(Source: ECI/ABP News)
ਸੱਪ ਵੀ ਨਹੀਂ ਮਰਿਆ ਤੇ ਸ਼ਖ਼ਸ ਨੇ ਬਰਬਾਦ ਕਰ ਦਿੱਤਾ ਆਪਣਾ ਵਸਿਆ-ਵਸਾਇਆ ਘਰ!
CNN ਦੀ ਰਿਪੋਰਟ ਮੁਤਾਬਕ ਇਹ ਘਟਨਾ ਅਮਰੀਕਾ ਦੇ ਮੈਰੀਲੈਂਡ ਦੀ ਹੈ। ਇਥੇ ਇਕ ਆਦਮੀ ਦੇ ਘਰ 'ਚ ਅਕਸਰ ਸੱਪ ਦਿਖਾਈ ਦਿੰਦੇ ਰਹਿੰਦੇ ਸੀ।
![ਸੱਪ ਵੀ ਨਹੀਂ ਮਰਿਆ ਤੇ ਸ਼ਖ਼ਸ ਨੇ ਬਰਬਾਦ ਕਰ ਦਿੱਤਾ ਆਪਣਾ ਵਸਿਆ-ਵਸਾਇਆ ਘਰ! The snake did not die and the man ruined his home! ਸੱਪ ਵੀ ਨਹੀਂ ਮਰਿਆ ਤੇ ਸ਼ਖ਼ਸ ਨੇ ਬਰਬਾਦ ਕਰ ਦਿੱਤਾ ਆਪਣਾ ਵਸਿਆ-ਵਸਾਇਆ ਘਰ!](https://feeds.abplive.com/onecms/images/uploaded-images/2021/11/05/29b41fc0d1800b0a71f23b85c243c627_original.jpg?impolicy=abp_cdn&imwidth=1200&height=675)
ਤੁਹਾਡੇ ਨਾਲ ਵੀ ਕਈ ਵਾਰ ਅਜਿਹਾ ਹੋਇਆ ਹੋਵੇਗਾ ਕਿ ਘਰ 'ਚ ਚੂਹਿਆਂ ਜਾਂ ਮਕੜੀਆਂ ਦਾ ਕਹਿਰ ਮਚਿਆ ਹੋਵੇ ਤੇ ਤੁਸੀਂ ਉਨ੍ਹਾਂ ਨੂੰ ਭਜਾਉਣ ਦੀ ਬਹੁਤ ਤਰਕੀਬਾਂ ਆਜ਼ਮਾ ਰਹੇ ਹੋਵੇ। ਅਮਰੀਕਾ (United States News) ‘ਚ ਰਹਿਣ ਵਾਲੇ ਇਕ ਵਿਅਕਤੀ ਦੇ ਘਰ 'ਚ ਸੱਪਾਂ ਦਾ ਕਹਿਰ ਮਚਿਆ ਹੋਇਆ ਸੀ। ਅਜਿਹੇ 'ਚ ਇਸ ਆਦਮੀ ਨੇ ਸੱਪ ਨੂੰ ਭਜਾਉਣ ਦੀ ਅਜਿਹੀ ਜੁਗਤ ਘੜੀ ਕਿ ਉਹ ਹੀ ਕੁਝ ਘੰਟਿਆਂ ਖੁਦ ਹੀ ਬੇਘਰ ਹੋ ਗਿਆ।
CNN ਦੀ ਰਿਪੋਰਟ ਮੁਤਾਬਕ ਇਹ ਘਟਨਾ ਅਮਰੀਕਾ ਦੇ ਮੈਰੀਲੈਂਡ ਦੀ ਹੈ। ਇਥੇ ਇਕ ਆਦਮੀ ਦੇ ਘਰ 'ਚ ਅਕਸਰ ਸੱਪ ਦਿਖਾਈ ਦਿੰਦੇ ਰਹਿੰਦੇ ਸੀ। ਇਸ ਸੱਪ ਨੂੰ ਮਾਰਨ ਲਈ ਸ਼ਖਸ ਨੇ ਅੰਗੀਠੀ 'ਚੋਂ ਬਲਦਾ ਹੋਇਆ ਕੋਇਲੇ ਦਾ ਟੁਕੜਾ ਚੁੱਕਿਆ ਤੇ ਸੱਪ ਵੱਲ ਸੁੱਟ ਦਿੱਤਾ। ਇਸ ਨਾਲ ਸੱਪ ਤਾਂ ਨਹੀਂ ਮਰਿਆ ਪਰ ਉਸ ਵਿਅਕਤੀ ਨੂੰ ਕਰੋੜਾਂ ਦਾ ਨੁਕਸਾਨ ਹੋ ਗਿਆ।
ਸੱਪ ਦੇ ਚੱਕਰ 'ਚ ਸਾੜ ਲਿਆ ਆਪਣਾ ਘਰ
ਆਪਣੇ ਘਰ 'ਚ ਸੱਪ ਦੇਖ ਕੇ ਵਿਅਕਤੀ ਨੇ ਸੋਚਿਆ ਕਿ ਸੜਦਾ ਹੋਇਆ ਕੋਲਾ ਦੇਖ ਕੇ ਸੱਪ ਜਾਂ ਤਾਂ ਭੱਜ ਜਾਵੇਗਾ ਤਾਂ ਫਿਰ ਸੜ ਕੇ ਜ਼ਖਮੀ ਹੋ ਜਾਵੇਗਾ। ਹਾਲਾਂਕਿ ਇਹ ਉਸਦਾ ਸਭ ਤੋਂ ਖਰਾਬ ਅੰਦਾਜ਼ਾ ਸੀ। ਨਾ ਤਾਂ ਸੱਪ ਇਸ ਨਾਲ ਮਰਿਆ ਤੇ ਨਾ ਹੀ ਡਰਿਆ ਪਰ ਵਿਅਕਤੀ ਦਾ ਘਰ ਸੜ ਗਿਆ। ਫਾਇਰ ਫਾਈਟਰਜ਼ ਮੁਤਾਬਕ 23 ਨਵੰਬਰ ਨੂੰ ਘਰ ਦੀ ਅੱਗ ਬੁਝਾਉਣ ਲਈ 75 ਲੋਕ ਪਹੁੰਚੇ ਤੇ ਕਈ ਮੰਜ਼ਿਲਾਂ ਇਮਾਰਤ 'ਚ ਲੱਗੀ ਅੱਗ ਨੂੰ ਬੁਝਾਉਣ ਲਈ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। Montgomery County Fire & Rescue Service ਤੋਂ ਮਿਲੀ ਜਾਣਕਾਰੀ ਮੁਤਾਬਕ ਘਰ 10 ਹਜ਼ਾਰ ਵਰਗ ਫੁੱਟ 'ਚ ਬਣਿਆ ਹੋਇਆ ਹੈ ਤੇ ਅੱਗ ਘਰ ਦੇ ਬੇਸਮੈਂਟ ਨਾਲ ਲੱਗਣੀ ਸ਼ੁਰੂ ਹੋਈ ਸੀ।
13 ਕਰੋੜ ਦਾ ਹੋਇਆ ਭਾਰੀ ਨੁਕਸਾਨ
ਘਰ 'ਚ ਲੱਗ ਲੱਗਦੇ ਹੀ ਪਰਿਵਾਰ ਦੇ ਸਾਰੇ ਲੋਕ ਬਾਹਰ ਆ ਗਏ ਸੀ। ਸੱਪ ਨੂੰ ਮਾਰਨ ਦੀਆਂ ਕੋਸ਼ਿਸ਼ਾਂ 'ਚ ਲੱਗੀ ਅੱਗ ਨੂੰ ਬੁਝਾਉਣ 'ਚ ਕਈ ਘੰਟੇ ਲੱਗ ਗਏ ਜਿਸ ਘਰ 'ਚ ਅੱਗ ਲੱਗੀ। ਉਸ ਨੂੰ ਮਕਾਨ ਮਾਲਕ ਨੇ ਹਾਲ ਹੀ 'ਚ 1.8 ਮਿਲੀਅਨ ਡਾਲਰ ਭਾਵ 13 ਕਰੋੜ ਰੁਪਏ 'ਚ ਖਰੀਦਿਆ ਸੀ। ਸੱਪ ਮਾਰਨ ਦੇ ਚੱਕਰ 'ਚ ਉਸ ਨੇ ਏਨੇ ਮਹਿੰਗੇ ਘਰ ਨੂੰ ਲਗਪਗ ਪੂਰੀ ਤਰ੍ਹਾਂ ਨਾਲ ਬਣਵਾਉਣਾ ਪਵੇਗਾ। ਜਦੋਂ ਤੋਂ ਉਹ ਇੱਥੇ ਸ਼ਿਫਟ ਹੋਏ ਸੀ ਉਨ੍ਹਾਂ ਨੇ ਸੱਪ ਅਕਸਰ ਘਰ 'ਚ ਆਉਂਦੇ-ਜਾਂਦੇ ਦਿਖਾਈ ਦਿੰਦੇ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)