Cement Factory Accident: ਤੇਲੰਗਾਨਾ ਦੇ ਸੂਰਯਾਪੇਟ 'ਚ ਸੀਮੈਂਟ ਫੈਕਟਰੀ 'ਚ ਵਾਪਰਿਆ ਵੱਡਾ ਹਾਦਸਾ, ਕਈ ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ
Cement Factory Accident: ਤੇਲੰਗਾਨਾ ਦੇ ਸੂਰਯਾਪੇਟ ਜ਼ਿਲ੍ਹੇ ਵਿੱਚ ਸਥਿਤ ਇੱਕ ਸੀਮੈਂਟ ਫੈਕਟਰੀ ਵਿੱਚ ਮੰਗਲਵਾਰ (25 ਜੁਲਾਈ) ਨੂੰ ਇੱਕ ਵੱਡਾ ਹਾਦਸਾ ਵਾਪਰਿਆ।
Cement Factory Accident: ਤੇਲੰਗਾਨਾ 'ਚ ਸਥਿਤ ਸੀਮੈਂਟ ਫੈਕਟਰੀ (Cement Factory Accident) 'ਚ ਮੰਗਲਵਾਰ (25 ਜੁਲਾਈ) ਨੂੰ ਵੱਡਾ ਹਾਦਸਾ ਵਾਪਰ ਗਿਆ। ਸੂਰਯਾਪੇਟ ਜ਼ਿਲ੍ਹੇ ਦੇ ਮੇਲਾ ਚੇਰੂਵੂ ਪਿੰਡ 'ਚ ਸੀਮੈਂਟ ਫੈਕਟਰੀ 'ਚ ਹੋਏ ਹਾਦਸੇ 'ਚ ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਇਸ ਦੇ ਨਾਲ ਹੀ ਕੁਝ ਮਜ਼ਦੂਰ ਜ਼ਖ਼ਮੀ ਵੀ ਹੋਏ ਹਨ।
ਸੀਮੈਂਟ ਦੇ ਬਲਾਕ ਲੈ ਕੇ ਜਾ ਰਹੀ ਲਿਫਟ ਡਿੱਗਣ ਕਾਰਨ ਵਾਪਰਿਆ ਹਾਦਸਾ
ਸ਼ੁਰੂਆਤੀ ਜਾਣਕਾਰੀ 'ਚ ਦੱਸਿਆ ਗਿਆ ਕਿ ਸੂਰਯਾਪੇਟ ਜ਼ਿਲ੍ਹੇ 'ਚ ਫੈਕਟਰੀ 'ਚ ਸੀਮੈਂਟ ਦੇ ਬਲਾਕ ਲੈ ਕੇ ਜਾ ਰਹੀ ਲਿਫਟ ਡਿੱਗਣ ਕਾਰਨ ਹਾਦਸਾ ਵਾਪਰਿਆ।
ਕੰਕਰੀਟ ਦਾ ਮਿਸ਼ਰਣ ਮਜ਼ਦੂਰਾਂ 'ਤੇ ਡਿੱਗ ਗਿਆ
ਟਾਈਮਸ ਆਫ਼ ਇੰਡੀਆ ਨੇ ਕੋਡਾਦ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਇੱਕ ਇਮਾਰਤ ਵਿੱਚ ਪੰਜ ਮੰਜ਼ਿਲਾਂ ਬਣਾਈਆਂ ਗਈਆਂ ਹਨ। ਛੇਵੀਂ ਮੰਜ਼ਿਲ 'ਤੇ ਸਲੈਬ ਦਾ ਕੰਮ ਚੱਲ ਰਿਹਾ ਹੈ। ਅਜਿਹੇ 'ਚ ਛੇਵੀਂ ਮੰਜ਼ਿਲ 'ਤੇ ਕੰਕਰੀਟ ਦਾ ਮਿਸ਼ਰਣ ਲਿਜਾਇਆ ਜਾ ਰਿਹਾ ਸੀ ਪਰ ਕਿਸੇ ਖਰਾਬੀ ਕਾਰਨ ਇਹ ਚੌਥੀ ਮੰਜ਼ਿਲ 'ਤੇ ਹੀ ਫਸ ਗਿਆ। ਇਸ ਦੌਰਾਨ ਮਜ਼ਦੂਰਾਂ ਨੇ ਇਸ ਦੀ ਮੁਰੰਮਤ ਕਰਨੀ ਸ਼ੁਰੂ ਕਰ ਦਿੱਤੀ ਪਰ ਇਹ ਮਿਸ਼ਰਣ ਹੇਠਾਂ ਖੜ੍ਹੇ ਮਜ਼ਦੂਰਾਂ 'ਤੇ ਜਾ ਡਿੱਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
VIDEO | Several feared dead in a major accident at My Home cement factory in Mellacheruvu village in Telangana's Suryapet district. More details are awaited. pic.twitter.com/K77JRSVRWw
— Press Trust of India (@PTI_News) July 25, 2023
ਇਹ ਵੀ ਪੜ੍ਹੋ: Anand Marriage Act 'ਤੇ CM ਮਾਨ ਤੇ ਸੱਦੀ ਸਿੱਖ ਨੁਮਾਇੰਦਿਆਂ ਵਿਚਾਲੇ ਬੈਠਕ, SGPC ਨੂੰ ਨਹੀਂ ਭੇਜਿਆ ਸੱਦਾ, ਅਕਾਲੀ ਦਲ ਨੇ ਖੜ੍ਹੇ ਕੀਤੇ ਸਵਾਲ