ਪੜਚੋਲ ਕਰੋ
Advertisement
ਤੇਲੰਗਾਨਾ 'ਚ TRS ਨੇਤਾਵਾਂ ਨੇ ਸ਼ਾਦਨਗਰ ਟੋਲ ਪਲਾਜ਼ਾ ਦੇ ਕਰਮਚਾਰੀਆਂ ਨਾਲ ਕੀਤੀ ਕੁੱਟਮਾਰ , ਕੀਤਾ ਹੰਗਾਮਾ
ਤੇਲੰਗਾਨਾ ਵਿੱਚ ਟੀਆਰਐਸ ਨੇਤਾਵਾਂ ਨੇ ਬੁੱਧਵਾਰ ਨੂੰ ਸ਼ਾਦਨਗਰ ਟੋਲ ਪਲਾਜ਼ਾ 'ਤੇ ਇੱਕ ਟੋਲ ਨਾਕਾ ਕਰਮਚਾਰੀ ਦੀ ਕੁੱਟਮਾਰ ਕੀਤੀ ਅਤੇ ਹੰਗਾਮਾ ਕੀਤਾ। ਟੋਲ ਪਲਾਜ਼ਾ ਦੀ ਫੀਸ ਦੇਣ ਨੂੰ ਲੈ ਕੇ ਟੀਆਰਐਸ ਨੇਤਾਵਾਂ ਅਤੇ ਕਰਮਚਾਰੀ ਵਿਚਾਲੇ ਬਹਿਸ ਹੋ ਗਈ
Telangana News : ਤੇਲੰਗਾਨਾ ਵਿੱਚ ਟੀਆਰਐਸ ਨੇਤਾਵਾਂ ਨੇ ਬੁੱਧਵਾਰ ਨੂੰ ਸ਼ਾਦਨਗਰ ਟੋਲ ਪਲਾਜ਼ਾ 'ਤੇ ਇੱਕ ਟੋਲ ਨਾਕਾ ਕਰਮਚਾਰੀ ਦੀ ਕੁੱਟਮਾਰ ਕੀਤੀ ਅਤੇ ਹੰਗਾਮਾ ਕੀਤਾ। ਟੋਲ ਪਲਾਜ਼ਾ ਦੀ ਫੀਸ ਦੇਣ ਨੂੰ ਲੈ ਕੇ ਟੀਆਰਐਸ ਨੇਤਾਵਾਂ ਅਤੇ ਕਰਮਚਾਰੀ ਵਿਚਾਲੇ ਬਹਿਸ ਹੋ ਗਈ, ਜਿਸ ਤੋਂ ਬਾਅਦ ਨੇਤਾਵਾਂ ਨੇ ਕਰਮਚਾਰੀ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਨਸਰੂਲਾਬਾਦ ਦੇ ਟੀਆਰਐਸ ਸਰਪੰਚ ਅਤੇ ਟੋਲ ਪਲਾਜ਼ਾ ਕਰਮਚਾਰੀ ਵਿਚਕਾਰ ਹੱਥੋਪਾਈ ਹੋ ਗਈ।
ਦੋਵਾਂ ਧਿਰਾਂ ਖਿਲਾਫ ਮਾਮਲਾ ਦਰਜ
ਇਸ ਘਟਨਾ ਤੋਂ ਬਾਅਦ ਟੀਆਰਐਸ ਆਗੂਆਂ ਨੇ ਟੋਲ ਪਲਾਜ਼ਾ 'ਤੇ ਭੰਨਤੋੜ ਕੀਤੀ। ਡੀਸੀਪੀ ਸ਼ਮਸ਼ਾਬਾਦ ਆਰ ਜਗਦੀਸ਼ਵਰ ਰੈਡੀ ਨੇ ਕਿਹਾ ਕਿ "ਸ਼ਾਦਨਗਰ ਟੋਲ ਪਲਾਜ਼ਾ 'ਤੇ ਟੋਲ ਪਲਾਜ਼ਾ ਦੇ ਕਰਮਚਾਰੀ ਅਤੇ ਟੀਆਰਐਸ ਸਰਪੰਚ ਵਿਚਕਾਰ ਬਹਿਸ ਹੋਈ। ਅਸੀਂ ਦੋਵਾਂ ਧਿਰਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਕਿਉਂਕਿ ਦੋਵਾਂ ਨੇ ਸ਼ਿਕਾਇਤ ਕੀਤੀ ਸੀ। ਟੋਲ ਪਲਾਜ਼ਾ 'ਤੇ ਹਮਲਾ ਕਰਨ ਅਤੇ ਭੰਨਤੋੜ ਕਰਨ ਵਾਲਿਆਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।
ਜਾਣਕਾਰੀ ਅਨੁਸਾਰ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨੇ ਟੀਆਰਐਸ ਦੇ ਨਸਰੂਲਾਬਾਦ ਦੇ ਸਰਪੰਚ ਨੂੰ ਟੋਲ ਫੀਸ ਦੇਣ ਲਈ ਕਿਹਾ। ਉਸ ਨੇ ਫੀਸ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਨੂੰ ਲੈ ਕੇ ਦੋਵਾਂ ਵਿੱਚ ਬਹਿਸ ਸ਼ੁਰੂ ਹੋ ਗਈ ਅਤੇ ਫਿਰ ਗੱਲ ਹੱਥੋਪਾਈ ਤੱਕ ਪਹੁੰਚ ਗਈ। ਆਗੂਆਂ ਨੇ ਸ਼ਾਦਾਨਗਰ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਅਤੇ ਟੋਲ ਪਲਾਜ਼ਾ ਦੀ ਭੰਨਤੋੜ ਕੀਤੀ।#WATCH | Telangana: TRS leaders thrashed Shadnagar toll plaza staff&vandalised it when told to pay toll fee. TRS' Nasurullabad Sarpanch was told to pay fee, following which this happened. DCP Shamshabad says, "Case registered against both. Action will be initiated"
— ANI (@ANI) September 21, 2022
(Source:CCTV) pic.twitter.com/nUueYlzOO3
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement