੱਕ ਬਿਮਾਰੀ ਦਾ ਇਲਾਜ ਚੱਲ ਰਿਹਾ ਸੀ। ਡਾਕਟਰੀ ਦੇਖਭਾਲ ਦੇ ਬਾਵਜੂਦ ਪਿਛਲੇ ਕੁੱਝ ਦਿਨਾਂ ਤੋਂ ਉਨ੍ਹਾਂ ਦੀ ਹਾਲਤ ਵਿਗੜ ਗਈ ਸੀ ਅਤੇ 26 ਮਾਰਚ ਨੂੰ ਉਹ ਅਕਾਲ ਚਲਾਣਾ ਕਰ ਗਏ।
Srimat Swami Smaranananda ji Maharaj, the revered President of Ramakrishna Math and Ramakrishna Mission dedicated his life to spirituality and service. He left an indelible mark on countless hearts and minds. His compassion and wisdom will continue to inspire generations.
— Narendra Modi (@narendramodi) March 26, 2024
I had… pic.twitter.com/lK1mYKbKQt
PM ਮੋਦੀ ਨੇ ਪੋਸਟ ਪਾ ਜਤਾਇਆ ਦੁੱਖ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਰਾਮਕ੍ਰਿਸ਼ਨ ਮਿਸ਼ਨ ਦੇ ਪ੍ਰਧਾਨ ਸ਼੍ਰੀਮਤ ਸਵਾਮੀ ਸਮਰਣਾਨੰਦ ਮਹਾਰਾਜ ਦੇ ਦਿਹਾਂਤ 'ਤੇ ਦੁੱਖ ਜਤਾਇਆ ਅਤੇ ਨਾਲ ਹੀ ਕੁੱਝ ਪੁਰਾਣੀਆਂ ਯਾਦਾਂ ਨੂੰ ਤਸਵੀਰਾਂ ਦੇ ਰੂਪ ਦੇ ਵਿੱਚ ਸਾਂਝਾ ਕੀਤਾ।
ਪੀਐਮ ਮੋਦੀ ਨੇ ਲਿਖਿਆ ਕਿ ਰਾਮਕ੍ਰਿਸ਼ਨ ਮੱਠ ਅਤੇ ਰਾਮਕ੍ਰਿਸ਼ਨ ਮਿਸ਼ਨ ਦੇ ਸਤਿਕਾਰਯੋਗ ਪ੍ਰਧਾਨ ਸ਼੍ਰੀਮਤ ਸਵਾਮੀ ਸਮਰਣਾਨੰਦ ਜੀ ਮਹਾਰਾਜ ਨੇ ਆਪਣਾ ਜੀਵਨ ਅਧਿਆਤਮਿਕਤਾ ਅਤੇ ਸੇਵਾ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਨੇ ਅਣਗਿਣਤ ਦਿਲਾਂ ਅਤੇ ਦਿਮਾਗਾਂ 'ਤੇ ਅਮਿੱਟ ਛਾਪ ਛੱਡੀ ਹੈ। ਉਨ੍ਹਾਂ ਦੀ ਦਇਆ ਅਤੇ ਸਿਆਣਪ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।
ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਲੈ ਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਪੋਸਟ ਪਾ ਕੇ ਰਾਮਕ੍ਰਿਸ਼ਨ ਮੱਠ ਦੇ ਸ਼੍ਰੀਮਤ ਸਵਾਮੀ ਸਮਰਣਾਨੰਦ ਜੀ ਮਹਾਰਾਜ ਦੇ ਦਿਹਾਂਤ 'ਤੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਤੋਂ ਇਲਾਵਾ ਕਈ ਹੋਰ ਨਾਮੀ ਹਸਤੀਆਂ ਨੇ ਵੀ ਸੋਸ਼ਲ ਮੀਡੀਆ ਉੱਤੇ ਸ਼੍ਰੀਮਤ ਸਵਾਮੀ ਸਮਰਣਾਨੰਦ ਜੀ ਮਹਾਰਾਜ ਨੂੰ ਯਾਦ ਕਰਦੇ ਹੋਏ ਦੁੱਖ ਜਤਾਇਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।