ਅਕਾਲੀ ਦਲ ਨੂੰ ਬੀਜੇਪੀ ਨੇ ਸੁਣਾਈਆਂ ਖਰੀਆਂ-ਖਰੀਆਂ, ਖੇਤੀ ਕਾਨੂੰਨ ਲੈ ਕੇ ਆਏ ਤਾਂ ਖੂਬ ਸ਼ਲਾਘਾ ਕੀਤੀ, ਮਗਰੋਂ ਲਾਲਸਾ ਕਰਕੇ ਪੰਜਾਬ ਨੂੰ ਅੱਗ 'ਚ ਧੱਕਿਆ
ਅਕਾਲੀ ਦਲ ਨਾਲ ਮੁੜ ਗੱਠਜੋੜ ਦੇ ਸਵਾਲ ਉੱਪਰ ਦੁਸ਼ਿਅੰਤ ਗੌਤਮ ਨੇ ਕਿਹਾ ਕਿ ਇਸ 'ਤੇ ਸਾਨੂੰ ਮੁੜ ਵਿਚਾਰ ਕਰਨਾ ਹੋਵੇਗਾ ਕਿ ਕਿਸ ਨੂੰ ਲੈਣਾ ਚਾਹੀਦਾ ਹੈ ਜਾਂ ਕਿਸ ਨੂੰ ਨਹੀਂ ਲੈਣਾ ਚਾਹੀਦਾ। ਇਹ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਤੈਅ ਕਰੇਗੀ।
ਨਵੀਂ ਦਿੱਲੀ: ਬੀਜੇਪੀ ਨੇ ਅਕਾਲੀ ਦਲ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਪੰਜਾਬ ਬੀਜੇਪੀ ਦੇ ਇੰਚਾਰਜ ਦੁਸ਼ਿਅੰਤ ਗੌਤਮ ਨੇ ਕਿਹਾ ਹੈ ਕਿ ਪਹਿਲਾਂ ਅਕਾਲੀ ਦਲ ਸਾਡੇ ਨਾਲ ਵੱਡੇ ਭਰਾ ਦਾ ਰੋਲ ਅਦਾ ਕਰ ਰਿਹਾ ਸੀ। ਜਦੋਂ ਅਸੀਂ ਖੇਤੀ ਕਾਨੂੰਨ ਲੈ ਕੇ ਆਏ ਤਾਂ ਅਕਾਲੀ ਦਲ ਨੇ ਖੂਬ ਸ਼ਲਾਘਾ ਕੀਤੀ। ਇਸ ਮਗਰੋਂ ਮਾਮੂਲੀ ਲਾਲਸਾ ਪਿੱਛੇ ਅਕਾਲੀ ਦਲ ਨੇ ਪੰਜਾਬ ਨੂੰ ਅੱਗ ਵਿੱਚ ਧੱਕਣ ਦਾ ਕੰਮ ਕੀਤਾ। ਇਹ ਉਸ ਦੀ ਸਵਾਰਥੀ ਨੀਤੀ ਕਾਰਨ ਹੋਇਆ।
ਅਕਾਲੀ ਦਲ ਨਾਲ ਮੁੜ ਗੱਠਜੋੜ ਦੇ ਸਵਾਲ ਉੱਪਰ ਦੁਸ਼ਿਅੰਤ ਗੌਤਮ ਨੇ ਕਿਹਾ ਕਿ ਇਸ 'ਤੇ ਸਾਨੂੰ ਮੁੜ ਵਿਚਾਰ ਕਰਨਾ ਹੋਵੇਗਾ ਕਿ ਕਿਸ ਨੂੰ ਲੈਣਾ ਚਾਹੀਦਾ ਹੈ ਜਾਂ ਕਿਸ ਨੂੰ ਨਹੀਂ ਲੈਣਾ ਚਾਹੀਦਾ। ਇਹ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਤੈਅ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਸ਼ਰਤ ਰੱਖ ਦਿੱਤੀ ਕਿ ਜੇ ਅਕਾਲੀ ਦਲ ਆਵੇਗਾ ਤਾਂ ਪਹਿਲਾਂ ਉਸ ਨੂੰ ਪ੍ਰਮਾਣ ਪੱਤਰ ਦੇਣਾ ਪਵੇਗਾ ਕਿ ਉਹ ਸਾਡੇ ਨਾਲ ਕਿਹੜੇ ਵਿਚਾਰਾਂ ਲਈ ਆਇਆ ਹੈ।
ਉਨ੍ਹਾਂ ਕਿਹਾ ਕਿ ਸਾਡੇ ਲਈ ਰਾਸ਼ਟਰ ਤੇ ਦੇਸ਼ ਸਭ ਤੋਂ ਪਹਿਲਾਂ ਹੈ ਤੇ ਪਾਰਟੀ ਬਾਅਦ ਵਿੱਚ। ਜੇਕਰ ਕੋਈ ਇਸ ਵਿਚਾਰ ਨਾਲ ਆਉਂਦਾ ਹੈ ਤਾਂ ਅਸੀਂ ਉਸ ਦਾ ਸਵਾਗਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ 'ਚ 117 ਸੀਟਾਂ 'ਤੇ ਚੋਣ ਲੜੇਗੀ। ਸਾਡੇ ਕੋਲ ਸਾਰੀਆਂ ਸੀਟਾਂ 'ਤੇ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਅਸੀਂ ਰਾਸ਼ਟਰਵਾਦੀ ਪਾਰਟੀ ਹਾਂ, ਜੇਕਰ ਕੋਈ ਪਾਰਟੀ ਪੰਜਾਬ ਵਿੱਚ ਰਾਸ਼ਟਰਵਾਦ ਨੂੰ ਸਰਵਉੱਚ ਸਮਝਦੀ ਹੈ ਤਾਂ ਉਸ ਦਾ ਸਵਾਗਤ ਹੈ। ਅਸੀਂ ਅਕਾਲੀ ਦਲ ਨਾਲ ਵੀ ਗਠਜੋੜ ਕਰਸਕਦੇ ਹਾਂ ਪਰ ਗਠਜੋੜ ਹੁਣ ਸਾਡੀਆਂ ਸ਼ਰਤਾਂ 'ਤੇ ਹੋਵੇਗਾ।
Arvind Kejriwal for Punjab Teachers: ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਅਧਿਆਪਕਾਂ ਲਈ ਵੱਡਾ ਐਲਾਨ
ਟਕੈਤ ਦੇ ਐਲਾਨ ਮਗਰੋਂ ਬੈਕਫੁੱਟ 'ਤੇ ਬੀਜੇਪੀ! ਗ੍ਰਹਿ ਰਾਜ ਮੰਤਰੀ ਅਜੈ ਟੈਨੀ ਦਾ ਪ੍ਰੋਗਰਾਮ ਰੱਦ